‘O BHAI ! Maro Mujhe Maro’ ਵਾਲੇ ਸਖ਼ਸ ਨੇ ਵਿਰਾਟ ਕੋਹਲੀ ਨਾਲ ਕੀਤੀ ਮੁਲਾਕਾਤ, ਪੰਜਾਬੀ ਭਾਸ਼ਾ ‘ਚ ਗੱਲ ਕਰਦੇ ਆਏ ਨਜ਼ਰ, ਦੇਖੋ ਵੀਡੀਓ
‘O BHAI ! Maro Mujhe Maro’ ਵਾਲੇ ਸਖ਼ਸ ਨੇ ਵਿਰਾਟ ਕੋਹਲੀ ਨਾਲ ਕੀਤੀ ਮੁਲਾਕਾਤ, ਪੰਜਾਬੀ ਭਾਸ਼ਾ ‘ਚ ਗੱਲ ਕਰਦੇ ਆਏ ਨਜ਼ਰ, ਦੇਖੋ ਵੀਡੀਓ
'Mujhe maaro' meme fame Momin Saqib meets Virat Kohli: ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੋਮਾਂਚਕ ਮੈਚ ਹੋਇਆ। ਇਸ ਰੋਮਾਂਚਕ ਮੈਚ ਵਿੱਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਅਤੇ ਰਵਿੰਦਰ ਜਡੇਜਾ ਦੀ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਜਿੱਤ ਦਿਵਾਈ।
ਪਾਕਿਸਤਾਨ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਸਾਹਮਣੇ ਆਏ ਹਨ। ਪ੍ਰਸ਼ੰਸਕਾਂ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਮੋਮਿਨ ਸਾਕਿਬ ਦਾ ਮਜ਼ਾਕੀਆ ਪ੍ਰਤੀਕਰਮ ਵਾਲੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਏ। ਮੋਮਿਨ ਸਾਕਿਬ ਨੂੰ ਬਹੁਤ ਸਾਰੇ ਲੋਕ ‘ਓ ਭਾਈ ਮਾਰੋ ਮੂਜੇ ਮਾਰੋ’ ਵਾਲੇ ਡਾਇਲਾਗ ਤੋਂ ਜਾਣੇ ਜਾਂਦੇ ਹਨ। ਜੀ ਹਾਂ ਉਹ ਇਸ ਡਾਇਲਾਗ ਤੋਂ ਬਾਅਦ ਉਹ ਬਹੁਤ ਪ੍ਰਸਿੱਧ ਹੋ ਗਏ ਸਨ।
ਹੋਰ ਪੜ੍ਹੋ : ਅੰਮ੍ਰਿਤ ਮਾਨ ਆਪਣੇ ਜਿਗਰੀ ਯਾਰ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਗਲ ਲੱਗ ਕੇ ਫੁੱਟ-ਫੁੱਟ ਰੋਏ, ਪ੍ਰਸ਼ੰਸਕ ਵੀ ਹੋਏ ਭਾਵੁਕ
image source Instagram
ਐਕਟਰ ਮੋਮਿਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵਿਰਾਟ ਕੋਹਲੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਮੈਚ ਖਤਮ ਹੋਣ ਤੋਂ ਬਾਅਦ ਦੀ ਹੈ ਜਿਸ ‘ਚ ਮੋਮਿਨ ਵਿਰਾਟ ਕੋਹਲੀ ਨਾਲ ਮੁਲਾਕਾਤ ਕਰਦੇ ਹੋਏ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਸਭ ਤੋਂ ਖ਼ਾਸ ਗੱਲ ਸੀ ਇਸ ਵੀਡੀਓ ਚ ਵਿਰਾਟ ਮੋਮਿਨ ਦੇ ਨਾਲ ਪੰਜਾਬੀ ਚ ਗੱਲਬਾਤ ਕਰਦੇ ਹੋਏ ਨਜ਼ਰ ਆਏ। ਵਿਰਾਟ ਕੋਹਲੀ ਨਾਲ ਮੁਲਾਕਾਤ ਕਰਦੇ ਹੋਏ ਮੋਮਿਨ ਨੇ ਉਨ੍ਹਾਂ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਮਰਜ਼ੀ ਹੋਵੇ, ਅਸੀਂ ਫਾਈਨਲ 'ਚ ਮਿਲਾਂਗੇ।
image source Instagram
ਮੋਮਿਨ ਨੇ ਹਾਰਦਿਕ ਪਾਂਡਿਆ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ। ਮੋਮਿਨ ਨੇ ਹਾਰਦਿਕ ਪਾਂਡਿਆ ਨੂੰ ਕਿਹਾ ਕਿ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਦੇਖ ਕੇ ਚੰਗਾ ਲੱਗਿਆ।
image source Instagram
ਤੁਹਾਨੂੰ ਦੱਸ ਦੇਈਏ ਕਿ ਮੋਮਿਨ ਸਾਕਿਬ ਨੇ 2019 ਵਨਡੇਅ ਵਿਸ਼ਵ ਕੱਪ ਦੌਰਾਨ ਕਾਫੀ ਸੁਰਖੀਆਂ ਬਟੋਰੀਆਂ ਸਨ। ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ, ਜਿਸ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਦੀ ਕਾਫੀ ਆਲੋਚਨਾ ਹੋਈ ਸੀ ਅਤੇ ਮੀਮ ਬਣਾਏ ਗਏ ਸਨ। ਇਸ ਮੈਚ ਦੌਰਾਨ ਮੋਮਿਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਪਾਕਿਸਤਾਨੀ ਟੀਮ ਦੀ ਆਲੋਚਨਾ ਕਰ ਰਿਹਾ ਸੀ। ਉਸ ਨੇ ਕਿਹਾ ਸੀ, 'ਓਏ ਭਾਈ ਮਾਰੋ ਮੁਝੋ ਮਾਰੋ...'। ਲੋਕਾਂ ਨੇ ਉਸ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ। ਉਦੋਂ ਤੋਂ ਉਹ ਕਾਫੀ ਮਸ਼ਹੂਰ ਹੈ।
View this post on Instagram
View this post on Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
