ਅਦਾਕਾਰਾ ਜਸਪਿੰਦਰ ਚੀਮਾ ਨੇ ਪਤੀ ਗੁਰਜੀਤ ਸਿੰਘ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਵੇਖੋ ਤਸਵੀਰਾਂ

ਅਦਾਕਾਰਾ ਜਸਪਿੰਦਰ ਚੀਮਾ ਨੇ ਪਤੀ ਗੁਰਜੀਤ ਸਿੰਘ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਦੋਵਾਂ ਦੇ ਵਿਆਹ ਵੇਲੇ ਦੀਆਂ ਹਨ ।

Written by  Shaminder   |  August 04th 2023 06:15 PM  |  Updated: August 04th 2023 06:15 PM

ਅਦਾਕਾਰਾ ਜਸਪਿੰਦਰ ਚੀਮਾ ਨੇ ਪਤੀ ਗੁਰਜੀਤ ਸਿੰਘ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਵੇਖੋ ਤਸਵੀਰਾਂ

ਅਦਾਕਾਰਾ ਜਸਪਿੰਦਰ ਚੀਮਾ (Jaspinder Cheema) ਨੇ ਪਤੀ ਗੁਰਜੀਤ ਸਿੰਘ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਦੋਵਾਂ ਦੇ ਵਿਆਹ ਵੇਲੇ ਦੀਆਂ ਹਨ । ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਇਹ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ । 

ਹੋਰ ਪੜ੍ਹੋ : ਸੁਰਿੰਦਰ ਛਿੰਦਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਜਸਵਿੰਦਰ ਭੱਲਾ, ਮਲਕੀਤ ਸਿੰਘ, ਹੰਸ ਰਾਜ ਹੰਸ ਸਣੇ ਕਈ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਜਸਪਿੰਦਰ ਚੀਮਾ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ 

ਅਦਾਕਾਰਾ ਜਸਪਿੰਦਰ ਚੀਮਾ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਅਮਰਿੰਦਰ ਗਿੱਲ ਦੇ ਨਾਲ ‘ਪਿੰਡ ਦੀ ਕੁੜੀ’, ‘ਗੇਲੋ’, ‘ਸਾਵੀ’, ‘ਕੰਬਦੀ ਡਿਓਡੀ’, ‘ਵੀਰਾਂ ਨਾਲ ਸਰਦਾਰੀ’, ‘ਧੀ ਪੰਜਾਬ ਦੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਗੁਰਜੀਤ ਸਿੰਘ ਵਧੀਆ ਐਂਕਰ ਹੋਣ ਦੇ ਨਾਲ ਨਾਲ ਹੈ ਵਧੀਆ ਅਦਾਕਾਰ 

ਗੁਰਜੀਤ ਸਿੰਘ ਨੂੰ ਅਕਸਰ ਤੁਸੀਂ ਪੀਟੀਸੀ ਪੰਜਾਬੀ ਦੇ ਸ਼ੋਅਜ਼ ‘ਚ ਐਂਕਰਿੰਗ ਕਰਦੇ ਹੋਏ ਵੇਖਿਆ ਹੋਵੇਗਾ । ਇਸ ਤੋਂ ਇਲਾਵਾ ਗੁਰਜੀਤ ਸਿੰਘ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਦੋਵਾਂ ਦੀ ਇੱਕ ਧੀ ਹੈ, ਜਿਸ ਦੇ ਨਾਲ ਇਹ ਜੋੜੀ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network