ਦੱਖਣੀ ਅਫਰੀਕਾ 'ਚ ਛਾਇਆ ਪੰਜਾਬੀ ਗੀਤ 'ਕਾਲਾ ਚਸ਼ਮਾ', ਵਿਦੇਸ਼ੀ ਬੱਚਿਆਂ ਨੇ ਇਸ ਗੀਤ 'ਤੇ ਕੀਤਾ ਡਾਂਸ

written by Lajwinder kaur | August 28, 2022

African kids dance to Katrina Kaif’s ‘Kala Chasma’: ਕਈ ਪੰਜਾਬੀ ਗੀਤ ਜੋ ਕਿ ਬਾਲੀਵੁੱਡ ਫ਼ਿਲਮਾਂ 'ਚ ਚਾਰ ਚੰਨ ਲਗਾ ਚੁੱਕੇ ਹਨ। ਬਾਲੀਵੁੱਡ ਗੀਤਾਂ ਅਤੇ ਫਿਲਮਾਂ ਦੇ ਸ਼ੌਕੀਨ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹਨ। ਵਿਦੇਸ਼ੀ ਲੋਕ ਬਾਲੀਵੁੱਡ ਫਿਲਮਾਂ ਅਤੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਇੰਨਾ ਹੀ ਨਹੀਂ, ਉਹ ਅਕਸਰ ਵਿਦੇਸ਼ੀ ਹਿੰਦੀ ਗੀਤਾਂ 'ਤੇ ਡਾਂਸ ਕਰਦੇ ਵੀ ਨਜ਼ਰ ਆਉਂਦੇ ਹਨ।

ਇਸ ਦੀ ਇੱਕ ਜਾਣੀ-ਪਛਾਣੀ ਉਦਾਹਰਣ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਵਿਦੇਸ਼ੀ ਬੱਚਿਆਂ ਦਾ ਡਾਂਸ ਹੈ, ਜੋ ਬਾਲੀਵੁੱਡ ਦੇ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਨ੍ਹੀਂ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ‘ਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਵੱਲੋਂ ਫਿਲਮਾਏ ਗੀਤ 'ਤੇ ਬੱਚੇ ਡਾਂਸ ਕਰ ਰਹੇ ਹਨ।

inside image of kids image source twitter

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀ ਆਪਣੀ ਧੀ ਮਾਲਤੀ ਦੀ ਕਿਊਟ ਜਿਹੀ ਵੀਡੀਓ, ਦਰਸ਼ਕ ਲੁਟਾ ਰਹੇ ਨੇ ਪਿਆਰ

amar arshi song kala chashma image source twitter

ਬੱਚਿਆਂ ਦੀ ਇਹ ਵੀਡੀਓ ਦੱਖਣੀ ਅਫਰੀਕਾ ਦੀ ਹੈ। ਇਸ ਵੀਡੀਓ ਨੂੰ ਏਵੀਏਟਰ ਅਨਿਲ ਚੋਪੜਾ ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੱਖਣੀ ਅਫਰੀਕੀ ਬੱਚਿਆਂ ਦਾ ਡਾਂਸ ਗਰੁੱਪ ਦਿਖਾਈ ਦੇ ਰਿਹਾ ਹੈ। ਜਿਸ 'ਚ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ 'ਤੇ ਫਿਲਮਾਏ ਗਏ ਗੀਤ ‘ਕਾਲਾ ਚਸ਼ਮਾ’ 'ਤੇ ਸਾਰੇ ਇਕੱਠੇ ਡਾਂਸ ਕਰ ਰਹੇ ਹਨ। ਵੀਡੀਓ 'ਚ ਡਾਂਸ ਗਰੁੱਪ ਦੇ ਸਾਰੇ ਬੱਚੇ ਮਸ਼ਹੂਰ ਗੀਤ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਡਾਂਸ ਸਟੈਪ ਵੀ ਦੇਖਣ ਨੂੰ ਮਿਲ ਰਹੇ ਹਨ।

inside imge of south afric image source twitter

ਬੱਚਿਆਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਕਮੈਂਟ ਕਰਕੇ ਵੀ ਆਪਣੇ ਵਿਚਾਰ ਦਿਓ। ਤੁਹਾਨੂੰ ਦੱਸ ਦੇਈਏ ਕਿ ਕਾਲਾ ਚਸ਼ਮਾ ਅਸਲ ਵਿੱਚ ਇੱਕ ਪੰਜਾਬੀ ਗੀਤ ਹੈ ਜਿਸ ਨੂੰ ਪੰਜਾਬੀ ਗਾਇਕ ਆਮਿਰ ਅਰਸ਼ੀ ਨੇ ਆਪਣੀ ਸ਼ਾਨਦਾਰ ਆਵਾਜ਼ ਵਿੱਚ ਗਾਇਆ ਹੈ।

ਗਾਣੇ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ, ਇਸ ਗੀਤ ਨੂੰ ਬਾਅਦ ਵਿੱਚ ਸਾਲ 2018 ਵਿੱਚ ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਦੀ ਫਿਲਮ ‘ਬਾਰ ਬਾਰ ਦੇਖੋ’ ਵਿੱਚ ਕਾਸਟ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਗੀਤ ਨੇ ਹੋਰ ਸੁਰਖੀਆਂ ਬਟੋਰੀਆਂ ਹਨ।

 

You may also like