ਅਦਾਕਾਰ ਜੋਬਨਪ੍ਰੀਤ ਨੇ ਸਰਦਾਰ ਸੋਹੀ ਦੀ ਕੀਤੀ ਤਾਰੀਫ, ‘ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਡਰ ਜਿਹਾ ਸੀ…’
ਸਰਦਾਰ ਸੋਹੀ ਇੱਕ ਬਿਹਤਰੀਨ ਅਦਾਕਾਰ ਹਨ । ਉਨਾਂ ਨੇ ਹੁਣ ਤੱਕ ਅਨੇਕਾਂ ਹੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਹੀ ਨਹੀਂ ਹਿੰਦੀ ਸੀਰੀਅਲ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ‘ਚ ਕੰਮ ਕਰ ਰਹੇ ਹਨ।
ਅਦਾਕਾਰ ਜੋਬਨਪ੍ਰੀਤ ਨੇ ਸਰਦਾਰ ਸੋਹੀ ਦੀ ਕੀਤੀ ਤਾਰੀਫ, ‘ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਡਰ ਜਿਹਾ ਸੀ…’
ਸਰਦਾਰ ਸੋਹੀ (Sardar Sohi)ਇੱਕ ਬਿਹਤਰੀਨ ਅਦਾਕਾਰ ਹਨ । ਉਨਾਂ ਨੇ ਹੁਣ ਤੱਕ ਅਨੇਕਾਂ ਹੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਹੀ ਨਹੀਂ ਹਿੰਦੀ ਸੀਰੀਅਲ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ‘ਚ ਕੰਮ ਕਰ ਰਹੇ ਹਨ। ਸਰਦਾਰ ਸੋਹੀ ਨੂੰ ਨੈਗੇਟਿਵ ਕਿਰਦਾਰਾਂ ਦੇ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਇਸ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਕਿ ਕਈ ਵਾਰ ਦਰਸ਼ਕਾਂ ਨੂੰ ਵੀ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਹ ਸ਼ਾਇਦ ਅਸਲ ਜ਼ਿੰਦਗੀ ‘ਚ ਵੀ ਉਹ ਉਸੇ ਤਰ੍ਹਾਂ ਦੀ ਹੀ ਹੋਣਗੇ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਤਸਵੀਰ ਮਾਂ ਚਰਨ ਕੌਰ ਨੇ ਕੀਤੀ ਸਾਂਝੀ, ਕਿਹਾ ‘ਜਿਹੜਾ ਬੰਦਾ ਜਾਨਵਰਾਂ ਨੂੰ ਏਨਾਂ ਪਿਆਰ ਕਰਦਾ ਉਹ……’
ਪਰ ਜਦੋਂ ਅਸਲ ‘ਚ ਕੋਈ ਵਿਅਕਤੀ ਉਨ੍ਹਾਂ ਨੂੰ ਮਿਲਦਾ ਹੈ ਤਾਂ ਉਨ੍ਹਾਂ ਦੀ ਸ਼ਖਸੀਅਤ ਦੇ ਬਾਰੇ ਜਾਣਦਾ ਹੈ। ਅਦਾਕਾਰ ਜੋਬਨਪ੍ਰੀਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਸਰਦਾਰ ਸੋਹੀ ਦੀ ਤਾਰੀਫ ਕੀਤੀ ਹੈ। ਅਦਾਕਾਰ ਨੇ ਲਿਖਿਆ ‘ਜਦੋਂ ਮੈਂ ਪਹਿਲੀ ਵਾਰ ਮਿਲਿਆ ਸੀ ਬਾਪੂ ਜੀ ਨੂੰ ਤਾਂ ਥੋੜਾ ਡਰ ਜਿਹਾ ਸੀ ਕਿ ਬੰਦਾ ਗੁੱਸੇ ਵਾਲਾ, ਜਿਵੇਂ ਅਕਸਰ ਆਪਾਂ ਫ਼ਿਲਮੀ ਰੂਪ ਵੇਖ ਕੇ ਅੰਦਾਜ਼ਾ ਲਾ ਜਾਂਦੇ ਹਾਂ। ਪਰ ਜਿਵੇਂ ਜਿਵੇਂ ਸ਼ੂਟ ਹੁੰਦਾ ਗਿਆ । ਸਰਦਾਰ ਸੋਹੀ ਜੀ ਲਈ ਮਾਣ ਸਤਿਕਾਰ ਵਧਦਾ ਗਿਆ ਤੇ ਸੋਹੀ ਸਾਹਿਬ ਸਿਰਫ਼ ਚੰਗੇ ਕਲਾਕਾਰ ਹੀ ਨਹੀਂ, ਬਹੁਤ ਚੰਗੇ ਇਨਸਾਨ ਵੀ ਨੇ…ਬਹੁਤ ਬਹੁਤ ਪਿਆਰ, ਮਾਣ ਤੇ ਸਤਿਕਾਰ’।
ਜੋਬਨਪ੍ਰੀਤ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਜੋਬਨਪ੍ਰੀਤ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਸਾਕ, ਸਰਾਭਾ, ਦਿਲ ਜੋ ਕਹਿ ਨਾ ਸਕਿਆ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਅਦਾਕਾਰ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਏਗਾ। ਸੂਬਾ ਸਿੰਘ, ਵੱਡਾ ਘਰ ਸਣੇ ਕਈ ਪ੍ਰੋਜੈਕਟ ਸ਼ਾਮਿਲ ਹਨ । ਜਿਨ੍ਹਾਂ ‘ਚ ਜੋਬਨਪ੍ਰੀਤ ਕੰਮ ਕਰ ਰਿਹਾ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
