ਫੋਟੋਸ਼ੂਟ ਵਿਵਾਦ ’ਚ ਫਸੇ ਰਣਵੀਰ ਸਿੰਘ ਨੇ ਬਿਆਨ ਦਰਜ ਕਰਵਾਉਣ ਲਈ ਪੁਲਿਸ ਤੋਂ ਮੰਗਿਆ 2 ਹਫ਼ਤਿਆਂ ਦਾ ਸਮਾਂ

written by Lajwinder kaur | August 21, 2022

Nude Photoshoot Case: ਕੁਝ ਸਮਾਂ ਪਹਿਲਾਂ ਰਣਵੀਰ ਸਿੰਘ ਨੇ ਇਕ ਇੰਟਰਨੈਸ਼ਨਲ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ। ਉਨ੍ਹਾਂ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਵੀ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਰਹੇ। ਫੋਟੋਸ਼ੂਟ ਦਾ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਮੁੰਬਈ ਪੁਲਿਸ ਨੇ ਰਣਵੀਰ ਨੂੰ ਉਸ ਦੇ ਨਿਊਡ ਫੋਟੋਸ਼ੂਟ ਮਾਮਲੇ 'ਚ ਸੰਮਨ ਕੀਤਾ ਸੀ। ਹੁਣ ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਰਣਵੀਰ ਨੇ ਹੁਣੇ ਦੋ ਹਫ਼ਤਿਆਂ ਦਾ ਸਮਾਂ ਹੋਰ ਮੰਗਿਆ ਹੈ। ਰਣਵੀਰ ਨੇ ਸੋਮਵਾਰ ਨੂੰ ਚੇਂਬੂਰ ਪੁਲਿਸ ਸਟੇਸ਼ਨ 'ਚ ਪੇਸ਼ ਹੋਣਾ ਸੀ ਪਰ ਉਸ ਨੇ ਸਮਾਂ ਵਧਾਉਣ ਦੀ ਮੰਗ ਕੀਤੀ।

ਹੋਰ ਪੜ੍ਹੋ : ਮੌਨੀ ਰਾਏ ਨੇ ਮੰਗਣ ਵਾਲੀਆਂ ਔਰਤਾਂ ਨੂੰ ਜੱਫੀ ਪਾ ਕੇ ਦਿੱਤਾ ਪਿਆਰ, ਹਰ ਕੋਈ ਕਰ ਰਿਹਾ ਹੈ ਅਦਾਕਾਰਾ ਦੀ ਤਾਰੀਫ

ranveer singh new photo shoot-min Image Source: Twitter

ਮੁੰਬਈ ਪੁਲਿਸ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ, ''ਚੈਂਬੂਰ ਪੁਲਿਸ ਸਟੇਸ਼ਨ ਨੇ ਅਭਿਨੇਤਾ ਰਣਵੀਰ ਸਿੰਘ ਨੂੰ ਕੱਲ੍ਹ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਅਦਾਕਾਰ ਨੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਹੁਣ ਚੇਂਬੂਰ ਪੁਲਿਸ ਨਵੀਂ ਤਰੀਕ ਤੈਅ ਕਰਕੇ ਨਵੇਂ ਸੰਮਨ ਜਾਰੀ ਕਰੇਗੀ।

Ranveer Singh invited to pose for PETA India’s ‘Try Vegan’ Campaign Image Source: Twitter

ਨਿਊਡ ਫੋਟੋਸ਼ੂਟ ਮਾਮਲੇ 'ਚ ਪੁਲਿਸ ਰਣਵੀਰ ਸਿੰਘ ਦਾ ਬਿਆਨ ਦਰਜ ਕਰੇਗੀ। ਰਣਵੀਰ ਨੂੰ ਜਾਂਚ ਵਿਚ ਸ਼ਾਮਿਲ ਹੋਣ ਲਈ 22 ਅਗਸਤ ਨੂੰ ਥਾਣੇ ਬੁਲਾਇਆ ਗਿਆ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ 'ਚੈਂਬੂਰ ਪੁਲਿਸ ਸਟੇਸ਼ਨ ਦੇ ਕਰਮਚਾਰੀ ਰਣਵੀਰ ਦੇ ਘਰ ਨੋਟਿਸ ਦੇਣ ਗਏ ਸਨ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਮੁੰਬਈ 'ਚ ਨਹੀਂ ਹੈ। ਅਦਾਕਾਰ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ 16 ਅਗਸਤ ਨੂੰ ਵਾਪਸ ਆ ਜਾਵੇਗਾ। ਉਸ ਦਿਨ ਉਸ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ 22 ਅਗਸਤ ਨੂੰ ਉਸ ਦਾ ਬਿਆਨ ਦਰਜ ਕਰਨ ਲਈ ਬੁਲਾਇਆ ਗਿਆ ਸੀ।

image of ranveer singh

ਦੱਸ ਦਈਏ ਕਿ ਰਣਵੀਰ ਦੀ ਨਿਊਡ ਫੋਟੋ ਨੂੰ ਲੈ ਕੇ ਪਿਛਲੇ ਮਹੀਨੇ ਇਕ NGO ਨੇ ਚੇਂਬੂਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਐੱਫ.ਆਈ.ਆਰ. ਐਨਜੀਓ ਨੇ ਕਿਹਾ ਕਿ ਰਣਵੀਰ ਦੀ ਨਿਊਡ ਫੋਟੋ ਨੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

You may also like