ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਕੇ ਭਾਵੁਕ ਹੋਈ ਗਾਇਕਾ ਰੁਪਿੰਦਰ ਹਾਂਡਾ, ਤਸਵੀਰ ਸਾਂਝੀ ਕਰਦੇ ਹੋਏ ਕਿਹਾ- ‘ਉਹ ਮੁੱਕਿਆ ਨਹੀਂ ਇੱਥੇ ਹੀ ਹੈ’

written by Lajwinder kaur | August 12, 2022

Rupinder Handa Gets Emotional after meeting Sidhu moose wala’s Parents: ਗਾਇਕਾ ਰੁਪਿੰਦਰ ਹਾਂਡਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ। ਹਾਲ ਹੀ 'ਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਸੀ। ਜਿਸ ਦੇ ਕੁਝ ਪਲ ਉਨ੍ਹਾਂ ਨੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ।

rupinder handa reached at sidhu moose wali samadh-min image source Instagram

ਹੋਰ ਪੜ੍ਹੋ : ਕਾਫੀ ਸਮੇਂ ਬਾਅਦ ਕੈਮਰੇ ਦੇ ਸਾਹਮਣੇ ਇਕੱਠੇ ਨਜ਼ਰ ਆਏ ਬੌਬੀ ਦਿਓਲ ਆਪਣੀ ਪਤਨੀ ਤਾਨਿਆ ਦੇ ਨਾਲ, ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ 

rupinder handa and sidhu moose wala image source Instagram

ਰੁਪਿੰਦਰ ਹਾਂਡਾ ਜੋ ਕਿ ਰੱਖੜੀ ਮੌਕੇ ‘ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੀ ਸੀ। ਜਿੱਥੇ ਉਸ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਦੁੱਖ ਵੰਡਾਉਣ ਕੋਸ਼ਿਸ਼ ਕੀਤੀ। ਗਾਇਕਾ ਨੇ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ , ਜਿਸ 'ਚ ਘਰ 'ਚ ਰੱਖੀ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ।ਪੰਜਾਬੀ ਗਾਇਕਾ ਨੇ ਕੈਪਸ਼ਨ 'ਚ ਲਿਖਿਆ ਹੈ- ‘ ਅੰਕਲ ਆਂਟੀ ਨਾਲ ਬੈਠੇ, ਗੱਲ ਬਾਤ ਕਰਦੇ ਹੋਏ ਸ਼ੁੱਭ ਦੀ ਮੌਜੂਦਗੀ ਮਹਿਸੂਸ ਕੀਤੀ...ਉਹ ਮੁੱਕਿਆ ਨਹੀਂ ਇੱਥੇ ਹੀ ਹੈ...ਵਾਹਿਗੁਰੂ ਬੇਬੇ ਬਾਪੂ ਨੂੰ ਹੋਰ ਹੌਸਲਾ ਦੇਣ #sidhumoosewala’।

rupinder handa image image source Instagram

ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇਵਾਲਾ ਦੀ ਸਮਾਧ ਵਾਲੀ ਥਾਂ ਤੋਂ ਲਾਈਵ ਹੋ ਕੇ ਪ੍ਰਸ਼ੰਸਕਾਂ ਨੂੰ ਇੱਕ ਖ਼ਾਸ ਬੇਨਤੀ ਕੀਤੀ ਸੀ। ਗਾਇਕਾ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਜਦੋਂ ਵੀ ਸਿੱਧੂ ਮੂਸੇਵਾਲਾ ਦੀ ਸਮਾਧ ਉੱਤੇ ਆਉਂਦੇ ਨੇ ਤੇ ਕਿਰਪਾ ਕਰਕੇ ਸਮਾਧ ਦੇ ਉੱਪਰ ਨਾ ਚੜਿਆ ਜਾਵੇ। ਹੋ ਸਕੇ ਤਾਂ ਫੁੱਲ ਜਾਂ ਕੋਈ ਹੋਰ ਚੀਜ਼ ਸਿੱਧੂ ਦੀ ਸਮਾਧ ਦੇ ਅੱਗੇ ਹੀ ਰੱਖ ਦੇਣ।

You may also like