ਸਰ੍ਹੋਂ ਦੇ ਤੇਲ ਦੇ ਹਨ ਕਈ ਫਾਇਦੇ, ਜਾਣਕੇ ਹੋ ਜਾਓਗੇ ਹੈਰਾਨ

Written by  Rupinder Kaler   |  April 16th 2021 06:13 PM  |  Updated: April 16th 2021 06:13 PM

ਸਰ੍ਹੋਂ ਦੇ ਤੇਲ ਦੇ ਹਨ ਕਈ ਫਾਇਦੇ, ਜਾਣਕੇ ਹੋ ਜਾਓਗੇ ਹੈਰਾਨ

ਸਰ੍ਹੋਂ ਦੇ ਤੇਲ ਵਿਚ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ । ਜਿਹੜੇ ਸਾਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ ।ਸਰੋਂ ਦੇ ਤੇਲ ਵਿਚ ਬਹੁਤ ਸਾਰੇ ਵਿਟਾਮਿਨ, ਮਿਨਰਲਜ਼, ਬੀਟਾ ਕੈਰੋਟੀਨ, ਕੈਲਸ਼ਿਅਮ, ਮੈਗਨੀਸ਼ਿਅਮ, ਆਇਰਨ ਅਤੇ ਫੈਟੀ ਐਸਿਡ ਪਾਏ ਜਾਂਦੇ ਹਨ। ਜੇ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਖਾਣੇ ਵਿਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਸਾਡੇ ਪੇਟ ਵਿਚ ਐਪਿਟਾਈਜ਼ਰ ਦਾ ਕੰਮ ਕਰਦਾ ਹੈ ਅਤੇ ਭੁੱਖ ਵਧਾਉਂਦਾ ਹੈ।

ਹੋਰ ਪੜ੍ਹੋ :

ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਹਾਲਤ ਦੇਖ ਕੇ ਭਾਵੁਕ ਹੋਏ ਫ਼ਰਹਾਨ ਅਖਤਰ

ਜੇਕਰ ਕੰਨ ‘ਚ ਦਰਦ ਹੁੰਦਾ ਹੈ ਤਾਂ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਤੇਲ ਵਿਚ ਲਸਣ ਪਾ ਕੇ ਗਰਮ ਕਰਕੇ ਕੰਨ ਵਿਚ ਪਾਓ। ਸਰੋਂ ਦੇ ਤੇਲ ਵਿਚ ਨਮਕ ਮਿਲਾ ਕੇ ਦੰਦ ਸਾਫ਼ ਵੀ ਕੀਤੇ ਜਾ ਸਕਦੇ ਹਨ। ਇਸ ਨਾਲ ਦੰਦ ਦਰਦ ਆਦਿ ਰੋਗਾਂ ਤੋਂ ਆਰਾਮ ਮਿਲਦਾ ਹੈ। ਸਰੋਂ ਦੇ ਤੇਲ ਵਿਚ ਮੌਜੂਦ ਗਲੂਕੋਜਿਲੋਲੇਟ ਸਰੀਰ ਵਿਚ ਕੈਂਸਰ ਅਤੇ ਟਿਊਮਰ ਦੀ ਗੰਢ ਨੂੰ ਬਣਨ ਤੋਂ ਰੋਕਦਾ ਹੈ।

ਜੇਕਰ ਤੁਹਾਡੇ ਬੁੱਲ੍ਹ ਫੱਟ ਰਹੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਬੂੰਦਾਂ ਸਰੋਂ ਦਾ ਤੇਲ ਧੁੰਨੀ ਵਿਚ ਲਗਾਓ, ਸਵੇਰ ਤੱਕ ਬੁੱਲ੍ਹ ਮੁਲਾਇਮ ਹੋ ਜਾਣਗੇ। ਸਰੋਂ ਦਾ ਤੇਲ ਚਮੜੀ ਲਈ ਮਾਸ਼ਚਰਾਇਜ਼ਰ ਦਾ ਕੰਮ ਵੀ ਕਰਦਾ ਹੈ। ਸਰੋਂ ਦੇ ਤੇਲ ਵਿਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦੇ ਦਰਦ ਤੋਂ ਆਰਾਮ ਮਿਲਦਾ ਹੈ। ਵੇਸਣ, ਹਲਦੀ, ਪੀਸਿਆ ਹੋਇਆ ਕਪੂਰ ਅਤੇ ਸਰੋਂ ਦਾ ਤੇਲ ਪਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਚਿਹਰੇ ਦਾ ਰੰਗ ਸਾਫ ਹੁੰਦਾ ਹੈ ਅਤੇ ਚਮੜੀ ਵਿਚ ਚਮਕ ਆ ਜਾਂਦੀ ਹੈ। ਜੇਕਰ ਤੁਹਾਡੇ ਵਾਲ ਰੁੱਖੇ, ਦੋ ਮੁੰਹੇ, ਪਤਲੇ ਜਾਂ ਵਾਰ–ਵਾਰ ਟੁੱਟਦੇ ਹਨ ਤਾਂ ਤੁਸੀਂ ਅਪਣੇ ਸਿਰ ਵਿਚ ਸਰੋਂ ਦੇ ਤੇਲ ਦੀ ਮਾਲੀਸ਼ ਕਰੋ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network