Advertisment

‘ਐਨੀਮਲ’ ਫ਼ਿਲਮ ਦੇ ਨਾਲ ਚਰਚਾ ‘ਚ ਆਏ ਮਨਜੋਤ ਸਿੰਘ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਕੁੜੀ ਦੀ ਬਚਾਈ ਜਾਨ

ਬਾਲੀਵੁੱਡ ਫ਼ਿਲਮ ‘ਐਨੀਮਲ’ ਦੀ ਖੂਬ ਚਰਚਾ ਹੋ ਰਹੀ ਹੈ। ਇਸ ਫ਼ਿਲਮ ਨੇ ਹੁਣ ਤੱਕ ਕਰੋੜਾਂ ਦਾ ਕਾਰੋਬਾਰ ਕੀਤਾ ਹੈ। ਫ਼ਿਲਮ ‘ਚ ਕਈ ਸਿੱਖ ਅਦਾਕਾਰਾਂ ਨੇ ਵੀ ਭੂਮਿਕਾ ਨਿਭਾਈ ਹੈ। ਪਰ ਫ਼ਿਲਮ ‘ਚ ਰਣਬੀਰ ਕਪੂਰ ਦੇ ਚਚੇਰੇ ਭਰਾ ਦੇ ਕਿਰਦਾਰ ਨਿਭਾਉਣ ਵਾਲੇ  ਮਨਜੋਤ ਸਿੰਘ ਨੇ ਅਸਲੀ ਹੀਰੋ ਹੋਣ ਦਾ ਸਬੂਤ ਦਿੱਤਾ ਹੈ ।

author-image
By Shaminder
New Update
Manjot singh.jpg
Listen to this article
0.75x 1x 1.5x
00:00 / 00:00
Advertisment
Advertisment
ਬਾਲੀਵੁੱਡ ਫ਼ਿਲਮ ‘ਐਨੀਮਲ’ (Animal) ਦੀ ਖੂਬ ਚਰਚਾ ਹੋ ਰਹੀ ਹੈ। ਇਸ ਫ਼ਿਲਮ ਨੇ ਹੁਣ ਤੱਕ ਕਰੋੜਾਂ ਦਾ ਕਾਰੋਬਾਰ ਕੀਤਾ ਹੈ। ਫ਼ਿਲਮ ‘ਚ ਕਈ ਸਿੱਖ ਅਦਾਕਾਰਾਂ ਨੇ ਵੀ ਭੂਮਿਕਾ ਨਿਭਾਈ ਹੈ। ਪਰ ਫ਼ਿਲਮ ‘ਚ ਰਣਬੀਰ ਕਪੂਰ ਦੇ ਚਚੇਰੇ ਭਰਾ ਦੇ ਕਿਰਦਾਰ ਨਿਭਾਉਣ ਵਾਲੇ  ਮਨਜੋਤ ਸਿੰਘ (Manjot Singh) ਨੇ ਅਸਲੀ ਹੀਰੋ ਹੋਣ ਦਾ ਸਬੂਤ ਦਿੱਤਾ ਹੈ । ਜਿੱਥੇ ਉਨ੍ਹਾਂ ਨੇ ਫ਼ਿਲਮ ‘ਚ ਤਾਂ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੀ ਸੀ । ਹੁਣ ਅਸਲ ਜ਼ਿੰਦਗੀ ‘ਚ ਵੀ ਉਸ ਨੇ ਹੀਰੋ ਦਾ ਕਿਰਦਾਰ ਨਿਭਾਇਆ ਹੈ । ਜਿਸ ‘ਤੇ ਹਰ ਸਿੱਖ ਮਾਣ ਮਹਿਸੂਸ ਕਰ ਰਿਹਾ ਹੈ । ਦਰਅਸਲ ਮਨਜੋਤ ਸਿੰਘ ਨੇ ਸੂਸਾਈਡ ਦੀ ਕੋਸ਼ਿਸ਼ ਕਰ ਰਹੀ ਇੱਕ ਕੁੜੀ ਦੀ ਜਾਨ  ਨੂੰ ਬਚਾਇਆ ਹੈ। ਦਰਅਸਲ ਮਨਜੋਤ ਸਿੰਘ ਦੀ ਇਹ ਪੁਰਾਣੀ ਵੀਡੀਓ ਵਾਇਰਲ ਹੋਈ ਹੈ । ਜਿਸ ‘ਚ ਉਹ ਇੱਕ ਕੁੜੀ ਦੀ ਜਾਨ ਬਚਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। 
Manjot singh (2).jpg
Advertisment

2019 ਦੀ ਹੈ ਵੀਡੀਓ 

ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ (Video Viral) ਹੋਈ ਹੈ । ਉਹ 2019 ਦੀ ਦੱਸੀ ਜਾ ਰਹੀ ਹੈ । ਇਹ ਕੁੜੀ ਗ੍ਰੇਟਰ ਨੋਇਡਾ ਦੀ ਸ਼ਾਰਦਾ ਯੂਨੀਵਰਸਿਟੀ ‘ਚ ਬੀ ਟੈਕ ਦੀ ਪੜ੍ਹਾਈ ਕਰ ਰਹੀ ਸੀ ।ਉਸ ਸਮੇਂ ਇਹ ਕੁੜੀ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਸੀ । ਵੀਡੀਓ ‘ਚ ਤੁਸੀਂ ਮਨਜੋਤ ਨੂੰ ਕਾਲਜ ਦੀ ਛੱਤ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਪਰ ਮਨਜੋਤ ਨੇ ਉਸ ਦੀ ਬਾਂਹ ਫੜ ਲਈ ।ਜਿਸ ਤੋਂ ਬਾਅਦ ਦੋ ਵਿਅਕਤੀ ਹੋਰ ਆਏ ਕੁੜੀ ਨੂੰ ਛਾਲ ਮਾਰਨ ਤੋਂ ਰੋਕ ਲਿਆ ਗਿਆ ।
Advertisment
Manjot.jpg
Advertisment
ਮਨਜੋਤ ਨੇ ਇੱਕ ਗੱਲਬਾਤ ਦੌਰਾਨ ਦੱਸਿਆ ਕਿ ਕੁੜੀ ਨੇੜੇ ਆਉਣ ‘ਤੇ ਛਾਲ ਮਾਰਨ ਦੀ ਧਮਕੀ ਦੇ ਰਹੀ ਸੀ। ਜਿਸ ਤੋਂ ਬਾਅਦ ਉਸ ਨੇ ਕੁੜੀ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਉਸ ਨੇ ਆਪਣੀ ਮਾਂ ਦੇ ਨਾਲ ਮਤਭੇਦ ਹੋਣ ਦੀ ਗੱਲ ਆਖੀ । ਜਿਸ ਤੋਂ ਬਾਅਦ ਮੈਂ ਉਸ ਦੇ ਨੇੜੇ ਗਿਆ ਤਾਂ ਉਸ ਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ।ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿੱਚ ਦਿੱਲੀ ਦੇ ਸਿੱਖ ਭਾਈਚਾਰੇ ਨੇ ਮਨਜੋਤ ਦਾ ਸਨਮਾਨ ਕੀਤਾ ਅਤੇ ਸਿਵਲ ਸੇਵਾਵਾਂ ਪ੍ਰੀਖਿਆ ਲਈ ਉਸਦੀ ਕੋਚਿੰਗ ਫੀਸ ਅਦਾ ਕਰਨ ਦਾ ਵਾਅਦਾ ਕੀਤਾ।
Advertisment

Stay updated with the latest news headlines.

Follow us:
Advertisment
Advertisment
Latest Stories
Advertisment