ਕਾਫੀ ਸਮੇਂ ਬਾਅਦ ਕੈਮਰੇ ਦੇ ਸਾਹਮਣੇ ਇਕੱਠੇ ਨਜ਼ਰ ਆਏ ਬੌਬੀ ਦਿਓਲ ਆਪਣੀ ਪਤਨੀ ਤਾਨਿਆ ਦੇ ਨਾਲ, ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

written by Lajwinder kaur | August 12, 2022

Bobby Deol And His Wife Tanya Deol Latest Video Viral: ਬੌਬੀ ਦਿਓਲ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਆਸ਼ਰਮ 2 ਤੋਂ ਬਾਅਦ ਹੁਣ ਆਸ਼ਰਮ 3 ਨੇ ਵੀ ਧਮਾਲ ਮਚਾ ਦਿੱਤੀ ਹੈ। ਇਸ ਦੇ ਨਾਲ ਹੀ ਹਾਲ ਹੀ 'ਚ ਬੌਬੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਫੀ ਸਮੇਂ ਬਾਅਦ ਬੌਬੀ ਆਪਣੀ ਪਤਨੀ ਤਾਨਿਆ ਦਿਓਲ ਨਾਲ ਕਿਸੇ ਫੰਕਸ਼ਨ 'ਚ ਨਜ਼ਰ ਆਏ ਨੇ। ਦੋਵਾਂ ਦੀ ਕੈਮਿਸਟਰੀ ਇੰਨੀ ਜ਼ਬਰਦਸਤ ਨਜ਼ਰ ਆ ਰਹੀ ਹੈ ਕਿ ਪ੍ਰਸ਼ੰਸਕ ਦੋਵਾਂ ਦੀ ਖੂਬ ਤਾਰੀਫ ਕਰ ਰਹੇ ਹਨ। ਗਾਇਕ ਅਰਜੁਨ ਕਾਨੂੰਨਗੋ ਦੇ ਵਿਆਹ ਦੀ ਰਿਸੈਪਸ਼ਨ 'ਤੇ ਬੌਬੀ ਦਿਓਲ ਪਤਨੀ ਤਾਨਿਆ ਦਿਓਲ ਨਾਲ ਪਹੁੰਚੇ।

Aashram Season 3 Trailer, Release Date: Witness major turn of events in Bobby Deol's 'Aashram' [WATCH] image source Instagram
ਹੋਰ ਪੜ੍ਹੋ : ਸੈਫ ਤੇ ਛੋਟੇ ਨਵਾਬਾਂ ਦੀਆਂ ਇਹ ਕਿਊਟ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਇਸ ਤਰ੍ਹਾਂ ਪਟੌਦੀ ਹਾਊਸ ‘ਚ ਮਨਾਈ ਗਈ ਰੱਖੜੀ

boby deol with his wife image source Instagram

ਇਸ ਮੌਕੇ 'ਤੇ ਨਾ ਸਿਰਫ ਬੌਬੀ ਦਿਓਲ ਬਲੈਕ ਕਲਰ ਦੇ ਕੁੜਤੇ 'ਚ ਨਜ਼ਰ ਆਏ ਅਤੇ ਉਨ੍ਹਾਂ ਦੀ ਪਤਨੀ ਤਾਨਿਆ ਦਿਓਲ ਜੋ ਕਿ ਪਿੰਕ ਕਲਰ ਦੀ ਸਾੜ੍ਹੀ ਚ ਬੇਹੱਦ ਖ਼ੂਬਸੂਰਤ ਨਜ਼ਰ ਆਈ। ਦੋਵਾਂ ਦੀ ਕਮਿਸਟਰੀ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟ ਕਰਦੇ ਨਹੀਂ ਥੱਕ ਰਹੇ ਹਨ। ਇਸ ਵੀਡੀਓ ਨੂੰ ਨਾਮੀ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਸ਼ੇਅਰ ਕੀਤਾ ਹੈ।

inside image of bollywood actor bobby deol image source Instagram

ਇੱਕ ਫੈਨ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਤੁਹਾਨੂੰ ਦੋਹਾਂ ਨੂੰ ਫਿਲਮਾਂ 'ਚ ਇਕੱਠੇ ਹੋਣਾ ਚਾਹੀਦਾ ਹੈ, ਜਦਕਿ ਦੂਜੇ ਫੈਨ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਅੱਜ ਤੱਕ ਦੋਵੇਂ ਇਕ-ਦੂਜੇ ਨੂੰ ਬਰਾਬਰ ਪਿਆਰ ਕਰਦੇ ਹਨ...ਦੋਨੋ ਸੰਪੂਰਣ ਹਨ। ਦੱਸ ਦੇਈਏ ਕਿ ਬੌਬੀ ਦਿਓਲ ਦਾ ਵਿਆਹ ਸਾਲ 1996 ਵਿੱਚ ਹੋਇਆ ਸੀ। ਦੱਸ ਦੇਈਏ ਕਿ ਬੌਬੀ ਅਤੇ ਤਾਨਿਆ ਦੇ ਦੋ ਬੇਟੇ ਹਨ। ਆਰਿਆਮਨ ਦਿਓਲ ਅਤੇ ਧਰਮ ਦਿਓਲ। ਬੌਬੀ ਦਿਓਲ ਜੋ ਕਿ ਫ਼ਿਲਮਾਂ ਦੇ ਨਾਲ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕੇ ਹਨ।

 

 

View this post on Instagram

 

A post shared by Viral Bhayani (@viralbhayani)

You may also like