ਗਰਲਫਰੈਂਡ ਅਕਾਂਕਸ਼ਾ ਪੁਰੀ ਦੇ ਜਨਮਦਿਨ 'ਤੇ ਮੀਕਾ ਸਿੰਘ ਨੇ ਦਿੱਤੀ ਸ਼ਾਨਦਾਰ ਪਾਰਟੀ, ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਆਏ ਨਜ਼ਰ

written by Lajwinder kaur | August 28, 2022

Akanksha Puri Birthday Party: ਬਾਲੀਵੁੱਡ ਸਟਾਰ ਗਾਇਕ ਮੀਕਾ ਸਿੰਘ ਨੇ ਹਾਲ ਹੀ ‘ਚ ਆਪਣੀ ਪ੍ਰੇਮਿਕਾ ਅਕਾਂਕਸ਼ਾ ਪੁਰੀ ਦੇ ਜਨਮਦਿਨ 'ਤੇ ਮੁੰਬਈ ਵਿੱਚ ਇੱਕ ਗ੍ਰੈਂਡ ਬਰਥਡੇ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ਦੀਆਂ ਕਈ ਅੰਦਰੂਨੀ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਦੱਖਣੀ ਅਫਰੀਕਾ 'ਚ ਛਾਇਆ ਪੰਜਾਬੀ ਗੀਤ 'ਕਾਲਾ ਚਸ਼ਮਾ', ਵਿਦੇਸ਼ੀ ਬੱਚਿਆਂ ਨੇ ਇਸ ਗੀਤ 'ਤੇ ਕੀਤਾ ਡਾਂਸ

inside image of ankshan and mika singh image source Instagram

ਮੀਕਾ ਸਿੰਘ ਨੇ ਅਕਾਂਕਸ਼ਾ ਪੁਰੀ ਦੇ ਜਨਮਦਿਨ ਨੂੰ ਖਾਸ ਅਤੇ ਯਾਦਗਾਰ ਬਣਾਉਣ ਲਈ ਸਰਪ੍ਰਾਈਜ਼ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਮੀਕਾ ਸਿੰਘ ਨੇ ਆਪਣੇ ਅਤੇ ਅਕਾਂਕਸ਼ਾ ਦੇ ਕਈ ਦੋਸਤਾਂ ਨੂੰ ਬੁਲਾਇਆ ਅਤੇ ਸਾਰਿਆਂ ਨੇ ਮਿਲ ਕੇ ਖੂਬ ਮਸਤੀ ਕੀਤੀ।

mika singh and akanksh birthday image source Instagram

ਪਾਰਟੀ ਵਿੱਚ ਮੀਕਾ ਸਿੰਘ ਨੇ ਖੁਦ ਮਾਈਕ ਫੜ ਕੇ ਗਰਲਫਰੈਂਡਜ਼ ਲਈ ਗੀਤ ਗਾਏ। ਇਸ ਦੌਰਾਨ ਮੀਕਾ ਸਿੰਘ ਦੇ ਸਟੇਜ 'ਤੇ ਆਉਂਦੇ ਹੀ ਮਸਤੀ ਦੁੱਗਣੀ ਹੋ ਗਈ। ਇਸ ਤਸਵੀਰ 'ਚ ਮੀਕਾ ਸਿੰਘ ਤੇ ਗਰਲਫ੍ਰੈਂਡ ਅਕਾਂਕਸ਼ਾ ਪੁਰੀ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਹੀਆਂ ਹਨ।

mika singh with girlfriend akansha puri image source Instagram

ਇਸ ਦੌਰਾਨ ਮੀਕਾ ਨੇ ਆਪਣੇ ਹੱਥਾਂ ਨਾਲ ਅਕਾਂਕਸ਼ਾ ਦਾ ਕੇਕ ਕੱਟਿਆ ਅਤੇ ਫਿਰ ਦੋਹਾਂ ਨੇ ਇਕ-ਦੂਜੇ ਨੂੰ ਖੁਆਇਆ। ਇਸ ਦੌਰਾਨ ਮੀਕਾ ਅਤੇ ਆਕਾਂਕਸ਼ਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਪੁਰੀ 12 ਸਾਲਾਂ ਤੋਂ ਦੋਸਤ ਹਨ। ਹਾਲ ਹੀ ‘ਚ ਮੀਕਾ ਨੇ ਆਪਣੇ ਜੀਵਨ ਸਾਥੀ ਲੱਭਣ ਲਈ 'ਮੀਕਾ ਦੀ ਵਹੁਟੀ'  ਸਵਯੰਵਰ ਨਾਮ ਦਾ ਸ਼ੋਅ ਕੀਤਾ ਸੀ। ਜਿਸ 'ਚ ਉਨ੍ਹਾਂ ਨੇ ਆਪਣੀ ਪੁਰਾਣੀ ਦੋਸਤ ਅਕਾਂਕਸ਼ਾ ਪੁਰੀ ਨੂੰ ਹੀ ਚੁਣਿਆ ਸੀ। ਪਰ ਇਸ ਸ਼ੋਅ ਦੌਰਾਨ ਦੋਵਾਂ ਨੇ ਵਿਆਹ ਨਹੀਂ ਕਰਵਾਇਆ। ਏਨੀਂ ਦਿਨੀਂ ਦੋਵੇਂ ਇੱਕ ਦੂਜੇ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਹਨ।

 

You may also like