ਦੀਪਿਕਾ-ਰਣਵੀਰ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ
ਦੀਪਿਕਾ-ਰਣਵੀਰ ਦੇ ਵਿਆਹ ਦੀਆਂ ਕੁਝ ਹੋਰ ਤਸਵੀਰਾਂ ਹੋਈਆਂ ਵਾਇਰਲ, ਦੇਖੋ ਤਸਵੀਰਾਂ
ਬਾਲੀਵੁੱਡ ਐਕਟਰੈੱਸ ਦੀਪਿਕਾ ਅਤੇ ਰਣਵੀਰ ਸਿੰਘ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ । ਇਸ ਜੋੜੇ ਨੇ ਕੋਂਕਣੀ ਅਤੇ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ । ਇਹ ਵਿਆਹ ਸੱਤ ਸਮੁੰਦਰ ਪਾਰ ਇਟਲੀ ਵਿੱਚ ਹੋਇਆ ਹੈ । ਹੁਣ ਇੱਕ ਵਾਰ ਫਿਰ ਇਸ ਵਿਆਹ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ । ਇਹਨਾਂ ਤਸਵੀਰਾਂ ਵਿੱਚ ਦੀਪਿਕਾ ਅਤੇ ਰਣਵੀਰ ਆਪਣੇ-ਆਪਣੇ ਰਿਸ਼ਤੇਦਾਰਾਂ ਦੇ ਨਾਲ ਨਜ਼ਰ ਆ ਰਹੇ ਹਨ ।ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ ।
ਹੋਰ ਵੇਖੋ : ਪਹਿਲਾਂ ਤੋਂ ਬੇਹੱਦ ਪਤਲੀ ਹੋਈ ਸੋਨਾਕਸ਼ੀ ਸਿਨ੍ਹਾ, ਬੋਲਡ ਤਸਵੀਰਾਂ ਹੋਈਆਂ ਵਾਇਰਲ
Deepika and Ranveer wedding inside pics
ਪ੍ਰਸ਼ੰਸਕ ਇਹਨਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ । ਖਬਰਾਂ ਮੁਤਾਬਿਕ ਰਣਵੀਰ ਅਤੇ ਦੀਪਿਕਾ ਆਪਣੇ ਪਰਿਵਾਰ ਦੇ ਨਾਲ ਹਾਲੇ ਵੀ ਇਟਲੀ ਵਿੱਚ ਹੀ ਹਨ ਤੇ ਇਹ ਜੋੜਾ ਆਪਣੇ ਪਰਿਵਾਰ ਦੇ ਨਾਲ ਹੀ ਭਾਰਤ ਵਾਪਿਸ ਆਵੇਗਾ ।
ਹੋਰ ਵੇਖੋ : ‘ਕੱਟ ਫੀਦਰ’ ਲਗਾ ਕੇ ਕਿਸ ‘ਤੇ ਕਹਿਰ ਢਾਅ ਰਹੀ ਹੈ ਗੁਰਲੇਜ਼ ਅਖਤਰ
Deepika and Ranveer wedding inside pics
ਦੱਸ ਦਿੰਦੇ ਹਾਂ ਕਿ ਦੀਪਿਕਾ ਅਤੇ ਰਣਵੀਰ ਨੇ ਬੁੱਧਵਾਰ ਨੂੰ ਕੋਂਕਣੀ ਅਤੇ ਵੀਰਵਾਰ ਨੂੰ ਸਿੰਧੀ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ । ਇਸ ਖਾਸ ਮੌਕੇ 'ਤੇ ਦੋਵੇ ਬਹੁਤ ਖੁਸ਼ ਨਜ਼ਰ ਆ ਰਹੇ ਸਨ । ਖਬਰਾਂ ਮੁਤਾਬਿਕ 18 ਨਵੰਬਰ ਨੂੰ ਰਣਵੀਰ-ਦੀਪਿਕਾ ਭਾਰਤ ਵਾਪਿਸ ਪਰਤ ਰਹੇ ਹਨ ।
ਹੋਰ ਵੇਖੋ : ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ

ਉਹਨਾਂ ਦਾ ਪਹਿਲਾਂ ਰਿਸੇਪਸ਼ਨ 21 ਨਵੰਬਰ ਨੂੰ ਹੋਵੇਗਾ ਜਦੋਂ ਕਿ ਦੂਜਾ ਰਿਸੇਪਸ਼ਨ ਮੁਬੰਈ ਵਿੱਚ 28 ਨਵੰਬਰ ਨੂੰ ਹੋਵੇਗਾ, ਜਿਸ ਵਿੱਚ ਬਾਲੀਵੁੱਡ ਦੇ ਸਿਤਾਰੇ ਦੀਪਿਕਾ ਤੇ ਰਣਵੀਰ ਨੂੰ ਵਿਆਹ ਦੀਆਂ ਵਧਾਈਆਂ ਦੇਣਗੇ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
