ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਦਰਸ਼ਨ ਔਲਖ, ਸਾਂਝਾ ਕੀਤਾ ਵੀਡੀਓ
ਮਾਂ ਦੇ ਪੈਰਾਂ ‘ਚ ਜੰਨਤ ਹੁੰਦੀ ਹੈ। ਮਾਂ ਵਰਗਾ ਦੂਜਾ ਕੋਈ ਇਸ ਦੁਨੀਆ ‘ਤੇ ਹੋ ਨਹੀਂ ਸਕਦਾ।ਇਨਸਾਨ ਦੁਨੀਆ ਦੇ ਕਿੰਨੇ ਵੀ ਵੱਡੇ ਅਹੁਦੇ ‘ਤੇ ਕਿਉਂ ਨਾ ਪਹੁੰਚ ਜਾਵੇ । ਮਾਂ ਦੀ ਕਮੀ ਹਮੇਸ਼ਾ ਉਸ ਨੂੰ ਮਹਿਸੂਸ ਹੁੰਦੀ ਹੈ
ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅਦਾਕਾਰ ਦਰਸ਼ਨ ਔਲਖ, ਸਾਂਝਾ ਕੀਤਾ ਵੀਡੀਓ
ਦਰਸ਼ਨ ਔਲਖ (Darshan Aulakh)ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਦੀ ਮਾਂ ਦੀਆਂ ਤਸਵੀਰਾਂ ਹਨ ।

ਹੋਰ ਪੜ੍ਹੋ : ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦਿਹਾਂਤ, ਬਾਥਰੂਮ ਚੋਂ ਮਿਲੀ ਲਾਸ਼
ਮਾਂ ਨੂੰ ਯਾਦ ਕਰ ਭਾਵੁਕ ਹੋਏ ਦਰਸ਼ਨ ਔਲਖ
ਦਰਸ਼ਨ ਔਲਖ ਨੇ ਆਪਣੀ ਮਾਂ ਦੇ ਨਾਲ ਤਸਵੀਰਾਂ ਵਾਲਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਭਾਵੁਕ ਹੋ ਗਏ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੈਕਗਰਾਊਂਡ ‘ਚ ਸ਼ਾਹਰੁਖ ਖ਼ਾਨ ਦੀ ਗੱਲਬਾਤ ਚੱਲ ਰਹੀ ਹੈ ਜਿਸ ‘ਚ ਉਹ ਆਪਣੀ ਮਾਂ ਦੇ ਬਾਰੇ ਦੱਸ ਰਹੇ ਹਨ ।

ਦਰਸ਼ਨ ਔਲਖ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।

ਭਾਵੇਂ ਉਹ ਨੈਗੇਟਿਵ ਕਿਰਦਾਰ ਹੋਣ, ਸੰਜੀਦਾ ਜਾਂ ਫਿਰ ਰੋਮਾਂਟਿਕ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ ।ਦਰਸ਼ਨ ਔਲਖ ਇਨੀਂ ਦਿਨੀਂ ਕਈ ਪ੍ਰੋਜੈਕਟਸ ‘ਚ ਰੁੱਝੇ ਹੋਏ ਹਨ ।ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਅਦਾਕਾਰ ਨੇ ਕਿਸਾਨ ਅੰਦੋਲਨ ‘ਚ ਵੀ ਵਧ ਚੜ੍ਹ ਕੇ ਹਿੱਸਾ ਲਿਆ ਸੀ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
