
ਜਸਪਿੰਦਰ ਚੀਮਾ (Jaspinder Cheema) ਅਤੇ ਗੁਰਜੀਤ ਸਿੰਘ (Gurjit Singh) ਆਪਣੀ ਧੀ ਦੇ ਨਾਲ ਅਕਸਰ ਵੀਡੀਓ ਅਤੇ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਉਹ ਆਪਣੀ ਧੀ (Daughter) ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਆਪਣੀ ਧੀ ਦੇ ਨਾਲ ਕਾਰ ‘ਚ ਦਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਰੁਤਬਾ’ ਰਿਲੀਜ਼, ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਅੰਦਾਜ਼ ਨੇ ਜਿੱਤੇ ਦਰਸ਼ਕਾਂ ਦੇ ਦਿਲ
ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਹੋਰ ਵੀਡੀਓ ਵੀ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੀ ਧੀ ਨੂੰ ਵੇਸਣ ਦੀ ਪਿੰਨੀ ਦੇ ਰਹੀ ਹੈ ਅਤੇ ਉਨ੍ਹਾਂ ਦੀ ਧੀ ਵੀ ਬੜੇ ਸ਼ੌਂਕ ਦੇ ਨਾਲ ਇਹ ਪਿੰਨੀ ਖਾਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਬੱਚੀ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਪੰਜਾਬ ਪਹੁੰਚੇ ਕਾਰਤਿਕ ਆਰੀਅਨ ਨੇ ਖੇਤਾਂ ਚੋਂ ਤੋੜ ਕੇ ਚੂਪੇ ਗੰਨੇ, ਢਾਬੇ ‘ਤੇ ਚਾਹ ਦਾ ਲਿਆ ਅਨੰਦ, ਤਸਵੀਰਾਂ ਹੋ ਰਹੀਆਂ ਵਾਇਰਲ
ਦੱਸ ਦਈਏ ਕਿ ਜਸਪਿੰਦਰ ਚੀਮਾ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਬਤੌਰ ਐਂਕਰ ਵੀ ਕਈ ਸ਼ੋਅਜ਼ ਨੂੰ ਹੋਸਟ ਕਰ ਚੁੱਕੀ ਹੈ ।

ਉਨ੍ਹਾਂ ਦੇ ਪਤੀ ਗੁਰਜੀਤ ਸਿੰਘ ਵੀ ਇੱਕ ਬਿਹਤਰੀਨ ਐਂਕਰ ਹਨ ਅਤੇ ਹੁਣ ਤੱਕ ਕਈ ਸ਼ੋਅਜ਼ ਦੇ ਲਈ ਐਂਕਰਿੰਗ ਕਰ ਚੁੱਕੇ ਹਨ । ਆਪਣੀ ਧੀ ਦੇ ਨਾਲ ਦੋਵੇਂ ਜਣੇ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।
View this post on Instagram