'ਲਾਲ ਸਿੰਘ ਚੱਢਾ' ਤੋਂ ਸ਼ਾਹਰੁਖ ਖ਼ਾਨ ਦਾ ਕੈਮਿਓ ਕਲਿੱਪ ਹੋਇਆ ਵਾਇਰਲ, ਇਸ ਸੀਨ ਨੂੰ ਦੇਖ ਕੇ ਸਿਨੇਮਾ ਹਾਲ ‘ਚ ਖੁਸ਼ੀ ਦੇ ਮਾਰੇ ਦਰਸ਼ਕ ਨੱਚਦੇ ਹੋਏ ਆਏ ਨਜ਼ਰ

written by Lajwinder kaur | August 12, 2022

Shah Rukh Khan’s cameos in Laal Singh Chaddha: ਆਮਿਰ ਖ਼ਾਨ, ਮੋਨਾ ਸਿੰਘ, ਕਰੀਨਾ ਕਪੂਰ ਖ਼ਾਨ ਅਤੇ ਨਾਗਾ ਚੈਤੰਨਿਆ ਸਟਾਰਰ ਫਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋ ਗਈ ਹੈ। ਫਿਲਮ ਨੂੰ ਸੋਸ਼ਲ ਮੀਡੀਆ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ, ਪਰ ਇਸ ਦੌਰਾਨ ਟਵਿੱਟਰ 'ਤੇ ਲਾਲ ਸਿੰਘ ਚੱਢਾ 'ਚ ਸ਼ਾਹਰੁਖ ਖਾਨ ਦਾ ਕੈਮਿਓ ਵਾਲਾ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਕੇ ਭਾਵੁਕ ਹੋਈ ਗਾਇਕਾ ਰੁਪਿੰਦਰ ਹਾਂਡਾ, ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਉਹ ਮੁੱਕਿਆ ਨਹੀਂ ਇੱਥੇ ਹੀ ਹੈ’

inside image of shah rukh khan image source twitter

ਦੱਸ ਦਈਏ 11 ਅਗਸਤ ਨੂੰ ਰਿਲੀਜ਼ ਹੋਈ ਫਿਲਮ ਲਾਲ ਸਿੰਘ ਚੱਢਾ ਨੂੰ ਸੋਸ਼ਲ ਮੀਡੀਆ 'ਤੇ ਮਿਲੇ-ਜੁਲੇ ਰੀਵਿਊ ਮਿਲ ਰਹੇ ਹਨ। ਜਿੱਥੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਕਈ ਯੂਜ਼ਰਸ ਨੇ ਫਿਲਮ ਨੂੰ ਪੂਰੀ ਤਰ੍ਹਾਂ ਬੇਕਾਰ ਦੱਸਿਆ ਹੈ। ਹਾਲਾਂਕਿ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਇਸ ਫਿਲਮ ਤੋਂ ਕਾਫੀ ਖੁਸ਼ ਹਨ। ਅਸਲ ਵਿੱਚ ਲਾਲ ਸਿੰਘ ਚੱਢਾ ਵਿੱਚ ਸ਼ਾਹਰੁਖ ਖ਼ਾਨ ਦਾ ਕੈਮਿਓ ਹੈ।

inside image oa shahrukh khan laal singh chaddha image source twitter

ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕੈਮਿਓ ਵਿੱਚ ਸ਼ਾਹਰੁਖ ਖਾਨ ਜੋ ਕਿ ਆਮਿਰ ਖ਼ਾਨ ਦੇ ਕਿਰਦਾਰ ਨੂੰ ਨਿਭਾਉਣ ਵਾਲੇ ਬਾਲ ਕਲਾਕਾਰ ਨੂੰ ਆਪਣਾ ਹੁੱਕ ਸਟੈਪ ਸਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਕੁਝ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸ ਨੂੰ ਲਾਲ ਸਿੰਘ ਚੱਢਾ ਦਾ ਸਭ ਤੋਂ ਵਧੀਆ ਹਿੱਸਾ ਕਿਹਾ ਹੈ। ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਵੀ ਸ਼ਾਹਰੁਖ ਦੀ ਆਉਣ ਵਾਲੀ ਫਿਲਮ 'ਪਠਾਨ’, ‘ਡੰਕੀ’ ਅਤੇ ‘ਜਵਾਨ' ਲਈ ਕਾਫੀ ਜ਼ਿਆਦਾ ਉਤਸ਼ਾਹਿਤ ਹਨ।

Aamir Khan, Mona Singh offer prayers at Golden Temple ahead of Laal Singh Chaddha's release image source twitter

ਆਮਿਰ ਖ਼ਾਨ, ਕਰੀਨਾ ਕਪੂਰ ਖ਼ਾਨ, ਨਾਗਾ ਚੈਤੰਨਿਆ ਅਤੇ ਮੋਨਾ ਸਿੰਘ ਸਟਾਰਰ ਲਾਲ ਸਿੰਘ ਚੱਢਾ ਨੂੰ 4.2 IMDb ਰੇਟਿੰਗ ਮਿਲੀ ਹੈ। ਇਹ ਰੇਟਿੰਗ 50 ਹਜ਼ਾਰ ਵੋਟਾਂ ਦੇ ਆਧਾਰ 'ਤੇ ਤੈਅ ਕੀਤੀ ਗਈ ਹੈ। ਦੱਸ ਦੇਈਏ ਕਿ 25.5 ਫੀਸਦੀ ਲੋਕਾਂ ਨੇ ਫਿਲਮ ਨੂੰ 10 ਰੇਟਿੰਗ, 3.8 ਫੀਸਦੀ ਲੋਕਾਂ ਨੇ 9 ਰੇਟਿੰਗ, 2.9 ਫੀਸਦੀ ਲੋਕਾਂ ਨੇ 2 ਰੇਟਿੰਗ ਅਤੇ 63.3 ਫੀਸਦੀ ਲੋਕਾਂ ਨੇ 1 ਰੇਟਿੰਗ ਦਿੱਤੀ ਹੈ।

ਹੁਣ ਦੇਖਣਾ ਇਹ ਹੋਵੇਗਾ ਕੀ ਵੀਕੈਂਡ ਉੱਤੇ ਇਹ ਫ਼ਿਲਮ ਆਪਣਾ ਕਮਾਲ ਕਿਵੇਂ ਦਾ ਦਿਖਾਉਂਦੀ ਹੈ। ਰਿਪੋਰਟ ਮੁਤਾਬਕ ਲਾਲ ਸਿੰਘ ਚੱਢਾ ਨੇ ਪਹਿਲੇ ਦਿਨ 10.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਲਾਲ ਸਿੰਘ ਚੱਢਾ ਦਾ ਮੁਕਾਬਲਾ ਅਕਸ਼ੇ ਕੁਮਾਰ ਦੀ ਰਕਸ਼ਾ ਬੰਧਨ ਨਾਲ ਸੀ। ਤੁਹਾਨੂੰ ਦੱਸ ਦੇਈਏ ਕਿ ਰਕਸ਼ਾ ਬੰਧਨ ਨੇ 7.5 ਕਰੋੜ ਰੁਪਏ ਦਾ ਨੈੱਟ ਕਲੈਕਸ਼ਨ ਕੀਤਾ ਹੈ।

 

You may also like