ਲੰਡਨ ‘ਚ ਆਪਣੇ ਬੇਟੇ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਮਿਸ ਪੂਜਾ, ਵੀਡੀਓ ਕੀਤਾ ਸਾਂਝਾ

written by Shaminder | October 12, 2022 05:46pm

ਮਿਸ ਪੂਜਾ (Miss Pooja ) ਆਪਣੇ ਬੇਟੇ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ (Son ) ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਆਪਣੇ ਬੇਟੇ ਨੂੰ ਹਵਾ ‘ਚ ਉਛਾਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਖੂਬ ਮਸਤੀ ਕਰਦੀ ਦਿਖਾਈ ਦੇ ਰਹੀ ਹੈ ।

Miss Pooja With son Alaap image Source : Instagram

ਹੋਰ ਪੜ੍ਹੋ : ਈਸ਼ਾ ਦਿਓਲ ਦੇ ਪਤੀ ਭਰਤ ਤਖਤਾਨੀ ਦਾ ਅੱਜ ਹੈ ਜਨਮਦਿਨ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਦਿੱਤੀ ਵਧਾਈ

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਮਿਸ ਪੂਜਾ ਨੇ ਆਪਣੇ ਬੇਟੇ ਦੇ ਜਨਮ ਬਾਰੇ ਕੁਝ ਸਮਾਂ ਪਹਿਲਾਂ ਹੀ ਖੁਲਾਸਾ ਕੀਤਾ ਸੀ । ਅਜਿਹੇ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਕਿ ਮਿਸ ਪੂਜਾ ਨੇ ਆਪਣੀ ਨਿੱਜੀ ਬਾਰੇ ਗੱਲ ਸ਼ੇਅਰ ਕੀਤੀ ਹੋਵੇ । ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੀ ਹੈ ।Alaap-Miss Pooja

Image Source: Instagramਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਓਏ ਮੱਖਣਾ’ ਦਾ ਗੀਤ ਰਿਲੀਜ਼, ਸਪਨਾ ਚੌਧਰੀ ਦੇ ਠੁਮਕਿਆਂ ਨੇ ਜਿੱਤਿਆ ਦਰਸ਼ਕਾਂ ਦਾ ਦਿਲ

ਪਰ ਅੱਜ ਕੱਲ੍ਹ ਉਹ ਆਪਣੇ ਬੇਟੇ ਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਰਹਿੰਦੇ ਹਨ । ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਨਾਮ ਸਭ ਤੋਂ ਜ਼ਿਆਦਾ ਗੀਤ ਗਾਉਣ ਦਾ ਰਿਕਾਰਡ ਵੀ ਦਰਜ ਹੈ ।

miss pooja ,, image From instagram

ਮਿਸ ਪੂਜਾ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ । ਉਹ ਜਲਦ ਹੀ ਇੱਕ ਨਵੇਂ ਖੇਤਰ ‘ਚ ਵੀ ਕੰਮ ਕਰਦੀ ਹੋਈ ਨਜ਼ਰ ਆਏਗੀ ।ਕਿਉਂਕਿ ਹੁਣ ਉਹ ਵਿਦੇਸ਼ ‘ਚ ਜਲਦ ਹੀ ਬਿਜਨੇਸ ਵੁਮੈਨ ਦੇ ਤੌਰ ‘ਤੇ ਆਪਣੀ ਪਛਾਣ ਬਣਾਏਗੀ ।

 

View this post on Instagram

 

A post shared by Miss Pooja (@misspooja)

You may also like