ਅਫਸਾਨਾ ਖ਼ਾਨ ਤੇ ਸਾਜ਼ ਨੇ ਵੀ ਦਿੱਤਾ ਸਿੱਧੂ ਮੂਸੇਵਾਲੇ ਦੀ ਮੌਤ ਦੇ ਇਨਸਾਫ ਲਈ ਕੈਂਡਲ ਮਾਰਚ ਦਾ ਸੱਦਾ, ਜਾਣੋ ਕਦੋਂ ਤੇ ਕਿੱਥੇ ਹੋਵੇਗਾ ਕੈਂਡਲ ਮਾਰਚ

written by Lajwinder kaur | August 28, 2022

Afsana Khan, Saajz to lead candle march in Zirakpur seeking justice for Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕੱਲ੍ਹ ਨੂੰ ਯਾਨੀਕਿ 29 ਅਗਸਤ ਨੂੰ ਤਿੰਨ ਮਹੀਨੇ ਹੋ ਜਾਣਗੇ। ਪਰ ਅਜੇ ਤੱਕ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਹੈ। ਦੱਸ ਦਈਏ 29 ਮਈ ਨੂੰ ਗਾਇਕ ਸਿੱਧੂ ਮੂਸੇਵਾਲਾ ਨੂੰ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਲੰਘੀ 25 ਅਗਸਤ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਮਾਨਸਾ ਵਿੱਖੇ ਸ਼ਾਤਮਾਈ ਕੈਂਡਲ ਮਾਰਚ ਕੱਢਿਆ ਗਿਆ ਸੀ। ਹੁਣ ਸਿੱਧੂ ਮੂਸੇਵਾਲਾ ਦੀ ਭੈਣ ਯਾਨੀਕਿ ਅਫਸਾਨਾ ਖ਼ਾਨ ਨੇ ਵੀ ਕੈਂਡਲ ਮਾਰਚ ਦਾ ਸੱਦਾ ਦਿੱਤਾ ਹੈ।

ਹੋਰ ਪੜ੍ਹੋ : ਗਰਲਫਰੈਂਡ ਅਕਾਂਕਸ਼ਾ ਪੁਰੀ ਦੇ ਜਨਮਦਿਨ 'ਤੇ ਮੀਕਾ ਸਿੰਘ ਨੇ ਦਿੱਤੀ ਸ਼ਾਨਦਾਰ ਪਾਰਟੀ, ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਆਏ ਨਜ਼ਰ

Afsana Khan, Saajz to lead candle march in Zirakpur seeking justice for Sidhu Moose Wala, details inside image source Instagram

ਗਾਇਕਾ ਅਫਸਾਨਾ ਖ਼ਾਨ ਨੇ ਪੋਸਟ ਪਾ ਕੇ ਲੋਕਾਂ ਨੂੰ ਇਸ ਕੈਂਡਲ ਮਾਰਚ ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲੇ ਲਈ ਇਨਸਾਫ ਲੈਣ ਵਾਸਤੇ, ਮਿਤੀ 30-08-2022 ਨੂੰ ਸ਼ਾਮ 4 ਵਜੇ, ਡੋਮੀਨੋਜ ਤੋਂ ਲੈਕੇ ਗੁਰਦੁਆਰਾ ਦਸ਼ਮੇਸ਼ ਨਗਰ ਬਿਸ਼ਨਪੁਰਾ, ਜੀਰਕਪੁਰ (Last Ride) ਤੱਕ ਸ਼ਾਂਤਮਈ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ’

inside image of candle march sidhu moose wala image source Instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ, ਰਾਜਨੀਤਕ ਪਾਰਟੀਆਂ, ਜੱਥੇਬੰਦੀਆਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ...ਕਿਰਪਾ ਕਰਕੇ ਰਾਜਨੀਤਕ ਸਪੀਚ ਜਾਂ ਰੰਗ ਦੇਣ ਤੋਂ ਗੁਰੇਜ਼ ਕੀਤਾ ਜਾਵੇ...ਸਾਰੇ ਸ਼ਾਂਤਮਈ ਢੰਗ ਨਾਲ ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਣ...ਬੇਨਤੀ ਕਰਤਾ - ਅਫਸਾਨਾ ਖਾਨ, ਸਾਜ਼’। ਉਨ੍ਹਾਂ ਨੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ #justiceforsidhumoosewala ਲਿਖ ਰਹੇ ਹਨ।

inside image of sidhu moose wala image source Instagram

ਦੱਸ ਦਈਏ ਸਿੱਧੂ ਮੂਸੇਵਾਲਾ ਨੇ ਅਫਸਾਨਾ ਖ਼ਾਨ ਨੂੰ ਆਪਣੀ ਭੈਣ ਬਣਾਇਆ ਹੋਇਆ ਸੀ। ਜਦੋਂ ਇਸ ਵਾਰ ਰੱਖੜੀ ਦਾ ਤਿਉਹਾਰ ਆਇਆ ਤਾਂ ਗਾਇਕਾ ਅਫਸਾਨਾ ਕਾਫੀ ਜ਼ਿਆਦਾ ਦੁੱਖੀ ਹੋਈ ਸੀ, ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੇ ਭਰਾ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਸੀ। ਦੱਸ ਦਈਏ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਨੇ ਅਫਸਾਨਾ ਖ਼ਾਨ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ, ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ ਦੀ ਡੀਪੀ ਵੀ ਸਿੱਧੂ ਮੂਸੇਵਾਲਾ ਵਾਲੀ ਲਗਾਈ ਹੋਈ ਹੈ। ਅਫਸਾਨਾ ਅਕਸਰ ਹੀ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

 

You may also like