ਅਦਾਕਾਰ ਸਰਦਾਰ ਸੋਹੀ ਦੀ ਛੋਟੀ ਭੈਣ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

written by Shaminder | December 21, 2022 12:45pm

ਅਦਾਕਾਰ ਸਰਦਾਰ ਸੋਹੀ (Sardar Sohi) ਦੀ ਛੋਟੀ ਭੈਣ ਦਰਸ਼ਨ ਕੌਰ (Darshan Kaur) ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਇਸ ਖ਼ਬਰ ਨੂੰ ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰਸ ਐਸੋਸੀਏਸ਼ਨ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ।

Sardar Sohi , Image Source : Instagram

ਹੋਰ ਪੜ੍ਹੋ : ਐਮੀ ਵਿਰਕ ਦੀ ਝੋਲੀ ਪਈ ਇੱਕ ਹੋਰ ਬਾਲੀਵੁੱਡ ਫ਼ਿਲਮ, ਵਿੱਕੀ ਕੌਸ਼ਲ ਦੇ ਨਾਲ ਕਰਨਗੇ ਸਕਰੀਨ ਸਾਂਝਾ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

ਐਸੋਸੀਏਸ਼ਨ ਦੇ ਵੱਲੋਂ ਵੀ ਇਸ ‘ਤੇ ਦੁੱਖ ਜਤਾਉਂਦਿਆਂ ਅਦਾਕਾਰ ਦੀ ਭੈਣ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਗਿਆ ਹੈ । ‘ਸਰਦਾਰ ਸੋਹੀ ਜੀ ਦੀ ਛੋਟੀ ਭੈਣ ਦਰਸ਼ਣ ਕੌਰ ਨੇ ਕੌਰੋਨਾ ਦੀ ਲੰਬੀ ਲੜਾਈ ਲੜੀ, ਬਹੁਤ ਹੌਸਲਾ ਦਿਖਾਇਆ ,ਅੰਤ ਕੱਲ ਹਾਰ ਗਈ ਜ਼ਿੰਦਗੀ ਦੀ ਲੜਾਈ, ਪ੍ਰਮਾਤਮਾ ਭੈਣ ਨੂੰ ਅਪਣੇ ਚਰਨਾਂ ਚ ਨਿਵਾਸ ਬਖਸ਼ੇ।

Sardar Sohi Sister Darshan Kaur Image Source : FB

ਹੋਰ ਪੜ੍ਹੋ :  ਗਾਇਕਾ ਪਰਵੀਨ ਭਾਰਟਾ ਦੀ ਧੀ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ

ਅਸੀਂ ਤੁਹਾਡੇ ਦੁੱਖ ਚ ਸ਼ਾਮਿਲ ਹਾਂ ਜੀ’ ਸਰਦਾਰ ਸੋਹੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਕਈ ਹਿੰਦੀ ਟੀਵੀ ਸੀਰੀਅਲਸ ਅਤੇ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।।ਸਰਦਾਰ ਸੋਹੀ ਹੋਰਾਂ ਨੇ ੧੨-੧੪ ਸਾਲ ਤੱਕ ਥੀਏਟਰ ‘ਚ ਕੰਮ ਕੀਤਾ ।

 

Sardar Sohi image Source : Instagram

ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ । ਉੱਥੇ ਹੀ ਉਨ੍ਹਾਂ ਨੂੰ ਕਈ ਵੱਡੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ‘ਚ ਸਭ ਤੋਂ ਪਹਿਲਾਂ ਨਾਂਅ ਆਉਦਾ ਹੈ ਗੁਲਜ਼ਾਰ ਸਾਹਿਬ ਦਾ । ਜਿਨ੍ਹਾਂ ਨਾਲ ਉਨ੍ਹਾਂ ਨੇ ਮਿਰਜ਼ਾ ਗਾਲਿਬ ਸੀਰੀਅਲ ‘ਚ ਕੰਮ ਕੀਤਾ ।

 

You may also like