ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਨਵਾਂ ਗੀਤ ‘ਮਲਕੀ ਕੀਮਾ’ ਰਿਲੀਜ਼

written by Shaminder | February 05, 2021

ਪੀਟੀਸੀ ਰਿਕਾਰਡਜ਼ ਵੱਲੋਂ ਗਾਇਕ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਗੀਤ ‘ਮਲਕੀ ਕੀਮਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਮਲਕੀ ਕੀਮਾ ਦੀ ਲੋਕ ਗਾਥਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਮਲਕੀ ਕੀਮਾ ਇੱਕ ਅਜਿਹੀ ਪ੍ਰੇਮੀ ਜੋੜੀ ਹੈ ਜਿਸ ਨੇ ਇੱਕ ਦੂਜੇ ਦਾ ਸਾਥ ਪਾਉਣ ਲਈ ਬਹੁਤ ਹੀ ਪਾਪੜ ਵੇਲਦੇ ਹਨ । ਮਲਕੀ ਇੱਕ ਰਈਸ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਕੁੜੀ ਹੁੰਦੀ ਹੈ । anantpal ਜਿਸ ਦੇ ਹੁਸਨ ਦੇ ਚਰਚੇ ਹਰ ਥਾਂ ‘ਤੇ ਹੁੰਦੇ ਹਨ ਅਤੇ ਹਰ ਕੋਈ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ । ਗਾਇਕ ਅਨੰਤਪਾਲ ਬਿੱਲਾ ਨੇ ਆਪਣੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਇਸ ਲੋਕ ਗਾਥਾ ਨੂੰ ਆਪਣੇ ਗੀਤ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਹੋਰ ਪੜ੍ਹੋ : ਕਿਸਾਨਾਂ ਖਿਲਾਫ ਬੋਲਣ ਵਾਲਿਆਂ ਨੂੰ ਹਾਲੀਵੁੱਡ ਦੀ ਅਦਾਕਾਰਾ ਅਮਾਂਡਾ ਨੇ ਦੱਸਿਆ ਬੇਵਕੂਫ, ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਦਿੱਤਾ ਇਹ ਜਵਾਬ
anantpal ਇਸ ਗੀਤ ਨੂੰ ਮਿਊਜ਼ਿਕ ਸੁਰਿੰਦਰ ਬੱਚਨ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਵੀ ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ । anantpal ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਅਨੰਤਪਾਲ ਬਿੱਲਾ ਦੀ ਆਵਾਜ਼ ‘ਚ ਰਿਲੀਜ਼ ਕੀਤੇ ਗਏ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like