ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝੀ ਹੋਈ ਨਵੀਂ ਤਸਵੀਰ, ਕਿਹਾ- ‘ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ’

written by Lajwinder kaur | August 12, 2022

Late Singer Sidhu Moose Wala New Picture Out Now: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਭਾਵੇਂ ਇਸ ਸੰਸਾਰ ਤੋਂ ਚੱਲੇ ਗਏ ਨੇ ਪਰ ਪ੍ਰਸ਼ੰਸਕ ਤੇ ਕਲਾਕਾਰ ਉਨ੍ਹਾਂ ਨੂੰ ਲਗਾਤਾਰ ਯਾਦ ਕਰਦੇ ਰਹਿੰਦੇ ਹਨ। ਰੱਖੜੀ ਦੇ ਤਿਉਹਾਰ ਕਰਕੇ ਵੱਡੀ ਗਿਣਤੀ ‘ਚ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਸਿੱਧੂ ਦੀ ਸਮਾਧ ਉੱਤੇ ਪਹੁੰਚੇ ਸਨ। ਹੁਣ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ।

ਹੋਰ ਪੜ੍ਹੋ : 'ਲਾਲ ਸਿੰਘ ਚੱਢਾ' ਤੋਂ ਸ਼ਾਹਰੁਖ ਖ਼ਾਨ ਦਾ ਕੈਮਿਓ ਕਲਿੱਪ ਹੋਇਆ ਵਾਇਰਲ, ਇਸ ਸੀਨ ਨੂੰ ਦੇਖ ਕੇ ਸਿਨੇਮਾ ਹਾਲ ‘ਚ ਖੁਸ਼ੀ ਦੇ ਮਾਰੇ ਦਰਸ਼ਕ ਨੱਚਦੇ ਹੋਏ ਆਏ ਨਜ਼ਰ

Image Source: Instagram

ਜੀ ਹਾਂ ਸਿੱਧੂ ਮੂਸੇਵਾਲਾ ਦੀ ਟੀਮ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਿੱਧੂ ਦੀ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਤੁਰਾਂ ਜਦੋਂ ਤੁਰੇ ਮੇਰੀ ਮੌਤ ਮੇਰੇ ਨਾਲ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣਾ ਪਿਆਰ ਜਤਾ ਰਹੇ ਹਨ। ਇਸ ਤਸਵੀਰ ਉੱਤੇ ਕੁਝ ਹੀ ਸਮੇਂ ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

Sidhu Moose Wala's 'Moosetape' becomes most streamed Punjabi album on Spotify Image Source: Instagram

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੀ ਮੌਤ ਦਾ ਜ਼ਿੰਮਾ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਨੇ ਲਿਆ ਸੀ।

Sidhu Moose Wala's parents get tattoos in memory of their late son Image Source: Instagram

ਸਿੱਧੂ ਮੂਸੇਵਾਲਾ ਦੀ ਮੌਤ ਚ ਸ਼ਾਮਿਲ ਕੁਝ ਗੈਂਗਸਟਰ ਪੁਲਿਸ ਦੀ ਪਕੜ ‘ਚ ਨੇ ਤੇ ਦੋ ਗੈਂਗਸਟਰਾਂ ਪੁਲਿਸ ਦੇ ਨਾਲ ਹੋਈ ਮੁਠਭੇੜ 'ਚ ਮਾਰੇ ਗਏ ਸਨ। ਇੱਕ ਸ਼ਾਰਪਸ਼ੂਟਰ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਸਿੱਧੂ ਮੂਸੇਵਾਲਾ ਦਾ ਪਰਿਵਾਰ ਤੇ ਫੈਨਜ਼ ਸਿੱਧੂ ਦੀ ਮੌਤ ਦਾ ਇਨਸਾਫ ਦੀ ਉਡੀਕ ਕਰ ਰਹੇ ਹਨ।

You may also like