OTT Release in June: ਜੂਨ ਦਾ ਮਹੀਨਾ ਸਸਪੈਂਸ ਥ੍ਰਿਲਰ ਦੇ ਨਾਲ ਕਰੇਗਾ ਐਂਟਰਟੈਨ, ਜਾਣੋ ਕਿੱਥੇ ਵੇਖ ਸਕੋਗੇ ਨਵੀਂ ਵੈਬ ਸੀਰੀਜ਼
OTT Release: ਜੂਨ ਦੇ ਮਹੀਨੇ ਵਿੱਚ, ਗਰਮੀ ਆਪਣੇ ਸਿਖਰ ‘ਤੇ ਹੁੰਦੀ ਹੈ ਅ ਲੋਕ ਬੇਲੋੜੇ ਘਰੋਂ ਬਾਹਰ ਨਿਕਲਣ ਤੋਂ ਬਚਦੇ ਹਨ। ਲੋਕਾਂ ਕੋਲ ਆਨਲਾਈਨ ਫ਼ਿਲਮਾਂ ਦਾ ਆਪਸ਼ਨ ਹੈ। ਪ੍ਰਾਈਮ ਵੀਡੀਓ, ਨੈੱਟਫਲਿਕਸ, ਹੌਟਸਟਾਰ ਅਤੇ ਜੀਓ ਸਿਨੇਮਾ ਵਰਗੀਆਂ ਸਟ੍ਰੀਮਿੰਗ ‘ਤੇ ਇਸ ਹਫਤੇ ਬਹੁਤ ਕੁਝ ਰਿਲੀਜ਼ ਹੋਣ ਜਾ ਰਿਹਾ ਹੈ ਜੋ ਤੁਹਾਡੇ ਮਨੋਰੰਜਨ ਨੂੰ ਹੋਰ ਵੀ ਵਧਾਏਗਾ।
ਅਸੂਰ 2
ਬਰੁਣ ਸੋਬਤੀ, ਅਰਸ਼ਦ ਵਾਰਸੀ ਦੀ ਹਿੱਟ ਸੀਰੀਜ਼ ਦਾ ਦੂਜਾ ਸੀਜ਼ਨ ਅਸੂਰ 2 ਜੂਨ ਤੋਂ ਸਟ੍ਰੀਮ ਹੋਵੇਗੀ। ਤੁਸੀਂ ਇਸ ਨੂੰ ਜੀਓ ਸਿਨੇਮਾ ‘ਤੇ ਦੇਖ ਸਕਦੇ ਹੋ।ਖਾਸ ਗੱਲ ਇਹ ਹੈ ਕਿ ਇਸ ਦਾ ਪਹਿਲਾ ਸੀਜ਼ਨ ਸੁਪਰਹਿੱਟ ਰਿਹਾ ਸੀ ਤੇ ਫੈਨਸ ਲੰਬੇ ਸਮੇਂ ਤੋਂ ਇਸ ਦੇ ਪਹਿਲੇ ਸੀਜ਼ਨ ਦਾ ਇੰਤਜ਼ਾਰ ਕਰ ਰਹੇ ਸੀ। ਇਸ ਵੈੱਬ ਸੀਰੀਜ਼ ‘ਚ ਅਰਸ਼ਦ ਵਾਰਸੀ ਮੁੱਖ ਅਦਾਕਾਰ ਦੇ ਰੂਪ ‘ਚ ਨਜ਼ਰ ਆਉਣਗੇ।
ਹੱਥਿਆਪੁਰੀ
ਸੰਦੀਪ ਰੇਅ ਦੁਆਰਾ ਨਿਰਦੇਸ਼ਤ, ‘ਹੱਥਿਆਪੁਰੀ’ ਇੱਕ ਮਡਰ ਮਿਸਟ੍ਰੀ ਹੈ ਜੋ ਪ੍ਰਦੋਸ਼ ਚੰਦਰ ਮਿੱਤਰ ਦੇ ਦੁਆਲੇ ਘੁੰਮਦੀ ਹੈ, ਜੋ ਛੁੱਟੀਆਂ ਮਨਾਉਣ ਲਈ ਪੁਰੀ ਜਾਂਦਾ ਹੈ। ਹਾਲਾਂਕਿ, ਉਹ ਇਸ ਦੌਰਾਨ ਹੋਏ ਇੱਕ ਕਤਲ ਦੀ ਜਾਂਚ ਵਿੱਚ ਸ਼ਾਮਲ ਹੋ ਜਾਂਦਾ ਹੈ। ਇਹ ਫਿਲਮ 2 ਜੂਨ 2023 ਨੂੰ Zee5 ‘ਤੇ ਰਿਲੀਜ਼ ਹੋਵੇਗੀ।
ਬਲਡੀ ਡੈਡੀ
ਸ਼ਾਹਿਦ ਕਪੂਰ ਦੇ ਭਿਆਨਕ ਰੂਪ ਨੂੰ ਦੇਖਣ ਲਈ ਤਿਆਰ ਹੋ ਜਾਓ ਕਿਉਂਕਿ ਬਲਡੀ ਡੈਡੀ 9 ਜੂਨ ਨੂੰ ਜੀਓ ਸਿਨੇਮਾ ‘ਤੇ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਤੁਸੀਂ ਸ਼ਾਹਿਦ ਕਪੂਰ ਨੂੰ ਫਰਜ਼ੀ ‘ਤੇ ਦੇਖਿਆ ਹੋਵੇਗਾ ਜਿਸ ‘ਚ ਉਨ੍ਹਾਂ ਦੀ ਐਕਟਿੰਗ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਅਜਿਹੇ ‘ਚ ਹੁਣ ਫੈਨਜ਼ ਨੂੰ ਬਲਡੀ ਡੈਡੀ ਤੋਂ ਕਾਫੀ ਉਮੀਦਾਂ ਹਨ।
ਮੈਨੀਫੈਸਟ ਸੀਜ਼ਨ 4 ਪਾਰਟ 2
‘ਮੈਨੀਫੈਸਟ ਸੀਜ਼ਨ 4 ਭਾਗ 2’ 2 ਜੂਨ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਜਾਵੇਗਾ। ਸ਼ੋਅ ਇੱਕ ਵਪਾਰਕ ਏਅਰਲਾਈਨਰ ਦੇ ਯਾਤਰੀਆਂ ਅਤੇ ਚਾਲਕ ਦਲ ਦੇ ਆਲੇ-ਦੁਆਲੇ ਘੁੰਮਦਾ ਹੈ, ਜੋ ਸਾਢੇ ਪੰਜ ਸਾਲਾਂ ਤੱਕ ਮਰੇ ਹੋਏ ਮੰਨੇ ਜਾਣ ਤੋਂ ਬਾਅਦ ਅਚਾਨਕ ਵਾਪਸ ਆ ਜਾਂਦੇ ਹਨ।
ਮੁੰਬਈਕਰ
ਸੰਤੋਸ਼ ਸਿਵਨ ਦੀ ਨਿਰਦੇਸ਼ਤ ਮੁੰਬਈਕਰ ਤਾਮਿਲ ਫਿਲਮ ਮਾਨਾਗਰਮ ਦੀ ਰੀਮੇਕ ਹੈ ਤੇ ਇਸ ਵਿੱਚ ਵਿਕਰਾਂਤ ਮੈਸੀ ਅਤੇ ਵਿਜੇ ਸੇਤੂਪਤੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 2 ਜੂਨ, 2023 ਨੂੰ ਜੀਓ ਸਿਨੇਮਾ ‘ਤੇ ਰਿਲੀਜ਼ ਹੋਵੇਗੀ।
ਹੋਰ ਪੜ੍ਹੋ: Vicky Kaushal : ਫੈਨਜ਼ ਦੀ ਡਿਮਾਂਡ 'ਤੇ ਵਿੱਕੀ ਕੌਸ਼ਨ ਨੇ ਪਾਇਆ ਭੰਗੜਾ, ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ
ਸਕੂਪ
‘ਸਕੂਪ’ ਈਸ਼ਾਨ ਪਰੇਰਾ, ਕਰਿਸ਼ਮਾ ਤੰਨਾ, ਹਰਮਨ ਬਵੇਜਾ ਅਤੇ ਮੁਹੰਮਦ ਜ਼ੀਸ਼ਾਨ ਅਯੂਬ ਮੁੱਖ ਭੂਮਿਕਾ ਵਿੱਚ ਹਨ। ਸਕੂਪ ਦੀ ਕਹਾਣੀ ਇੱਕ ਪੱਤਰਕਾਰ ਦੇ ਹੈਰਾਨ ਕਰਨ ਵਾਲੇ ਕਤਲ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਵੈੱਬ ਸੀਰੀਜ਼ 2 ਜੂਨ, 2023 ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਸਕੂਪ, ਹੰਸਲ ਮਹਿਤਾ ਦੁਆਰਾ ਨਿਰਦੇਸ਼ਤ, ਜਿਗਨਾ ਵੋਰਾ ਦੀ ਜੀਵਨੀ ਬਿਹਾਈਂਡ ਬਾਰਜ਼ ਇਨ ਬਾਈਕੁਲਾ: ਮਾਈ ਡੇਜ਼ ਇਨ ਪ੍ਰਿਜ਼ਨ ‘ਤੇ ਅਧਾਰਤ ਹੈ।
- PTC PUNJABI