ਅਦਾਕਾਰਾ ਨਿਸ਼ਾ ਬਾਨੋ ਕਿਚਨ ‘ਚ ਕੰਮ ਕਰਦੀ ਆਈ ਨਜ਼ਰ, ਫੈਨਸ ਦੇ ਨਾਲ ਸ਼ੇਅਰ ਕੀਤੀ ਖ਼ਾਸ ਰੈਸਿਪੀ

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਕਿਚਨ ‘ਚ ਹੱਥ ਅਜ਼ਮਾਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਨਿਸ਼ਾ ਬਾਨੋ ਮੱਠੀਆਂ ਅਤੇ ਗੁਲਗੁਲੇ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ।

Reported by: PTC Punjabi Desk | Edited by: Shaminder  |  June 01st 2023 04:58 PM |  Updated: June 01st 2023 04:58 PM

ਅਦਾਕਾਰਾ ਨਿਸ਼ਾ ਬਾਨੋ ਕਿਚਨ ‘ਚ ਕੰਮ ਕਰਦੀ ਆਈ ਨਜ਼ਰ, ਫੈਨਸ ਦੇ ਨਾਲ ਸ਼ੇਅਰ ਕੀਤੀ ਖ਼ਾਸ ਰੈਸਿਪੀ

ਅਦਾਕਾਰਾ ਨਿਸ਼ਾ ਬਾਨੋ (Nisha Bano) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਹ ਆਪਣੇ ਕਿਚਨ ‘ਚ ਹੱਥ ਅਜ਼ਮਾਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਨਿਸ਼ਾ ਬਾਨੋ ਮੱਠੀਆਂ ਅਤੇ ਗੁਲਗੁਲੇ ਬਣਾਉਂਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਨੂਰਾਂ ਭੈਣਾਂ ਦਰਮਿਆਨ ਵਿਵਾਦ ਵਿਚਾਲੇ ਜੋਤੀ ਨੂਰਾਂ ਦੇ ਨਾਲ ਸਟੇਜ ‘ਤੇ ਦਿਖੀ ਕੋਈ ਹੋਰ ਕੁੜੀ, ਜਾਣੋ ਕੌਣ ਹੈ ਇਹ ਕੁੜੀ

ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ । ਅਦਾਕਾਰਾ ਨੇ ਬੀਤੇ ਦਿਨੀਂ ਵੀ ਆਪਣੇ ਪਤੀ ਸਮੀਰ ਮਾਹੀ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਹ ਪਤੀ ਸਮੀਰ ਮਾਹੀ ਦੇ ਨਾਲ ਦਿਖਾਈ ਦਿੱਤੀ ਸੀ । 

ਨਿਸ਼ਾ ਬਾਨੋ ਨੇ ਨਿਭਾਏ ਹਰ ਤਰ੍ਹਾਂ ਦੇ ਕਿਰਦਾਰ 

ਅਦਾਕਾਰਾ ਨਿਸ਼ਾ ਬਾਨੋ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਜਾਂ ਫਿਰ ਰੋਮਾਂਟਿਕ ਕਿਰਦਾਰ ਹੋਣ । ਉਸ ਦੇ ਸ਼ਾਂਤੀ ਕਿਰਦਾਰ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਹਰ ਦੂਜੀ ਫ਼ਿਲਮ ‘ਚ ਉਹ ਨਜ਼ਰ ਆਉਂਦੀ ਹੈ । ਫ਼ਿਲਮਾਂ ਦੇ ਨਾਲ ਨਾਲ ਅਦਾਕਾਰਾ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹੈ । ਉਸ ਨੇ ਆਪਣੀ ਆਵਾਜ਼ ‘ਚ ਹੁਣ ਤੱਕ ਕਈ ਗੀਤ ਰਿਲੀਜ਼ ਕੀਤੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਜਲਦ ਹੀ ਅਦਾਕਾਰਾ ਇਮਤਿਆਜ਼ ਅਲੀ ਦੀ ਫ਼ਿਲਮ ‘ਚਮਕੀਲਾ’ ‘ਚ ਨਜ਼ਰ ਆਏਗੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network