ਅੰਮ੍ਰਿਤ ਮਾਨ ਆਪਣੇ ਜਿਗਰੀ ਯਾਰ ਸਿੱਧੂ ਮੂਸੇਵਾਲੇ ਦੇ ਬੁੱਤ ਨੂੰ ਗਲ ਲੱਗ ਕੇ ਫੁੱਟ-ਫੁੱਟ ਰੋਏ, ਪ੍ਰਸ਼ੰਸਕ ਵੀ ਹੋਏ ਭਾਵੁਕ

written by Lajwinder kaur | August 29, 2022

Amrit Maan gets emotional in front of Late Sidhu Moose Wala's Statue: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਪ੍ਰਸ਼ੰਸਕਾਂ ਤੋਂ ਲੈ ਕੇ ਕਲਾਕਾਰ ਹਰ ਕੋਈ ਯਾਦ ਕਰਦਾ ਹੈ। ਹਾਲ ਹੀ ‘ਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਜੋ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਦਾ ਦੁੱਖ ਵੰਡਾਉਣ ਲਈ ਸਿੱਧੂ ਦੀ ਹਵੇਲੀ ਪਹੁੰਚੇ ਸਨ। ਪੰਜਾਬੀ ਗਾਇਕ ਸ਼ੁੱਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 3 ਮਹੀਨੇ ਪੂਰੇ ਹੋ ਗਏ ਹਨ। ਸਿੱਧੂ ਦੀ ਬੇਵਕਤੀ ਮੌਤ ਨੇ ਪਰਿਵਾਰ ਤੇ ਸਿੱਧੂ ਦੇ ਚਾਹੁਣ ਵਾਲੇ ਲੋਕ ਨੂੰ ਵੱਡਾ ਸਦਮਾ ਦਿੱਤਾ ਹੈ। ਹਰ ਰੋਜ਼ ਵੱਡੀ ਗਿਣਤੀ 'ਚ ਸਿੱਧੂ ਦੇ ਘਰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੇ ਹਨ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਤੇ ਸਾਜ਼ ਨੇ ਵੀ ਦਿੱਤਾ ਸਿੱਧੂ ਮੂਸੇਵਾਲੇ ਦੀ ਮੌਤ ਦੇ ਇਨਸਾਫ ਲਈ ਕੈਂਡਲ ਮਾਰਚ ਦਾ ਸੱਦਾ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਕੈਂਡਲ ਮਾਰਚ

amrit maan emotional pic image From instagram

ਹਾਲ ਹੀ ‘ਚ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਅੰਮ੍ਰਿਤ ਮਾਨ ਮੂਸਾ ਪਿੰਡ ਪਹੁੰਚਿਆ। ਇਸ ਦੌਰਾਨ ਅੰਮ੍ਰਿਤ ਮਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਿਆ। ਸੋਸ਼ਲ ਮੀਡੀਆ ਉੱਤੇ ਅੰਮ੍ਰਿਤ ਮਾਨ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਇਸ ਵੀਡੀਓ 'ਚ ਅੰਮ੍ਰਿਤ ਮਾਨ ਆਪਣੇ ਜਿਗਰੀ ਯਾਦ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਗਲ ਲੱਗ ਕੇ ਰੋਂਦੇ ਹੋਏ ਨਜ਼ਰ ਆਏ।

inside image of amrit maan image From instagram

ਵਾਇਰਲ ਹੋ ਰਹੇ ਵੀਡੀਓ 'ਚ ਦੇਖ ਸਕਦੇ ਹੋਏ ਅੰਮ੍ਰਿਤ ਮਾਨ ਸਿੱਧੂ ਦੀ ਸਮਾਧ ਤੇ ਪਹੁੰਚੇ ਤੇ ਸਿੱਧੂ ਮੂਸੇਵਾਲਾ ਦੇ ਬੁੱਤ ਨੂੰ ਦੇਖ ਕੇ ਗਲ ਲੱਗ ਕੇ ਫੁੱਟ ਫੁੱਟ ਰੋਂਦੇ ਹੋਏ ਨਜ਼ਰ ਆਏ। ਇਹ ਵੀਡੀਓ ਦੇਖ ਪ੍ਰਸ਼ੰਸਕ ਵੀ ਇਮੋਸ਼ਨਲ ਹੋ ਰਹੇ ਹਨ।

Amrit maan image From instagram

ਦੱਸ ਦਈਏ ਕਿ ਅੰਮ੍ਰਿਤ ਮਾਨ ਸਿੱਧੂ ਦੀ ਹਵੇਲੀ ਤੋਂ ਇੱਕ ਤਸਵੀਰ ਸਾਂਝੀ ਕੀਤੀ। ਜਿਸ ‘ਚ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੱਲ ਲੱਗ ਕੇ ਰੋਂਦੇ ਹੋਏ ਨਜ਼ਰ ਆਏ। ਅੰਮ੍ਰਿਤ ਮਾਨ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, ''ਕੋਈ ਸ਼ਬਦ ਨਹੀਂ ਮੇਰੇ ਕੋਲ’। ਗਾਇਕ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਬਹੁਤ ਹੀ ਚੰਗੇ ਦੋਸਤ ਸਨ, ਦੋਵਾਂ ਇਕੱਠੇ ਗੀਤ ਵੀ ਕੱਢਿਆ ਸੀ।

29 ਮਈ ਨੂੰ ਸਿੱਧੂ ਮੂਸੇਵਾਲਾ ਦੀ ਜਵਾਹਰਕੇ ਪਿੰਡ ਦੇ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਦੋ ਦੋਸਤਾਂ ਦੇ ਨਾਲ ਕਿਸੇ ਕੰਮ ਤੇ ਜਾ ਰਹੇ ਸਨ।

 

 

View this post on Instagram

 

A post shared by Fan_5911 de (@fan_5911_jhote_de)

 

 

View this post on Instagram

 

A post shared by sheramaan (@sheramaan79)

You may also like