ਸੈਫ ਤੇ ਛੋਟੇ ਨਵਾਬਾਂ ਦੀਆਂ ਇਹ ਕਿਊਟ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਇਸ ਤਰ੍ਹਾਂ ਪਟੌਦੀ ਹਾਊਸ ‘ਚ ਮਨਾਈ ਗਈ ਰੱਖੜੀ

written by Lajwinder kaur | August 12, 2022

Taimur Ali Khan and Jeh follow ‘Rakshabandhan’ tradition with sister Inaaya: ਸੋਸ਼ਲ ਮੀਡੀਆ ਉੱਤੇ ਤੈਮੂਰ, ਜੇਹ ਤੇ ਇਨਾਇਆ ਦੀਆਂ ਕਿਊਟ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਜੀ ਹਾਂ ਸੈਫ ਅਲੀ ਖਾਨ ਅਤੇ ਉਸਦੇ ਦੋ ਛੋਟੇ ਨਵਾਬ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਨੇ ਆਪਣੀਆਂ ਭੈਣਾਂ ਨਾਲ ਰੱਖੜੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਹਾ ਅਲੀ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਬੱਚਿਆਂ ਵਿਚਾਲੇ ਸ਼ਾਨਦਾਰ ਬਾਂਡਿੰਗ ਦੇਖਣ ਨੂੰ ਮਿਲ ਰਹੀ ਹੈ।

ਹੋਰ ਪੜ੍ਹੋ : ਛੁੱਟੀਆਂ ਬਿਤਾ ਕੇ ਵਾਪਸ ਆਏ ਦੀਪਿਕਾ-ਰਣਵੀਰ, ਹਾਲ ਹੀ ‘ਚ ਖਰੀਦਿਆ ਕਰੋੜਾਂ ਦੀ ਕੀਮਤ ਵਾਲਾ ਨਵਾਂ ਆਲੀਸ਼ਾਨ ਘਰ

jeh and taimur image source Instagram 

ਰੱਖੜੀ ਦੇ ਮੌਕੇ 'ਤੇ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਆਪਣੀ ਬੇਟੀ ਇਨਾਇਆ ਖੇਮੂ ਨਾਲ ਰੱਖੜੀ ਨੂੰ ਲੈ ਕੇ ਆਪਣੇ ਭਰਾ ਦੇ ਘਰ ਪਹੁੰਚੀ। ਇਸ ਦੌਰਾਨ ਜੇਹ ਅਤੇ ਤੈਮੂਰ ਨੇ ਭੂਆ ਦੀ ਧੀ ਨਾਲ ਖੂਬ ਮਸਤੀ ਕੀਤੀ।

ਤਸਵੀਰਾਂ 'ਚ ਦੇਖ ਸਕਦੇ ਹੋ ਇਨਾਇਆ ਨੇ ਤੈਮੂਰ ਤੇ ਜੇਹ ਨੂੰ ਰੱਖੜੀ ਬੰਨੀ। ਇਨਾਇਆ ਅਤੇ ਤੈਮੂਰ ਬੀ-ਟਾਊਨ ਦੇ ਸਭ ਤੋਂ ਪਿਆਰੇ ਭੈਣ-ਭਰਾਵਾਂ ਵਿੱਚੋਂ ਇੱਕ ਹਨ। ਅਜਿਹੇ 'ਚ ਹਰ ਸਾਲ ਇਨਾਇਆ ਅਤੇ ਤੈਮੂਰ ਦੀਆਂ ਰੱਖੜੀ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

soha and saif image source Instagram

ਰੱਖੜੀ ਦੇ ਜਸ਼ਨ ਤੋਂ ਬਾਅਦ ਇਨਾਇਆ ਨੇ ਸਾਰਾ ਦਿਨ ਆਪਣੇ ਭਰਾਵਾਂ ਨਾਲ ਮਸਤੀ ਕੀਤੀ। ਇਸ ਦੌਰਾਨ ਸਾਰੇ ਬੱਚੇ ਰਵਾਇਤੀ ਲੁੱਕ ਵਿੱਚ ਸਜੇ ਹੋਏ ਦਿਖਾਈ ਦਿੱਤੇ। ਪਟੌਦੀ ਪਰਿਵਾਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਬੱਚਿਆਂ ਦੇ ਨਾਲ-ਨਾਲ ਸੋਹਾ ਅਲੀ ਖਾਨ ਨੇ ਵੀ ਆਪਣੇ ਭਰਾ ਸੈਫ ਅਲੀ ਖਾਨ ਦੇ ਰੱਖੜੀ ਬੰਨੀ। ਇਸ ਤਸਵੀਰ 'ਚ ਤੁਸੀਂ ਸੋਹਾ ਅਤੇ ਸੈਫ ਨੂੰ ਇਕ-ਦੂਜੇ ਨਾਲ ਸ਼ਾਨਦਾਰ ਅੰਦਾਜ਼ 'ਚ ਦੇਖ ਸਕਦੇ ਹੋ।

inside image of saif with kunal image source Instagram

ਸਬਾ ਪਟੌਦੀ ਵੀ ਭਰਾ ਸੈਫ ਨਾਲ ਰੱਖੜੀ ਮਨਾਉਣ ਪਹੁੰਚੀ। ਇੱਕ ਤਸਵੀਰ 'ਚ ਸੈਫ ਜੋ ਕਿ ਕੁਣਾਲ ਖੇਮੂ ਅਤੇ ਸਬਾ ਪਟੌਦੀ ਦੇ ਨਾਲ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਤੋਂ ਅੰਦਾਜ਼ ਲਗਾਇਆ ਜਾ ਸਕਦਾ ਹੈ ਕਿ ਪਟੌਦੀ ਹਾਊਸ ‘ਚ ਇਨ੍ਹਾਂ ਭੈਣ-ਭਰਾਵਾਂ ਨੇ ਖੂਬ ਮਸਤੀ ਕੀਤੀ ਹੋਣੀ।

 

 

View this post on Instagram

 

A post shared by Soha (@sakpataudi)

You may also like