ਦੇਸ਼ ਵਿਦੇਸ਼ ‘ਚ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਦਿਲਜੀਤ ਦੋਸਾਂਝ, ਜਨਮ ਦਿਨ ‘ਤੇ ਜਾਣੋ ਕਿੰਨਾ ਕਮਾਉਂਦਾ ਹੈ ਗਾਇਕ

Reported by: PTC Punjabi Desk | Edited by: Shaminder  |  January 06th 2024 06:00 AM |  Updated: January 06th 2024 06:00 AM

ਦੇਸ਼ ਵਿਦੇਸ਼ ‘ਚ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਦਿਲਜੀਤ ਦੋਸਾਂਝ, ਜਨਮ ਦਿਨ ‘ਤੇ ਜਾਣੋ ਕਿੰਨਾ ਕਮਾਉਂਦਾ ਹੈ ਗਾਇਕ

ਦਿਲਜੀਤ ਦੋਸਾਂਝ (Diljit Dosanjh)ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਇਸ ਮੌਕੇ ‘ਤੇ ਗਾਇਕ ਦੇ ਫੈਨਸ ਵੀ ਜਨਮ ਦਿਨ ‘ਤੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਦਿਲਜੀਤ ਦੋਸਾਂਝ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਹੈ । ਆਪਣੀ ਮਿਹਨਤ ਦੀ ਬਦੌਲਤ ਗਾਇਕ ਨੇ ਨਾ ਸਿਰਫ਼ ਪੰਜਾਬੀ ਇੰਡਸਟਰੀ ‘ਚ ਆਪਣਾ ਨਾਮ ਚਮਕਾਇਆ ਹੈ। ਬਲਕਿ ਬਾਲੀਵੁੱਡ ‘ਚ ਵੀ ਖੁਦ ਨੂੰ ਸਥਾਪਿਤ ਕੀਤਾ ਹੈ। ਇਸ ਦੇ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਅਤੇ ਸੰਘਰਸ਼ ਹੈ। ਜਿਸ ਦੀ ਬਦੌਲਤ ਅੱਜ ਉਨ੍ਹਾਂ ਕੋਲ ਦੌਲਤ, ਸ਼ੌਹਰਤ ਸਭ ਕੁਝ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਨੈੱਟ ਵਰਥ ਦੇ ਬਾਰੇ ਦੱਸਾਂਗੇ ।  

Diljit Dosanjh (3).jpg

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਅੱਜ ਹੈ ਜਨਮ ਦਿਨ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ

ਦੇਸ਼ ਵਿਦੇਸ਼ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਦਿਲਜੀਤ

ਦਿਲਜੀਤ ਦੋਸਾਂਝ ਨੇ ਆਪਣੀ ਮਿਹਨਤ ਦੀ ਬਦੌਲਤ ਕਰੋੜਾਂ ਦੀ ਕਮਾਈ ਕੀਤੀ ਹੈ। ਉਹ ਹਾਈਰੇਟ ਪੇਡ ਸਿਤਾਰਿਆਂ ‘ਚ ਆਉਂਦੇ ਹਨ । ਉਨ੍ਹਾਂ ਦੀ ਨੈੱਟ ਵਰਥ 166 (Net Worth) ਕਰੋੜ ਹੈ। ਮੀਡੀਆ ਰਿਪੋਟਸ ਮੁਤਾਬਕ ਦਿਲਜੀਤ ਦੋਸਾਂਝ ਦਾ ਖੁਦ ਦਾ ਅਮਰੀਕਾ ‘ਚ ਘਰ ਹੈ । ਇਸ ਤੋਂ ਇਲਾਵਾ ਕੈਲਫੋਰਨੀਆ ‘ਚ ਵੀ ਦਿਲਜੀਤ ਦੋਸਾਂਝ ਦਾ ਇੱਕ ਡੁਪਲੈਕਸ ਹੈ। 

Diljit Dosanjh (4).jpg

ਜੋ ਕਿ ਹਰ ਤਰ੍ਹਾਂ ਦੀਆਂ ਸਹੂਲਤਾਂ ਦੇ ਨਾਲ ਲੈਸ ਹੈ।ਮੈਜਿਕ ਬ੍ਰਿਕਸ ਅਤੇ ਹਾਊਸਿੰਗ ਡਾਟ ਕਾਮ ਦੇ ਮੁਤਾਬਕ ਦਿਲਜੀਤ ਦੋਸਾਂਝ ਦਾ ਲੁਧਿਆਣਾ ਅਤੇ ਮੁੰਬਈ ‘ਚ ਵੀ ਪ੍ਰਾਪਰਟੀ ਹੈ। ਮੁੰਬਈ ਦੇ ਖਾਰ ‘ਚ ਉਨ੍ਹਾਂ ਦਾ ਤਿੰਨ ਬੀਐੱਚਕੇ ਅਪਾਰਟਮੈਂਟ ਹੈ।ਜਿਸ ਦੀ ਕੀਮਤ ਦਸ ਤੋਂ ਬਾਰਾਂ ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਹੋਮ ਟਾਊਨ ਲੁਧਿਆਣਾ ‘ਚ ਉਨ੍ਹਾਂ ਦਾ ਸ਼ਾਨਦਾਰ ਘਰ ਵੀ ਹੈ।  

Diljit Dosanjh 44.jpg

ਦਿਲਜੀਤ ਦੋਸਾਂਝ ਵਧੀਆ ਗਾਇਕ ਦੇ ਨਾਲ-ਨਾਲ ਵਧੀਆ ਅਦਾਕਾਰ 

ਦਿਲਜੀਤ ਦੋਸਾਂਝ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਹਨ । ਉਨ੍ਹਾਂ ਨੇ ਜਿੱਥੇ ਪਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ। ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਹੀ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਕਿਸਮਤ ਅਜ਼ਮਾਈ ਤੇ ਉਨ੍ਹਾਂ ਦੀ ਗੱਡੀ ਚੱਲ ਨਿਕਲੀ।      

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network