Children’s Day 2022: ਬਾਲ ਦਿਵਸ ਮੌਕੇ ‘ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਤਸਵੀਰ
Children’s Day 2022: ਬਾਲ ਦਿਵਸ ਮੌਕੇ ‘ਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਸਾਂਝੀ ਕੀਤੀ ਆਪਣੇ ਬੱਚਿਆਂ ਦੀ ਪਿਆਰੀ ਜਿਹੀ ਤਸਵੀਰ
Preity Zinta shares cute picture of her kids: ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦੇਸ਼ ਭਰ ਦੇ ਬੱਚਿਆਂ ਲਈ ਇੱਕ ਰਾਸ਼ਟਰੀ ਤਿਉਹਾਰ ਹੈ। ਬੱਚੇ ਵੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਬਾਲ ਦਿਵਸ ਮੌਕੇ ਸਕੂਲ ਜਾਣ ਲਈ ਬੱਚੇ ਬਹੁਤ ਉਤਸਾਹਿਤ ਹੁੰਦੇ ਹਨ ਕਿਉਂਕਿ ਹਰ ਸਾਲ ਸਕੂਲਾਂ ਵਿੱਚ ਕਈ ਰੰਗਾਰੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਇਸ ਤੋਂ ਇਲਾਵਾ ਕਲਾਕਾਰ ਵੀ ਇਸ ਦਿਨ ਨੂੰ ਆਪਣੇ ਬਚਪਨ ਦੀਆਂ ਤਸਵੀਰਾਂ ਦੇ ਨਾਲ ਸੈਲੀਬ੍ਰੇਟ ਕਰਦੇ ਹਨ। ਕੁਝ ਕਲਾਕਾਰ ਆਪਣੇ ਬੱਚੀਆਂ ਦੀਆਂ ਪਿਆਰੀ ਜਿਹੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਅਜਿਹੇ ਵਿੱਚ ਵਿਦੇਸ਼ 'ਚ ਬੈਠੀ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਵੀ ਆਪਣੇ ਬੱਚਿਆਂ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ।

ਹੋਰ ਪੜ੍ਹੋ: Bigg Boss 16: ਬਿੱਗ ਬੌਸ ਦੀ ਪ੍ਰਤੀਯੋਗੀ ਨਿਮਰਤ ਕੌਰ ਆਹਲੂਵਾਲੀਆ ਡਿਪ੍ਰੈਸ਼ਨ ‘ਚ, ਕਨਫੈਸ਼ਨ ਰੂਮ ‘ਚ ਲੱਗੀ ਰੋਣ
ਪ੍ਰੀਤੀ ਜ਼ਿੰਟਾ ਭਾਵੇਂ ਅਮਰੀਕਾ ਵਿੱਚ ਰਹਿੰਦੀ ਹੈ ਪਰ ਉਹ ਹਰ ਤਿਉਹਾਰ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਅੱਜ ਪੂਰਾ ਦੇਸ਼ ਬਾਲ ਦਿਵਸ ਮਨਾ ਰਿਹਾ ਹੈ। ਇਸ ਖ਼ਾਸ ਮੌਕੇ ਉੱਤੇ ਪ੍ਰੀਤੀ ਜ਼ਿੰਟਾ ਨੇ ਵੀ ਆਪਣੇ ਬੱਚਿਆਂ ਦੇ ਨਾਲ ਇੱਕ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘They may not always smell pure and sweet, A dirty diaper or a dampened sheet...ਪਰ ਪਿਆਰ ਨਾਲ ਗਲੇ ਲਗਾਉਣਾ ਅਤੇ ਇੱਕ ਸੁੰਦਰ ਮੁਸਕਰਾਹਟ ਦੇ ਨਾਲ, ਮਾਤਾ-ਪਿਤਾ ਅਤੇ ਬੱਚਿਆਂ ਦੇ ਜਨਮ ਦੀਆਂ ਖੁਸ਼ੀਆਂ ਸਭ ਤੋਂ ਵੱਧ ਕੀਮਤੀ ਹਨ ? ਤੁਹਾਨੂੰ ਸਾਰਿਆਂ ਨੂੰ ਬਾਲ ਦਿਵਸ ਦੀਆਂ ਮੁਬਾਰਕਾਂ। ਉਮੀਦ ਹੈ ਕਿ ਆਪਣੇ ਅੰਦਾਰ ਦੇ ਬੱਚੇ ਨੂੰ ਹਮੇਸ਼ਾ ਆਪਣੇ ਅੰਦਰ ਜ਼ਿੰਦਾ ਰੱਖੋਗੇ ❤️#Happychildrensday #Jai #Gia’। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਖੂਬ ਪਿਆਰ ਲੁੱਟਾ ਰਹੇ ਹਨ।

ਦੱਸ ਦਈਏ ਬੀਤੀ 11 ਨਵੰਬਰ ਨੂੰ ਪ੍ਰੀਤੀ ਨੇ ਆਪਣੇ ਬੱਚਿਆਂ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਦੱਸ ਦਈਏ ਪ੍ਰੀਤੀ ਜ਼ਿੰਟਾ ਜੋ ਪਿਛਲੇ ਸਾਲ ਸੋਰਗੈਸੀ ਰਾਹੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ। ਪਰ ਅਜੇ ਤੱਕ ਪ੍ਰੀਤੀ ਨੇ ਵੀ ਆਪਣੇ ਬੱਚਿਆਂ ਦਾ ਚਿਹਰਾ ਨਹੀਂ ਦਿਖਾਇਆ ਹੈ। ਪਰ ਉਹ ਅਕਸਰ ਹੀ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
