ਹਰਭਜਨ ਮਾਨ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ
ਹਰਭਜਨ ਮਾਨ ਦਾ ਪੁਰਾਣਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਫੈਨਸ ਨੂੰ ਆ ਰਿਹਾ ਪਸੰਦ
ਹਰਭਜਨ ਮਾਨ (Harbhajan Mann)ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ (Old Video) ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ (Singer) ਜਵਾਨੀ ਦੇ ਦਿਨਾਂ ‘ਚ ਪਰਫਾਰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
/ptc-punjabi/media/media_files/z1w6BZTUrbZimsNQoSbB.jpg)
ਹੋਰ ਪੜ੍ਹੋ : ਦੇਸ਼ ਵਿਦੇਸ਼ ‘ਚ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਦਿਲਜੀਤ ਦੋਸਾਂਝ, ਜਨਮ ਦਿਨ ‘ਤੇ ਜਾਣੋ ਕਿੰਨਾ ਕਮਾਉਂਦਾ ਹੈ ਗਾਇਕ
ਬਹੁਤ ਛੋਟੀ ਉਮਰ ‘ਚ ਗਾਉਣਾ ਕੀਤਾ ਸੀ ਸ਼ੁਰੂ
ਹਰਭਜਨ ਮਾਨ ਨੇ ਬਹੁਤ ਹੀ ਛੋਟੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ।ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਸੀ । ਉਨ੍ਹਾਂ ਦੇ ਪਿਤਾ ਜੀ ਸਵੇਰੇ ਤੜਕਸਾਰ ਚਾਰ ਵਜੇ ਉਨ੍ਹਾਂ ਨੂੰ ਉਠਾ ਦਿੰਦੇ ਸਨ । ਜਿਸ ਤੋਂ ਬਾਅਦ ਉਹ ਆਪਣੇ ਰਿਆਜ਼ ਸ਼ੁਰੂ ਕਰ ਦਿੰਦੇ ਸਨ । ਹਰਭਜਨ ਮਾਨ ਜਿੱਥੇ ਵਧੀਆ ਗਾਇਕ ਹਨ, ਉਥੇ ਹੀ ਕਵੀਸ਼ਰੀ ਗਾਉਣ ‘ਚ ਵੀ ਮਾਹਿਰ ਹਨ । ਸੋਸ਼ਲ ਮੀਡੀਆ ‘ਤੇ ਅਕਸਰ ਉਨ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਣੇ ਭਰਾ ਗੁਰਸੇਵਕ ਮਾਨ ਦੇ ਨਾਲ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਦੋਵੇਂ ਭਰਾ ਗਾਉਂਦੇ ਹੋਏ ਨਜ਼ਰ ਆਏ ਸਨ ਅਤੇ ਵੀਡੀਓ ‘ਚ ਗੁਰਸੇਵਕ ਸਾਰੰਗੀ ਵਜਾਉਂਦੇ ਦਿਖਾਈ ਦਿੱਤੇ ਸਨ ।
ਹਰਭਜਨ ਮਾਨ ਨੇ ਦਿੱਤੇ ਕਈ ਹਿੱਟ ਗੀਤ
ਹਰਭਜਨ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਗੱਲ੍ਹਾਂ ਗੋਰੀਆਂ, ਤੇਰੀ ਭਿੱਜ ਗਈ ਕੁੜਤੀ ਲਾਲ ਪਸੀਨੇ ਨਾਲ ਕੁੜੇ, ਚੈਨ ਚੁਰਾ ਕੇ ਲੈ ਗਈਆਂ ਸੱਜਣ ਦੀਆਂ ਅੱਖੀਆਂ, ਕੱਚੇ ਕੱਚ ਦੇ ਕੰਗਨ, ਜੱਗ ਜਿਓਂਦਿਆਂ ਦੇ ਮੇਲੇ ਸਣੇ ਗੀਤ ਸ਼ਾਮਿਲ ਹਨ । ਹਾਲ ਹੀ ‘ਚ ਹਰਭਜਨ ਮਾਨ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕੀਤਾ ਹੈ। ਜਿਸ ‘ਚ ਕਈ ਗੀਤ ਹੋਣਗੇ । ਇਸ ਐਲਬਮ ਦਾ ਵੀ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ।
/ptc-punjabi/media/media_files/Mbi7g6DDIZ8xLkqLa8HN.jpg)
ਹਰਭਜਨ ਮਾਨ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਇਹੀ ਕਾਰਨ ਹੈ ਕਿ ਸਮਾਜ ਦਾ ਹਰ ਵਰਗ ਉਨ੍ਹਾਂ ਨੂੰ ਸੁਣਨਾ ਪਸੰਦ ਕਰਦਾ ਹੈ। ਭਾਵੇਂ ਉਹ ਬੱਚੇ ਹੋਣ ਜਵਾਨ ਜਾਂ ਫਿਰ ਬਜ਼ੁਰਗ ਹੋਣ। ਉਹ ਆਪਣੇ ਗੀਤਾਂ ‘ਚ ਹਮੇਸ਼ਾ ਕੋਈ ਨਾ ਕੋਈ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕਰਦੇ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
