ਮੌਨੀ ਰਾਏ ਨੇ ਮੰਗਣ ਵਾਲੀਆਂ ਔਰਤਾਂ ਨੂੰ ਜੱਫੀ ਪਾ ਕੇ ਦਿੱਤਾ ਪਿਆਰ, ਹਰ ਕੋਈ ਕਰ ਰਿਹਾ ਹੈ ਅਦਾਕਾਰਾ ਦੀ ਤਾਰੀਫ

written by Lajwinder kaur | August 12, 2022

Mouni Roy Kisses And Hug Beggars On Streets Of Mumbai: ਟੀਵੀ ਅਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਨਵੀਆਂ ਤਸਵੀਰਾਂ ਤੇ ਵੀਡੀਓਜ਼ ਨੇ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਪਰ ਇਸ ਵਾਰ ਮੌਨੀ ਰਾਏ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਅਦਾਕਾਰਾ ਦੀ ਪ੍ਰਸ਼ੰਸਕ ਵੀ ਕਰ ਰਹੇ ਹਨ।

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਹੋਈ ਨਵੀਂ ਤਸਵੀਰ, ਕਿਹਾ- ‘ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ’

inside mouni roy image source instagram

ਇਸ ਵੀਡੀਓ 'ਚ ਉਹ ਦੋ ਮੰਗਣ ਵਾਲੀਆਂ ਔਰਤਾਂ ਨੂੰ ਜੱਫੀ ਪਾਉਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਤੇ ਲੋਕ ਉਸ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਲੋਕਾਂ ਨੇ ਮੌਨੀ ਦੀ ਤਾਰੀਫ ਕੀਤੀ ਹੈ। ਵੀਡੀਓ ਸ਼ਾਇਦ ਰੈਸਟੋਰੈਂਟ ਦੇ ਬਾਹਰ ਦੀ ਹੈ। ਜਦੋਂ ਉਹ ਰਾਤ ਦੇ ਖਾਣੇ ਲਈ ਰਵਾਨਾ ਹੋਈ ਤਾਂ ਔਰਤਾਂ ਉਸ ਤੋਂ ਪੁੱਛਣ ਲੱਗ ਪਈਆਂ। ਹਾਲਾਂਕਿ ਮੌਨੀ ਨੇ ਉਸ ਨੂੰ ਅਫਸੋਸ ਨਾਲ ਕਿਹਾ ਕਿ ਪੈਸੇ ਨਹੀਂ ਹਨ। ਮੌਨੀ ਨੇ ਔਰਤਾਂ ਨਾਲ ਕਾਫੀ ਪਿਆਰ ਨਾਲ ਮੁਲਾਕਾਤ ਕੀਤੀ, ਜਿਸ ਨਾਲ ਦੋਵੇਂ ਬਹੁਤ ਖੁਸ਼ ਸਨ।

viral video of mouni roy image source instagram

ਮੌਨੀ ਰਾਏ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਡਿਨਰ ਡੇਟ 'ਤੇ ਸੀ। ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਆਈ ਤਾਂ ਕੁਝ ਔਰਤਾਂ ਨੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਮੌਨੀ ਨੇ ਇਨ੍ਹਾਂ ਔਰਤਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਪਰ ਉਹ ਉਨ੍ਹਾਂ ਔਰਤਾਂ ਨੂੰ ਜੱਫੀ ਪਾ ਕੇ ਮਿਲਦੀ ਹੈ ਤੇ ਪਿਆਰ ਦੇ ਨਾਲ ਚੁੰਮਦੀ ਵੀ ਹੈ। ਇਸ ਵੀਡੀਓ ਨੂੰ ਨਾਮੀ ਫੋਟੋਗ੍ਰਾਫ ਵਿਰਲ ਭਿਯਾਨੀ ਨੇ ਪੋਸਟ ਕੀਤਾ ਹੈ।

image From instagram

ਮੌਨੀ ਨੇ ਵੀ ਇਨ੍ਹਾਂ ਔਰਤਾਂ ਦੇ ਬੱਚਿਆਂ ਨੂੰ ਪਿਆਰ ਕੀਤਾ ਅਤੇ ਕਿਹਾ, ਬੇਬੀ ਬਹੁਤ ਖੂਬਸੂਰਤ ਹੈ। ਮੌਨੀ ਦੇ ਇਸ ਵੀਡੀਓ 'ਤੇ ਲੋਕ ਕਮੈਂਟ ਕਰ ਰਹੇ ਹਨ। ਕਈ ਲੋਕਾਂ ਨੇ ਮੌਨੀ ਲਈ ਦਿਲ ਦੇ ਇਮੋਜੀ ਬਣਾਏ ਹਨ। ਇੱਕ ਨੇ ਲਿਖਿਆ, ਮੌਨੀ ਰਾਏ ਲਈ ਸਤਿਕਾਰ। ਇਕ ਹੋਰ ਨੇ ਲਿਖਿਆ, ਮੌਨੀ ਰਾਏ ਬਹੁਤ ਦਿਆਲੂ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਮੌਨੀ ਰਣਬੀਰ ਕਪੂਰ-ਆਲੀਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਵੇਗੀ।

 

View this post on Instagram

 

A post shared by Viral Bhayani (@viralbhayani)

You may also like