ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਵੈਡਿੰਗ ਐਨੀਵਰਸਰੀ ‘ਤੇ ਜੋੜੀ ਦੀ ਖੂਬਸੂਰਤ ਤਸਵੀਰ ਹੋਈ ਵਾਇਰਲ
ਬੀਤੇ ਦਿਨੀਂ ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਵੈਡਿੰਗ ਐਨੀਵਰਸਰੀ ਸੀ । ਇਸ ਮੌਕੇ ‘ਤੇ ਉਨ੍ਹਾਂ ਦੀ ਇੱਕ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਵੈਡਿੰਗ ਐਨੀਵਰਸਰੀ ‘ਤੇ ਜੋੜੀ ਦੀ ਖੂਬਸੂਰਤ ਤਸਵੀਰ ਹੋਈ ਵਾਇਰਲ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ (Gurdas Maan ) ਅਤੇ ਮਨਜੀਤ ਮਾਨ ਨੇ ਬੀਤੇ ਦਿਨੀਂ ਆਪਣੀ ਵੈਡਿੰਗ ਐਨੀਵਰਸਰੀ ਮਨਾਈ । ਇਸ ਮੌਕੇ ‘ਤੇ ਗਾਇਕ ਦੀ ਪਤਨੀ ਦੇ ਨਾਲ ਇੱਕ ਖੂਬਸੂਰਤ ਤਸਵੀਰ ਵਾਇਰਲ ਹੋਈ ਹੈ। ਜਿਸ ‘ਚ ਮਨਜੀਤ ਮਾਨ ਗੁਰਦਾਸ ਮਾਨ ਦੀ ਕੁਰਸੀ ਦੇ ਪਿੱਛੇ ਖੜੇ ਹੋਏ ਮੁਸਕਰਾ ਰਹੇ ਹਨ । ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ। ਗੁਰਦਾਸ ਮਾਨ ਨੇ ਮਨਜੀਤ ਮਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ । ਜਿਸ ਤੋਂ ਬਾਅਦ ਘਰ ਵਾਲਿਆਂ ਨੇ ਉਨ੍ਹਾਂ ਦਾ ਵਿਆਹ ਰੀਤੀ ਰਿਵਾਜ਼ ਦੇ ਨਾਲ ਕਰਵਾਇਆ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਪਤਨੀ ਵੱਜੋਂ ਪ੍ਰਚਾਰੀ ਜਾ ਰਹੀ ਇਸ ਕੁੜੀ ਬਾਰੇ ਜਾਣੋ
ਗੁਰਦਾਸ ਮਾਨ ਦਾ ਵਰਕ ਫ੍ਰੰਟ
ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਹੁਣ ਤੱਕ ਤਿੰਨ ਸੌ ਤੋਂ ਵੀ ਜ਼ਿਆਦਾ ਗੀਤ ਲਿਖੇ ਹਨ ਅਤੇ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਚੁੱਕੇ ਹਨ ।

ਗੁਰਿਕ ਮਾਨ ਹਨ ਗੁਰਦਾਸ ਮਾਨ ਦੇ ਬੇਟੇ
ਗੁਰਦਾਸ ਮਾਨ ਦਾ ਇੱਕ ਪੁੱਤਰ ਹੈ। ਜਿਸ ਦਾ ਨਾਮ ਗੁਰਿਕ ਮਾਨ ਹੈ। ਗੁਰਦਾਸ ਮਾਨ ਅਤੇ ਸਿਮਰਨ ਕੌਰ ਮੁੰਡੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ । ਜਿਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਗੁਰਦਾਸ ਮਾਨ ਦੇ ਘਰ ਪੋਤਾ ਹੋਇਆ ਸੀ। ਜਿਸ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
