Vicky Kaushal : ਫੈਨਜ਼ ਦੀ ਡਿਮਾਂਡ 'ਤੇ ਵਿੱਕੀ ਕੌਸ਼ਨ ਨੇ ਪਾਇਆ ਭੰਗੜਾ, ਵੀਡੀਓ ਨੇ ਜਿੱਤਿਆ ਦਰਸ਼ਕਾਂ ਦਾ ਦਿਲ
Vicky Kaushal perform bhangra: ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਦਰਸ਼ਕਾਂ ਨੂੰ ਇਹ ਫ਼ਿਲਮ ਬੇਹੱਦ ਪਸੰਦ ਆ ਰਹੀ ਹੈ। ਇਸ ਤੋਂ ਪਹਿਲਾਂ ਹਾਲੀ ਹੀ 'ਚ ਵਿੱਕੀ ਕੌਸ਼ਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਦੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' ਦੇ ਪ੍ਰਮੋਸ਼ਨ ਦੇ ਸਮੇਂ ਦੀ ਹੈ। ਇਹ ਦੋਵੇਂ ਹੀ ਕਲਾਕਾਰ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਦਿੱਲੀ ਪਹੁੰਚੇ ਸਨ।
ਫ਼ਿਲਮ ਦੇ ਪ੍ਰਮੋਸ਼ਨ ਈਵੈਂਟ ਦੌਰਾਨ ਵੱਡੀ ਗਿਣਤੀ 'ਚ ਫੈਨਜ਼ ਦੋਹਾਂ ਕਲਕਾਰਾਂ ਨੂੰ ਮਿਲਣ ਪਹੁੰਚੇ। ਇੱਥੇ ਉਨ੍ਹਾਂ ਨੇ ਆਪਣੇ ਕੁਝ ਮਹੀਨਿਆਂ ਪਹਿਲੇ ਵਾਇਰਲ ਹੋਏ ਆਪਣੇ ਭੰਗੜੇ ਤੇ ਡਾਂਸ ਮੂਵਸ ਨੂੰ ਰੀਕ੍ਰੀਏਟ ਕੀਤਾ। ਵੀਰਵਾਰ ਨੂੰ, ਵਿੱਕੀ ਕੌਸ਼ਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੀ ਡਾਂਸਿੰਗ ਵੀਡੀਓ ਪੋਸਟ ਕੀਤੀ ਅਤੇ ਲਿਖਿਆ, "ਦਿੱਲੀ ਵਾਲੋ ਕੀ ਦਿਲ ਸੇ ਬੇਨਤੀ ਥੀ...ਕੈਸੇ ਮਨਾ ਕਰਤਾ।"
ਦਿੱਲੀ 'ਚ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ 'ਓਬਸੈਸਡ' ਗੀਤ 'ਤੇ ਡਾਂਸ ਕਰ ਰਹੇ ਅਭਿਨੇਤਾ ਦੀ ਵੀਡੀਓ ਨੂੰ ਲੈ ਕੇ ਪ੍ਰਸ਼ੰਸਕ ਦੀਵਾਨੇ ਹੋ ਰਹੇ ਹਨ।ਜਦੋਂ ਵਿੱਕੀ ਨੇ ਸਟੇਜ 'ਤੇ ਭੰਗੜਾ ਕਰਦੇ ਹੋਏ ਫੈਨਜ਼ ਦੀ ਡਿਮਾਂਡ ਪੂਰੀ ਦਰਸ਼ਕ ਬਹੁਤ ਖੁਸ਼ ਹੋ ਗਏ। ਉਨ੍ਹਾਂ ਦੇ ਪਿੱਛੇ ਕੁਰਸੀ 'ਤੇ ਬੈਠੀ ਸਾਰਾ ਅਲੀ ਖਾਨ ਵੀ ਵਿੱਕੀ ਦੇ ਡਾਂਸ ਮੂਵਸ ਵੇਖ ਕੇ ਪੂਰੀ ਤਰ੍ਹਾਂ ਹੈਰਾਨ ਰਹਿ ਗਈ।
ਅਪ੍ਰੈਲ ਵਿੱਚ, ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ 'ਤੇ ਚਾਰਟ-ਟੌਪਿੰਗ ਪੰਜਾਬੀ ਗੀਤ 'Obsessed' 'ਤੇ ਡਾਂਸ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਸੀ। ਫੁੱਟੇਜ ਵਿੱਚ ਕਾਲੇ ਕੱਪੜਿਆਂ ਵਾਲੇ ਅਦਾਕਾਰ ਨੂੰ ਉਸਦੇ ਸਟਾਫ਼ ਨਾਲ ਘਿਰਿਆ ਹੋਇਆ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ: Viral Video: ਸਪਨਾ ਚੌਧਰੀ ਦੇ ਪੈਰ ਧੋਕ ਕੇ ਇਸ ਸ਼ਖਸ ਨੇ ਪੀਤਾ ਪਾਣੀ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ
ਇਸ ਦੌਰਾਨ, 'ਜ਼ਰਾ ਹਟਕੇ ਜ਼ਰਾ ਬਚਕੇ' ਇੰਦੌਰ ਵਿੱਚ ਇੱਕ ਰੋਮਾਂਟਿਕ ਕਪਲ ਦੀ ਕਹਾਣੀ ਪੇਸ਼ ਕਰਦੀ ਹੈ ਜੋ ਇੱਕ ਵਿਆਹੁਤਾ ਜੋੜੇ ਕਪਿਲ ਅਤੇ ਸੌਮਿਆ ਦੇ ਜੀਵਨ ਨੂੰ ਦਰਸਾਉਂਦੇ ਹਨ। ਇਸ ਫ਼ਿਲਮ ਨੂੰ ਲਕਸ਼ਮਣ ਉਟੇਕਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਅੱਜ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
- PTC PUNJABI