Trending:
ਇਸ ਚਾਕ ਆਰਟਿਸਟ ਦੀ ਕਲਾਕਾਰੀ 'ਤੇ ਫਿਦਾ ਹੋਈ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ, ਪੋਸਟ ਸ਼ੇਅਰ ਕੀਤਾ ਧੰਨਵਾਦ
Chalk artist makes a beautiful portrait of Sunanda Sharma : ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਵਿਚਾਲੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਇੱਕ ਚਾਕ ਆਰਟਿਸਟ ਗਾਇਕਾ ਦੀ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸੁਨੰਦਾ ਸ਼ਰਮਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇੱਕ ਆਰਟਿਸਟ ਬੜੇ ਸੋਹਣੇ ਢੰਗ ਨਾਲ ਗਾਇਕਾ ਦੀ ਤਸਵੀਰ ਬਣਾ ਰਿਹਾ ਹੈ।
ਗਾਇਕਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ flex_artist_sudesh ਨੂੰ ਟੈਗ ਕਰਕੇ ਸ਼ੇਅਰ ਕੀਤੀ ਗਈ ਹੈ। ਇਹ ਆਰਟਿਸਟ ਦੀਵਾਰ ਉੱਤੇ ਰੰਗ ਬਿਰੰਗੇ ਚਾਕ ਨਾਲ ਗਾਇਕਾ ਦੀ ਖੂਬਸੂਰਤ ਤਸਵੀਰ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅੰਤ ਵਿੱਚ ਉਹ ਗਾਇਕਾ ਦੀ ਇੱਕ ਬਹੁਤ ਸੋਹਣੀ ਤਸਵੀਰ ਬਣਾ ਦਿੰਦਾ ਹੈ ਜਿਸ ਨੂੰ ਵੇਖ ਗਾਇਕਾ ਖ਼ੁਦ ਹੈਰਾਨ ਰਹਿ ਗਈ।
ਸੁਨੰਦਾ ਸ਼ਰਮਾ ਨੇ ਇਸ ਚਾਕ ਆਰਟਿਸਟ ਸੁਦੇਸ਼ ਨੂੰ ਇਸ ਤਸਵੀਰ ਬਨਾਉਣ ਲਈ ਧੰਨਵਾਦ ਕੀਤਾ ਤੇ ਉਸ ਦੀ ਪੋਸਟ ਉੱਤੇ ਕਮੈਂਟ ਕਰਦਿਆਂ ਕਿਹਾ- ਤੁਹਾਡਾ ਬਹੁਤ ਧੰਨਵਾਦ , Wow😍 Thank you sooo much.. It’s beautiful 🙌❤️ ।
ਦੱਸ ਦਈਏ ਕਿ ਇਹ ਚਾਕ ਆਰਟਿਸਟ ਸੁਦੇਸ਼ ਬਿਹਾਰ ਦਾ ਹੈ , ਜੋ ਕਿ ਆਪਣੀ ਕਲਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। ਫੈਨਜ਼ ਗਾਇਕਾ ਦੀ ਇਸ ਤਸਵੀਰ ਤੇ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਤਸਵੀਰ ਬਨਾਉਣ ਵਾਲੇ ਕਲਾਕਾਰ ਤੇ ਗਾਇਕਾ ਦੋਹਾਂ ਦੀ ਤਰੀਫ ਕਰਦੇ ਹੋਏ ਨਜ਼ਰ ਆਏ।
ਇੱਕ ਯੂਜ਼ਰ ਨੇ ਲਿਖਿਆ, 'ਇੱਕ ਚੰਗਾ ਕਲਾਕਾਰ ਹੀ ਦੂਜੇ ਕਲਾਕਾਰ ਦੀ ਕਲਾ ਦੀ ਕਦਰ ਪਾ ਸਕਦਾ ਹੈ ਜੋ ਕਿ ਸੁਨੰਦਾ ਸ਼ਰਮਾ ਨੇ ਪਾਈ ਹੈ। ' ਇੱਕ ਹੋਰ ਨੇ ਲਿਖਿਆ, 'ਅਕਸਰ ਵੱਡੇ ਸੈਲਬਸ ਆਪਣੇ ਫੈਨਜ਼ ਨੂੰ ਇਨ੍ਹਾਂ ਭਾਅ ਨਹੀਂ ਦਿੰਦੇ ਪਰ ਸੁਨੰਦਾ ਸ਼ਰਮਾ ਆਪਣੇ ਫੈਨਜ਼ ਨੂੰ ਕਦੇ ਨਿਰਾਸ਼ ਨਹੀਂ ਕਰਦੀ। '
- PTC PUNJABI