ਇਸ ਵਜ੍ਹਾ ਕਰਕੇ ਅਦਾਕਾਰਾ ਮੁਮਤਾਜ਼ ਦੀ ਧੀ ਤਾਨੀਆ ਨੇ ਬਣਾਈ ਸੀ ਫ਼ਿਲਮਾਂ ਤੋਂ ਦੂਰੀ, ਲੰਦਨ ਵਿੱਚ ਇਸ ਤਰ੍ਹਾਂ ਦੀ ਜਿਉਂ ਰਹੀ ਹੈ ਜ਼ਿੰਦਗੀ

Reported by: PTC Punjabi Desk | Edited by: Rupinder Kaler  |  June 13th 2020 12:25 PM |  Updated: June 13th 2020 12:25 PM

ਇਸ ਵਜ੍ਹਾ ਕਰਕੇ ਅਦਾਕਾਰਾ ਮੁਮਤਾਜ਼ ਦੀ ਧੀ ਤਾਨੀਆ ਨੇ ਬਣਾਈ ਸੀ ਫ਼ਿਲਮਾਂ ਤੋਂ ਦੂਰੀ, ਲੰਦਨ ਵਿੱਚ ਇਸ ਤਰ੍ਹਾਂ ਦੀ ਜਿਉਂ ਰਹੀ ਹੈ ਜ਼ਿੰਦਗੀ

ਗੁਜ਼ਰੇ ਜ਼ਮਾਨੇ ਦੀਆਂ ਬੋਲਡ ਤੇ ਖੂਬਸੂਰਤ ਹੀਰੋਇਨਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਅਦਾਕਾਰਾ ਮੁਮਤਾਜ਼ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਮੁਮਤਾਜ਼ 18 ਸਾਲ ਦੀ ਸੀ ਜਦੋਂ ਸ਼ੰਮੀ ਕਪੂਰ ਨੇ ਉਹਨਾਂ ਨੂੰ ਵਿਆਹ ਲਈ ਪਰਪੋਜ ਕੀਤਾ ਸੀ । ਮੁਮਤਾਜ਼ ਬਾਲੀਵੁੱਡ ਛੱਡਣਾ ਨਹੀਂ ਸੀ ਚਾਹੁੰਦੀ ਇਸ ਲਈ ਉਹਨਾਂ ਨੇ ਸ਼ੰਮੀ ਕਪੂਰ ਦਾ ਪ੍ਰਪੋਜਲ ਠੁਕਰਾ ਦਿੱਤਾ ਸੀ । 1974 ਵਿੱਚ ਮੁਮਤਾਜ ਨੇ ਯੁਗਾਂਡਾ ਦੇ ਮਸ਼ਹੂਰ ਕਾਰੋਬਾਰੀ ਮਯੂਰ ਮਾਧਵਾਨੀ ਨਾਲ ਵਿਆਹ ਕੀਤਾ ਤੇ ਹਮੇਸ਼ਾ ਹਮੇਸ਼ਾ ਲਈ ਇੰਗਲੈਂਡ ਵਿੱਚ ਜਾ ਵੱਸੀ ।

https://www.instagram.com/p/BgLxm51AA3d/

ਮੁਮਤਾਜ ਦੀਆਂ ਦੋ ਬੇਟੀਆਂ ਹਨ । ਨਤਾਸ਼ਾ ਮਾਧਵਾਨੀ ਤੇ ਤਾਨੀਆ ਮਾਧਵਾਨੀ । ਮੁਮਤਾਜ ਦੀ ਇੱਕ ਬੇਟੀ ਨਤਾਸ਼ਾ ਮਾਧਵਾਨੀ ਦਾ ਵਿਆਹ ਅਦਾਕਾਰ ਫਰਦੀਨ ਖ਼ਾਨ ਨਾਲ ਹੋਇਆ ਹੈ । ਮੁਮਤਾਜ ਦੀ ਛੋਟੀ ਬੇਟੀ ਤਾਨੀਆ ਮਾਧਵਾਨੀ ਵੀ ਸ਼ਾਦੀਸ਼ੁਦਾ ਹੈ, ਉਹ ਇੱਕ ਬੇਟੀ ਦੀ ਮਾਂ ਹੈ । ਪਰ ਉਹਨਾਂ ਦੀਆਂ ਬੋਲਡ ਤਸਵੀਰਾਂ ਦੇਖ ਕੇ ਕੋਈ ਵੀ ਇਸ ਗੱਲ ਦਾ ਅੰਦਾਜਾ ਨਹੀਂ ਲਗਾ ਸਕਦਾ ।

https://www.instagram.com/p/BkaIrnJhSIy/

ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ । ਉਸ ਦੀਆਂ ਤਸਵੀਰਾਂ ਦੇਖ ਕੇ ਲੋਕ ਅਕਸਰ ਪੁੱਛਦੇ ਹਨ ਕਿ ਉਹ ਬਾਲੀਵੁੱਡ ਵਿੱਚ ਕਿਉਂ ਨਹੀਂ ਕੰਮ ਕਰਦੀ ? ਦਰਅਸਲ ਬਾਲੀਵੁੱਡ ਕਨੈਕਸ਼ਨ ਹੋਣ ਦੇ ਬਾਵਜੂਦ ਤਾਨੀਆ ਫ਼ਿਲਮਾਂ ਨਾਲ ਲਗਾਅ ਨਹੀਂ ਰੱਖਦੀ, ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਕਦੇ ਵੀ ਫ਼ਿਲਮਾਂ ਵਿੱਚ ਆਉਣ ਬਾਰੇ ਕਦੇ ਨਹੀਂ ਸੋਚਿਆ, ਜਦੋਂ ਕਿ ਉਹਨਾਂ ਦਾ ਨਾਂਅ ਮਸ਼ਹੂਰ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੇ ਛੋਟੇ ਬੇਟੇ ਉਦੈ ਚੋਪੜਾ ਨਾਲ ਜ਼ਰੂਰ ਜੁੜਿਆ ਸੀ । ਪਰ ਇਸ ਸਭ ਦੇ ਚਲਦੇ ਤਾਨੀਆ ਨੇ ਆਪਣੇ ਵਿਦੇਸ਼ੀ ਬੁਆਏ ਫ੍ਰੈਂਡ ਮਾਰਕੋ ਨਾਲ ਵਿਆਹ ਕਰਵਾਇਆ ।

https://www.instagram.com/p/s04gKJRhET/


Popular Posts