ਬਲਾਤਕਾਰ ਦੇ ਇਲਜ਼ਾਮਾਂ ਵਿੱਚ ਘਿਰੇ ਅਦਾਕਾਰ ਪਰਲ ਵੀ ਪੁਰੀ ਨੂੰ ਮਿਲੀ ਜ਼ਮਾਨਤ

written by Rupinder Kaler | June 15, 2021

ਜਬਰ ਜਨਾਹ ਮਾਮਲੇ ਵਿੱਚ ਪਿਛਲੇ 10 ਦਿਨ ਤੋਂ ਜੇਲ੍ਹ ਵਿੱਚ ਬੰਦ ਅਦਾਕਾਰ ਪਰਲ ਵੀ ਪੁਰੀ ਨੂੰ ਜ਼ਮਾਨਤ ਮਿਲ ਗਈ ਹੈ। ਪਰਲ ਦੇ ਵਕੀਲ ਨੇ ਇੱਕ ਵੈੱਬਸਾਈਟ ਨੂੰ ਕਨਫਰਮ ਕੀਤਾ ਹੈ ਕਿ ਅਦਾਕਾਰ ਨੂੰ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਰਲ ਨੂੰ 4 ਜੂਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ, ਉਸ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇੱਜ ਦਿੱਤਾ ਸੀ।

Pearl v puri Pic Courtesy: Instagram
ਹੋਰ ਪੜ੍ਹੋ : ਜਦੋਂ ਕੈਂਸਰ ਦਾ ਮਰੀਜ਼ ਸੋਨੂੰ ਸੂਦ ਨੂੰ ਦੇਖ ਕੇ ਹੋ ਗਿਆ ਭਾਵੁਕ, ਸੋਨੂੰ ਨੇ ਮਰੀਜ਼ ਨੂੰ ਦਿੱਤਾ ਤੋਹਫੇ ’ਚ ਫੋਨ, ਵੀਡੀਓ ਵਾਇਰਲ
Pearl V Puri Pic Courtesy: Instagram
ਪਰਲ ਦੇ ਵਕੀਲ ਜਿਤੇਸ਼ ਅਗਰਵਾਲ ਨੇ ਕਿਹਾ, 'ਹਾਂ ਸਾਨੂੰ ਵਸਈ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ।' ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਇਸ ਤੋਂ ਪਹਿਲਾਂ ਦੋ ਵਾਰ ਜ਼ਮਾਨਤ ਦੀ ਅਰਜ਼ੀ ਦਾਖਲ ਕਰ ਚੁੱਕੇ ਹਨ ।
Pearl puri Pic Courtesy: Instagram
ਪਰ ਦੋਵੇਂ ਵਾਰ ਅਦਾਕਾਰ ਦੀ ਪਟੀਸ਼ਨ ਰਿਜੈਕਟ ਹੋ ਗਈ ਸੀ ਪਰ ਅੱਜ ਆਖਿਰਕਾਰ ਅਦਾਕਾਰ ਨੂੰ ਜਮਾਨਤ ਮਿਲ ਗਈ ਹੈ । ਅੱਜ ਤੀਜੀ ਵਾਰ ਪਰਲ ਨੂੰ ਕੋਰਟ 'ਚ ਪੇਸ਼ ਕੀਤਾ ਸੀ ਤੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।

0 Comments
0

You may also like