ਹਸਪਤਾਲ ‘ਚ ਭਰਤੀ ਅਦਾਕਾਰਾ ਊਰਵਸ਼ੀ ਢੋਲਕੀਆ, ਗਰਦਨ ਦੇ ਟਿਊਮਰ ਦਾ ਚੱਲ ਰਿਹਾ ਇਲਾਜ
|
January 06th 2024 11:51 AM |
Updated:
January 06th 2024 11:51 AM
ਹਸਪਤਾਲ ‘ਚ ਭਰਤੀ ਅਦਾਕਾਰਾ ਊਰਵਸ਼ੀ ਢੋਲਕੀਆ, ਗਰਦਨ ਦੇ ਟਿਊਮਰ ਦਾ ਚੱਲ ਰਿਹਾ ਇਲਾਜ
‘ਨਾਗਿਨ’ ਫੇਮ ਅਦਾਕਾਰਾ ਊਰਵਸ਼ੀ ਢੋਲਕੀਆ (Urvashi Dholkia)ਇਨ੍ਹੀਂ ਦਿਨੀਂ ਹਸਪਤਾਲ ‘ਚ ਭਰਤੀ ਹੈ। ਜਿਸ ਦਾ ਇਲਾਜ ਹਸਪਤਾਲ ‘ਚ ਚੱਲ ਰਿਹਾ ਹੈ। ਜਿਉਂ ਹੀ ਅਦਾਕਾਰਾ ਦੇ ਫੈਨਸ ਨੂੰ ਉਸ ਦੇ ਹਸਪਤਾਲ ‘ਚ ਦਾਖਲ ਹੋਣ ਦੀ ਖ਼ਬਰ ਮਿਲੀ ਤਾਂ ਫੈਨਸ ਨੇ ਚਿੰਤਾ ਜਤਾਈ ਅਤੇ ਉਨ੍ਹਾਂ ਦੀ ਜਲਦ ਸਿਹਤਮੰਦੀ ਲਈ ਦੁਆ ਕਰ ਰਹੇ ਹਨ ।ਊਰਵਸ਼ੀ ਦੇ ਇਲਾਜ ਦੇ ਬਾਰੇ ਉਨ੍ਹਾਂ ਦੇ ਵੱਡੇ ਬੇਟੇ ਸ਼ਿਤਿਜ ਨੇ ਜਾਣਕਾਰੀ ਸਾਂਝੀ ਕੀਤੀ ਹੈ। ਸ਼ਿਤਿਜ ਨੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿiਆ ਕਿ ਉਹ ਹਸਪਤਾਲ ‘ਚ ਭਰਤੀ ਹੈ ਅਤੇ ਦਸੰਬਰ ਦੀ ਸ਼ੁਰੂਆਤ ‘ਚ ਟਿਊਮਰ ਦਾ ਪਤਾ ਲੱਗਿਆ ਸੀ ।
/ptc-punjabi/media/media_files/3IA0MDda9LpFQyCb3u0q.jpg)
ਜਿਸ ਤੋਂ ਬਾਅਦ ਉਹ ਇਲਾਜ ਲਈ ਤੁਰੰਤ ਹਸਪਤਾਲ ‘ਚ ਭਰਤੀ ਹੋਈ ਅਤੇ ਗਰਦਨ ਦੇ ਟਿਊਮਰ (Tumor) ਦਾ ਪਤਾ ਲੱਗਣ ਦੇ ਕਾਰਨ ਉਨ੍ਹਾਂ ਦੀ ਸਰਜਰੀ ਕਰਵਾਉਣੀ ਪਈ ਹੈ।ਫ਼ਿਲਹਾਲ ਡਾਕਟਰਾਂ ਨੇ ਇਲਾਜ ਤੋਂ ਬਾਅਦ ਅਦਾਕਾਰਾ ਨੂੰ 15 ਤੋਂ ਵੀਹ ਦਿਨਾਂ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਅਦਾਕਾਰਾ ਜੁਹੂ ਦੇ ਨਾਨਾਵਤੀ ਹਸਪਤਾਲ ‘ਚ ਭਰਤੀ ਹੈ ਅਤੇ ਉੱਥੇ ਹੀ ਉਸ ਦਾ ਇਲਾਜ ਚੱਲ ਰਿਹਾ ਹੈ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਬੈਠੀ ਹੋਈ ਨਜ਼ਰ ਆ ਰਹੀ ਹੈ।
/ptc-punjabi/media/media_files/tnSFjSCQ8EVuKZd9RUUt.jpg)
ਫੈਸ਼ਨ ਸੈਂਸ ਲਈ ਜਾਣੀ ਜਾਂਦੀ ਅਦਾਕਾਰਾ
ਮਸ਼ਹੂਰ ਟੀਵੀ ਅਦਾਕਾਰਾ ਊਰਵਸ਼ੀ ਢੋਲਕੀਆ (TV Actress)ਅਤੇ ਟੈਲੇਂਟ ਅਤੇ ਫੈਸ਼ਨ ਸੈਂਸ ਦੇ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।ਅਦਾਕਾਰਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਦੇ ਦੋ ਪੁੱਤਰ ਹਨ ਸ਼ਿਤਿਜ ਅਤੇ ਸਾਗਰ । ਅਦਾਕਾਰਾ ਦੇ ਪੁੱਤਰ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਅਦਾਕਾਰਾ ਨੂੰ ਡਾਂਸ ਰਿਆਲਟੀ ਸ਼ੋਅ ‘ਝਲਕ ਦਿਖਲਾ ਜਾ ਸੀਜ਼ਨ-11’ ‘ਚ ਵੇਖਿਆ ਗਿਆ ਸੀ । ਉਸ ਦੀ ਜੋੜੀ ਕੋਰੀਓਗ੍ਰਾਫਰ ਵੈਭਵ ਘੁਗੇ ਦੇ ਨਾਲ ਸੀ ।ਅਦਾਕਾਰਾ ਨੇ ਆਪਣੀ ਪਰਫਾਰਮੈਂਸ ਬਾਰੇ ਕਿਹਾ ਸੀ ਕਿ ‘ਮੇਰੀ ਪਹਿਲੀ ਪਰਫਾਰਮੈਂਸ ਘਬਰਾਹਟ ਪੈਦਾ ਕਰਨ ਵਾਲੀ ਸੀ । ਮੈਨੂੰ ਲੱਗਦਾ ਹੈ ਕਿ ਇੱਕ ਹੀ ਸਮੇਂ ‘ਚ ਐਕਸਾਈਟਮੈਂਟ ਅਤੇ ਘਬਰਾਹਟ ਦੋਨੋਂ ਸਨ। ਮੈਂ ਇਸ ਤੋਂ ਜ਼ਿਆਦਾ ਦੀ ਉਮੀਦ ਕਰ ਵੀ ਨਹੀਂ ਸੀ ਰਹੀ’।
ਬਾਲ ਕਲਾਕਾਰ ਦੇ ਤੌਰ ‘ਤੇ ਕੀਤੀ ਸ਼ੁਰੂਆਤ
ਊਰਵਸ਼ੀ ਨੇ ਬਾਲ ਕਲਾਕਾਰ ਦੇ ਤੌਰ ‘ਤੇ ਆਪਣੀ ਸ਼ੁਰੂਆਤ ‘ਕਸੌਟੀ ਜ਼ਿੰਦਗੀ ਕੀ’ ‘ਚ ਕੋਮਲਿਕਾ ਦਾ ਰੋਲ ਕਰਕੇ ਕੀਤੀ ਸੀ। ਇਸ ਸੀਰੀਅਲ ‘ਚ ਬਿਹਤਰੀਨ ਅਦਾਕਾਰੀ ਦੇ ਲਈ ਉਨ੍ਹਾਂ ਦੀ ਸ਼ਲਾਘਾ ਅੱਜ ਵੀ ਕੀਤੀ ਜਾਂਦੀ ਹੈ।
-
You May Like This
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
