ਪੁਦੀਨੇ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Written by  Rupinder Kaler   |  April 22nd 2021 05:09 PM  |  Updated: April 22nd 2021 05:09 PM

ਪੁਦੀਨੇ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਪੁਦੀਨੇ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ ਐਂਟੀ-ਆਕਸੀਡੈਂਟਸ ਵਰਗੇ ਵੀ ਕਈ ਗੁਣ ਹੁੰਦੇ ਹਨ ਜੋ ਸਾਡੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਇਹ ਨਾ ਸਿਰਫ ਸਰੀਰ ਨੂੰ ਠੰਡਕ ਦਿੰਦਾ ਹੈ ਬਲਕਿ ਪੈਰਾਂ ਦੀ ਜਲਣ ਵਰਗੀਆਂ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾਉਂਦਾ ਹੈ। ਤਲੀਆਂ ‘ਤੇ ਗਰਮੀ ਕਾਰਨ ਜਲਣ ਹੋ ਰਹੀ ਹੈ ਤਾਂ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ‘ਤੇ ਪੁਦੀਨੇ ਦਾ ਪੇਸਟ ਲਗਾਓ। ਇਸ ਦੇ ਲਈ ਤਾਜ਼ੇ ਪੱਤਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਪੀਸ ਲਓ ਫਿਰ ਲੇਪ ਦੀ ਤਰ੍ਹਾਂ ਇਸ ਨੂੰ ਲਗਾਓ।

ਹੋਰ ਪੜ੍ਹੋ :

ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਲਈ ਰੱਖੀ ਸਰਪਰਾਈਜ਼ ਪਾਰਟੀ, ਸ਼ੇਅਰ ਕੀਤੀਆਂ ਵੀਡੀਓ

ਜੇ ਤੁਸੀਂ ਚਾਹੋ ਤਾਂ ਤੁਸੀਂ ਪੁਦੀਨੇ ਦਾ ਕਾੜਾ, ਪੁਦੀਨੇ ਵਾਲਾ ਠੰਡਾ ਪਾਣੀ ਜਾਂ ਜੂਸ ਵੀ ਪੀ ਸਕਦੇ ਹੋ। ਜੇ ਤੁਸੀਂ ਮੂੰਹ ‘ਚੋਂ ਬਦਬੂ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕੁਝ ਪੁਦੀਨੇ ਦੇ ਪੱਤੇ ਚਬਾਓ। ਪੁਦੀਨੇ ਦੇ ਪਾਣੀ ਨਾਲ ਨਿਯਮਤ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਅਤੇ ਮਸੂੜ੍ਹੇ ਸਿਹਤਮੰਦ ਰਹਿੰਦੇ ਹਨ। ਗਰਮੀਆਂ ‘ਚ ਲੂ ਦੀ ਸਮੱਸਿਆ ਤੋਂ ਬਚਣ ਲਈ ਪੁਦੀਨੇ ਦਾ ਸ਼ਰਬਤ ਬਣਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਪੁਦੀਨੇ ਵਾਲੀ ਚਾਹ ਬਣਾ ਕੇ ਵੀ ਪੀ ਸਕਦੇ ਹੋ।

ਭੋਜਨ ਨਾਲ ਪੁਦੀਨੇ ਦੀ ਚਟਨੀ ਬਣਾ ਕੇ ਖਾਣ ਨਾਲ ਪਾਚਨ ਤੰਤਰ ਵਧੀਆ ਹੁੰਦਾ ਹੈ। ਇਸ ਦੇ ਨਾਲ ਹੀ ਪੇਟ ਦਰਦ ਹੋਣ ‘ਤੇ ਪੁਦੀਨੇ, ਜੀਰਾ, ਕਾਲੀ ਮਿਰਚ, ਹਿੰਗ ਨੂੰ ਮਿਲਾ ਕੇ ਖਾਓ। ਪੁਦੀਨੇ ਦੇ ਪੱਤਿਆਂ ਦਾ ਰਸ ਕੱਢਕੇ 1-2 ਬੂੰਦਾਂ ਕੰਨ ‘ਚ ਪਾਓ। ਇਸ ਨਾਲ ਕੰਨ ਦੀਆਂ ਸਮੱਸਿਆਵਾਂ ਜਿਵੇਂ ਕਿ ਕੰਨ ਦਰਦ ਤੋਂ ਰਾਹਤ ਮਿਲੇਗੀ।

ਸਿਰ ਦਰਦ, ਤਣਾਅ ਜਾਂ ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪੁਦੀਨੇ ਦੀ ਚਾਹ ਬਣਾਕੇ ਪੀਓ। ਜੇ ਤੁਸੀਂ ਚਾਹੋ ਤਾਂ ਨਿੰਬੂ ਪਾਣੀ ‘ਚ ਪੁਦੀਨੇ ਦੇ ਪੱਤੇ ਪਾ ਕੇ ਵੀ ਪੀ ਸਕਦੇ ਹੋ। ਮੂੰਹ ਦੇ ਛਾਲਿਆਂ ਦੀ ਪ੍ਰੇਸ਼ਾਨੀ ‘ਚ ਪੁਦੀਨੇ ਦੇ ਪੱਤਿਆਂ ਦਾ ਕਾੜਾ ਬਣਾਕੇ ਸੇਵਨ ਕਰੋ। ਇਸ ਤੋਂ ਇਲਾਵਾ ਪੁਦੀਨੇ ਦੇ ਪਾਣੀ ਨਾਲ ਕੁਰਲੀ ਜਾਂ ਗਰਾਰੇ ਕਰਨ ਨਾਲ ਵੀ ਛਾਲੇ ਦੂਰ ਹੋ ਜਾਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network