ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦਿਹਾਂਤ, ਬਾਥਰੂਮ ਚੋਂ ਮਿਲੀ ਲਾਸ਼

ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ । ਜੀ ਹਾਂ ਅੱਜ ਕੱਲ੍ਹ ਮੌਤ ਕਦੋਂ, ਕਿੱਥੇ ਅਤੇ ਕਿਵੇਂ ਆ ਜਾਣੀ ਹੈ ਇਸ ਦਾ ਇੱਕ ਪਲ ਦਾ ਵੀ ਭਰੋਸਾ ਨਹੀਂ ਹੈ।ਇਸ ਲਈ ਇਨਸਾਨ ਜੋ ਕਿ ਮੈਂ ਮੇਰੀ ਕਰਦਾ ਰਹਿੰਦਾ ਹੈ ਅਤੇ ਚੁਸਤ ਚਲਾਕੀਆਂ ਕਰਦਾ ਰਹਿੰਦਾ ਹੈ ਅਤੇ ਕਈ ਪਲਾਨਿੰਗ ਬਣਾਉਂਦਾ ਹੈ। ਪਰ ਉਸ ਪ੍ਰਮਾਤਮਾ ਦੀ ਪਲਾਨਿੰਗ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ ।

Written by  Shaminder   |  March 25th 2023 10:28 AM  |  Updated: March 25th 2023 10:28 AM

ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਦਾ ਹੋਇਆ ਦਿਹਾਂਤ, ਬਾਥਰੂਮ ਚੋਂ ਮਿਲੀ ਲਾਸ਼

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਖ਼ਬਰ ਆ ਰਹੀ ਹੈ ਕਿ ਅਦਾਕਾਰਾ ਨੀਲੂ ਕੋਹਲੀ (Nilu Kohli)ਦੇ ਪਤੀ ਦਾ ਦਿਹਾਂਤ (Husband Death)ਹੋ ਗਿਆ ਹੈ । ਉਨ੍ਹਾਂ ਦੀ ਲਾਸ਼ ਬਾਥਰੂਮ ਚੋਂ ਮਿਲੀ ਹੈ, ਇਸ ਤੋਂ ਪਹਿਲਾਂ ਨੀਲੂ ਕੋਹਲੀ ਦੇ ਪਤੀ ਪੂਰੀ ਤਰ੍ਹਾਂ ਸਿਹਤਮੰਦ ਸਨ ।

 

ਬਾਥਰੂਮ ‘ਚ ਬੇਹੋਸ਼ ਪਾਏ ਗਏ ਨੀਲੂ ਕੋਹਲੀ ਦੇ ਪਤੀ

ਟੀਵੀ ਅਦਾਕਾਰਾ ਨੀਲੂ ਕੋਹਲੀ ਦੇ ਪਤੀ ਨੇ ਸ਼ੁੱਕਰਵਾਰ ਨੂੰ ਆਖਰੀ ਸਾਹ ਲਏ । ਮੀਡੀਆ ਰਿਪੋਰਟਸ ਮੁਤਾਬਕ ਨੀਲੂ ਕੋਹਲੀ ਦੇ ਪਤੀ ਪੂਰੀ ਤਰ੍ਹਾਂ ਸਿਹਤਮੰਦ ਸਨ ਅਤੇ ਸ਼ੁੱਕਰਵਾਰ ਦੁਪਹਿਰੇ ਉਹ ਗੁਰਦੁਆਰਾ ਸਾਹਿਬ ਵੀ ਮੱਥਾ ਟੇਕਣ ਦੇ ਲਈ ਗਏ ਸਨ।

ਗੁਰਦੁਆਰੇ ਤੋਂ ਵਾਪਸ ਆਉਣ ਤੋਂ ਬਾਅਦ ਉਹ ਬਾਥਰੂਮ ਗਏ ਅਤੇ ਉੱਥੇ ਹੀ ਡਿੱਗ ਪਏ ਸਨ। ਉਸ ਸਮੇਂ ਘਰ ‘ਚ ਸਿਰਫ ਇੱਕ ਹੈਲਪਰ ਹੀ ਮੌਜੂਦ ਸੀ ਅਤੇ ਉਸ ਨੇ ਹੀ ਵੇਖਿਆ ਕਿ ਨੀਲੂ ਦੇ ਪਤੀ ਬੇਹੋਸ਼ ਪਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। 

ਨੀਲੂ ਦੀ ਦੋਸਤ ਨੇ ਕੀਤੀ ਮੌਤ ਦੀ ਖ਼ਬਰ ਦੀ ਕੀਤੀ ਪੁਸ਼ਟੀ 

ਨੀਲੂ ਦੀ ਦੋਸਤ ਵੰਦਨਾ ਨੇ ਅਦਾਕਾਰਾ ਦੇ ਪਤੀ ਦੀ ਮੌਤ ਨੂੰ ਕੰਫਰਮ ਕੀਤਾ ਹੈ । ਉਸ ਨੇ ਦੱਸਿਆ ਕਿ ਘਰ ‘ਚ ਨੀਲੂ ਦੇ ਪਤੀ ਤੇ ਉਨ੍ਹਾਂ ਦਾ ਹੈਲਪਰ ਮੌਜੂਦ ਸਨ ਅਤੇ ਹੈਲਪਰ ਉਨ੍ਹਾਂ ਦੇ ਲਈ ਲੰਚ ਤਿਆਰ ਕਰ ਰਿਹਾ ਸੀ ।

ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਨੀਲੂ ਦੇ ਪਤੀ ਬਾਥਰੂਮ ਤੋਂ ਬਾਹਰ ਨਹੀਂ ਨਿਕਲੇ ਤਾਂ ਉਸ ਨੇ ਦਰਵਾਜ਼ਾ ਖੋਲਿ੍ਹਆ ਤਾਂ ਉਹ ਬੇਹੋਸ਼ ਪਏ ਸਨ । 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network