Advertisment

ਅਦਾਕਾਰ ਜਿੰਮੀ ਸ਼ੇਰਗਿੱਲ ਦੇ ਮਾਪਿਆਂ ਨੇ ਡੇਢ ਸਾਲ ਤੱਕ ਉਸ ਦੇ ਨਾਲ ਬੋਲਚਾਲ ਰੱਖੀ ਸੀ ਬੰਦ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਜਿੰਮੀ ਸ਼ੇਰਗਿੱਲ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰਾਂ ਚੋਂ ਇੱਕ ਹਨ । ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਬਾਲੀਵੁੱਡ ਹੀ ਨਹੀਂ ਸਗੋਂ ਪਾਲੀਵੁੱਡ ਇੰਡਸਟਰੀ ‘ਚ ਵੀ ਛਾਏ ਹੋਏ ਹਨ । ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।

author-image
By Shaminder
New Update
jimmy Shergill with Father.jpg
Listen to this article
0.75x 1x 1.5x
00:00 / 00:00
Advertisment

ਜਿੰਮੀ ਸ਼ੇਰਗਿੱਲ (Jimmy Shergill) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰਾਂ (Actor)ਚੋਂ ਇੱਕ ਹਨ । ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਬਾਲੀਵੁੱਡ ਹੀ ਨਹੀਂ ਸਗੋਂ ਪਾਲੀਵੁੱਡ ਇੰਡਸਟਰੀ ‘ਚ ਵੀ ਛਾਏ ਹੋਏ ਹਨ । ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵੀ ਉਨ੍ਹਾਂ ਨੇ ਕੀਤੀਆਂ ਹਨ ਅਤੇ ਹਾਲ ਹੀ ‘ਚ ਉਹ ਇੱਕ ਵੈੱਬ ਸੀਰੀਜ਼ ਦੇ ਕਾਰਨ ਵੀ ਚਰਚਾ ‘ਚ ਰਹੇ ਹਨ ।ਜਿੰਮੀ ਸ਼ੇਰਗਿੱਲ ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਐਕਟਿਵ ਰਹਿੰਦੇ ਹਨ । ਖ਼ਾਸ ਕਰਕੇ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ ।

Advertisment

Entertainment News LIVE Updates: Akshay Kumar Birthday, A Look at His Inspiring Films Based on Real-Life Incidents

ਹੋਰ ਪੜ੍ਹੋ : ਫ਼ਿਲਮ ‘ਵਾਰਨਿੰਗ-2’ ਦੀ ਸਟਾਰਕਾਸਟ ਪੁੱਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਰਬਤ ਦੇ ਭਲੇ ਲਈ ਕੀਤੀ ਅਰਦਾਸ

ਅਜਿਹੇ ਬਹੁਤ ਹੀ ਘੱਟ ਮੌਕੇ ਹੁੰਦੇ ਹਨ ਜਦੋਂ ਕਦੇ ਉਹ ਆਪਣੀ ਨਿੱਜੀ ਜ਼ਿੰਦਗੀ ਜਾਂ ਪਰਿਵਾਰ ਬਾਰੇ ਗੱਲ ਸਾਂਝੀ ਕਰਦੇ ਹੋੋਣ ।ਪਰ ਹਾਲ ਹੀ ‘ਚ ਉਨ੍ਹਾਂ ਨੇ ਇੱਕ ਇੰਟਰਵਿਊ ਦਿੱਤੀ  ਹੈ । ਜਿਸ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।ਉਨ੍ਹਾਂ ਨੇ ਆਪਣੇ ਮਾਪਿਆਂ ਬਾਰੇ ਵੀ ਇੱਕ ਕਿੱਸਾ ਸਾਂਝਾ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਇੱਕ ਫੈਸਲੇ ਦੇ ਕਾਰਨ ਮਾਪੇ ਨਰਾਜ਼ ਹੋ ਗਏ।  

Advertisment

ਜਿੰਮੀ ਸ਼ੇਰਗਿੱਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਪ੍ਰਿਯੰਕਾ ਪੁਰੀ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ
ਜਦੋਂ ਮਾਪਿਆਂ ਨੇ ਨਹੀਂ ਕੀਤੀ ਡੇਢ ਸਾਲ ਤੱਕ ਗੱਲਬਾਤ 

ਅਦਾਕਾਰ ਜਿੰਮੀ ਸ਼ੇਰਗਿੱਲ ਨੇ ਹਾਲ ਹੀ ਵਿੱਚ ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ ।  ਇੰਟਰਵਿਊ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੀਆਂ ਕੁਝ ਨਿੱਜੀ  ਗੱਲਾਂ ਵੀ ਸਾਂਝੀਆਂ ਕੀਤੀਆਂ ਹਨ । ਉਹਨਾਂ ਨੇ ਆਪਣੇ ਮਾਤਾਂ ਪਿਤਾ ਬਾਰੇ ਵੀ ਕਈ ਖੁਲਾਸੇ ਕੀਤੇ ਨੇ । ਉਹਨਾਂ ਨੇ ਦੱਸਿਆ ਕਿ ਉਹ ਇੱਕ ਗੁਰੂ ਸਿੱਖ ਪਰਿਵਾਰ ਵਿੱਚੋਂ ਹਨ, ਤੇ ਉਹਨਾਂ ਦਾ ਅਸਲ ਨਾਂ ਜਸਜੀਤ ਸਿੰਘ ਸ਼ੇਰਗਿੱਲ ਹੈ । ਇਸ ਦੇ ਬਾਵਜੂਦ ਉਹਨਾਂ ਨੇ ਘਰਦਿਆਂ ਦੇ ਖਿਲਾਫ ਜਾ ਕੇ ਆਪਣੇ ਵਾਲ ਕਟਵਾ ਦਿੱਤੇ ਸਨ, ਤੇ ਇਸ ਹਰਕਤ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਉਸ ਤੋਂ ਏਨਾਂ ਨਰਾਜ਼ ਹੋਏ ਕਿ ੳੇੁਹਨਾਂ ਨੇ ਪੂਰਾ ਡੇਢ  ਸਾਲ ਉਹਨਾਂ ਨਾਲ ਗੱਲ ਨਹੀਂ ਕੀਤੀ ।

ਜਿੰਮੀ ਸ਼ੇਰਗਿੱਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਪ੍ਰਿਯੰਕਾ ਪੁਰੀ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ

Advertisment

ਜਿੰਮੀ ਨੇ ਕਿਹਾ ਕਿ ਆਪਣੇ ਮਾਤਾ-ਪਿਤਾ ਨਾਲ ਗੱਲ ਨਾ ਕਰਨ ਨਾਲੋਂ ਜ਼ਿਆਦਾ ਦੁਖਦਾਈ  ਹੋਰ ਕੁਝ ਨਹੀਂ ਹੈ । ਜਿੰਮੀ ਨੇ ਕਿਹਾ ਕਿ ਇਸ ਡੇਢ ਸਾਲ ਦੇ ਅਰਸੇ ਵਿੱਚ ਸ਼ਾਇਦ ਉਹਨਾਂ ਦੇ ਮਾਪਿਆਂ ਨੇ ਉਸਨੂੰ "ਸ਼ਾਇਦ ਮਾਫ਼" ਕਰ ਦਿੱਤਾ ਸੀ ।

Advertisment

 

 

 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment