ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀਆਂ ਹੌਟ ਅਦਾਵਾਂ ,ਵੀਡਿਓ ਹੋਇਆ ਵਾਇਰਲ 

Written by  Shaminder   |  November 22nd 2018 05:57 AM  |  Updated: November 22nd 2018 05:57 AM

ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀਆਂ ਹੌਟ ਅਦਾਵਾਂ ,ਵੀਡਿਓ ਹੋਇਆ ਵਾਇਰਲ 

ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਕਿਸੇ ਹੋਟਲ ਚੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ ।ਸਨੀ ਲਿਓਨੀ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਉਤਾਵਲੇ ਨਜ਼ਰ ਆ ਰਹੇ ਸਨ । ਇਸ ਵੀਡਿਓ ਵਿੱਚ ਤੁਸੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਉਹ ਬਾਹਰ ਆਏ ਤਾਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੈਮਰਾਮੈਨ ਵੀ ਉਨ੍ਹਾਂ ਦੀ ਤਸਵੀਰਾਂ ਖਿੱਚਣ ਲਈ ਉਤਾਵਲੇ ਨਜ਼ਰ ਆਏ ।

ਹੋਰ ਵੇਖੋ : ਸ਼ਾਨਦਾਰ ਰਹੀ ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ, ਦੇਖੋ ਵੀਡਿਓ

https://www.instagram.com/p/BqdESfLjWvx/

ਕੈਮਰਾਮੈਨ ਦੇ ਕਹਿਣ 'ਤੇ ਸਨੀ ਲਿਓਨੀ ਕੁਝ ਪਲਾਂ ਲਈ ਉੱਥੇ ਰੁਕਦੀ ਹੈ ।ਜਿਸ ਤੋਂ ਬਾਅਦ ਕੈਮਰਾਮੈਨ ਧੜਾਧੜ ਉਨ੍ਹਾਂ ਦੀਆਂ ਤਸਵੀਰਾਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ । ਸਨੀ ਲਿਓਨੀ ਦਾ ਇਹ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਖੂਬ ਵੇਖਿਆ ਜਾ ਰਿਹਾ ਹੈ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਮੈਂਟ ਵੀ ਕਰ ਰਹੇ ਨੇ ।

ਹੋਰ ਵੇਖੋ : ਪੂਰੇ ਪਰਿਵਾਰ ਸਮੇਤ ਗੁਰੂਦਵਾਰਾ ਨਤਮਸਤਕ ਹੋਈ ਸਨੀ ਲਿਓਨੀ

sunny leoni sunny leoni

ਸਨੀ ਲਿਓਨੀ ਵਿਦੇਸ਼ ਦੀ ਜੰਮਪਲ ਹੈ ਪਰ ਉਸ ਦਾ ਪਿਛੋਕੜ ਸਿੱਖ ਪਰਿਵਾਰ ਨਾਲ ਜੁੜਿਆ ਹੋਇਆ ਹੈ । ਸਨੀ ਲਿਓਨੀ ਹੁਣ ਤੱਕ ਬਾਲੀਵੁੱਡ ਦੀਆਂ  ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ ਅਤੇ ਉਸ ਨੇ ਵਿਦੇਸ਼ ਰਹਿਣ ਦੌਰਾਨ ਪੌਰਨ ਫਿਲਮਾਂ 'ਚ ਕੰਮ ਕੀਤਾ ਹੈ ।

sunny leoni sunny leoni

ਹਿੰਦੀ ਭਾਸ਼ਾ ਦੀ ਜਾਣਕਾਰ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੀ ਮਿਹਨਤ ਦੀ ਬਦੌਲਤ ਬਾਲੀਵੁੱਡ 'ਚ ਖਾਸ ਜਗ੍ਹਾ ਬਣਾਈ ।ਉਹ ਅਕਸਰ ਆਪਣੀਆਂ ਹੌਟ ਅਦਾਵਾਂ ਕਾਰਨ ਮੀਡੀਆ ਦੀਆਂ ਸੁਰਖੀਆਂ 'ਚ ਰਹਿੰਦੀ ਹੈ ਅਤੇ ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਆਪਣੇ ਇਸ ਹੌਟ ਅੰਦਾਜ਼ ਨਾਲ  ਲੋਕਾਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ   ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network