ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਅੱਜ ਹੈ ਜਨਮ ਦਿਨ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦਾ ਅੱਜ ਹੈ ਜਨਮ ਦਿਨ, ਮਾਂ ਚਰਨ ਕੌਰ ਨੇ ਸਾਂਝੀ ਕੀਤੀ ਭਾਵੁਕ ਪੋਸਟ
ਸਿੱਧੂ ਮੂਸੇਵਾਲਾ (Sidhu Moose wala)ਦੇ ਪਿਤਾ ਜੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਦੀ ਮਾਂ ਨੇ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ ਸ਼ੁਭ ਜੋ ਤੁਸੀਂ ਕਿਹਾ ਉਹ ਸੱਚ ਹੋਇਆ ਸੱਚੀਓ ਤੁਸੀ ਆਪਣੀ ਉਮਰ ਅਪਣੇ ਬਾਪੂ ਜੀ ਨੂੰ ਲਾ ਗਏ ।ਸਾਨੂੰ ਨੀ ਚਾਹੀਦੀ ਤੁਹਾਡੀ ਇਹ ਵਿਸ਼ ਸਾਨੂੰ ਤਾਂ ਬਸ ਤੁਸੀਂ ਚਾਹੀਦੇ ਸੀ ।ਚੱਲੋ ਜੋ ਵਾਹਿਗੁਰੂ ਦੀ ਮਰਜੀ ਪਰ ਅੱਜ ਵੀ ਅਸੀਂ ਤੁਹਾਨੂੰ ਅਪਣੇ ਨਾਲ ਹੀ ਮਹਿਸੂਸ ਕਰਦੇ ਆਂ ਤੁਸੀਂ ਕਿਤੇ ਗਏ ਹੀ ਨਹੀਂ ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਐ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਰੱਬ ਤੇਰੇ ਬਾਪੂ ਜੀ ਦੀ ਲੰਬੀ ਉਮਰ ਕਰੇ ।
/ptc-punjabi/media/post_attachments/atTfqxErMAbUBu22CTzM.webp)
ਹੋਰ ਪੜ੍ਹੋ : ਰੁਪਿੰਦਰ ਰੂਪੀ ਨੇ ਆਪਣੀ ਧੀ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ
ਤੇਰੇ ਦੁਸ਼ਮਣਾਂ ਦੀ ਬਰਬਾਦੀ ਅਪਣੇ ਅੱਖੀਂ ਦੇਖ ਸਕਣ ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਅਤੇ ਤੁਸੀਂ ਸਾਨੂੰ ਸਨੂੰ ਐਨਾ ਮਾਣ ਦਿਵਾਇਆ । ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਬੇ ਬਾਪੂ ਵਾਲਾ ਮਾਣ ਬਖ਼ਸ਼ਿਆ ।ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆਂ ਜਿੰਨੇ ਵਾਰੀ ਵਾਹਿਗੁਰੂ ਮੈਨੂੰ ਇਸ ਧਰਤੀ ‘ਤੇ ਭੇਜੇ ਤੂੰ ਮੇਰਾ ਪੁੱਤ ਤੇ ਮੈਂ ਤੇਰੀ ਮਾਂ ਹੋਵਾਂ ਲਵ ਯੂ ਪੁੱਤ ਜਿਥੇ ਵੀ ਹੋਵੋਂ ਖੁਸ਼ ਰਹੋਂ’।ਜਿਉਂ ਹੀ ਮਾਤਾ ਚਰਨ ਕੌਰ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਬਾਪੂ ਬਲਕੌਰ ਸਿੱਧੂ (Father Birthday)ਨੂੰ ਜਨਮ ਦਿਨ ਦੀਆਂ ਵਧਾਈਆਂ ਸਿੱਧੂ ਮੂਸੇਵਾਲਾ ਦੇ ਫੈਨਸ ਵੱਲੋਂ ਮਿਲਣੀਆਂ ਸ਼ੁਰੂ ਹੋ ਗਈਆਂ।
/ptc-punjabi/media/media_files/ONk5MpNmlRPfYORiMHdE.jpg)
ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ
ਇੱਕ ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । ਪਿੰਡ ਜਵਾਹਰਕੇ ਦੇ ਕੋਲ ਉਸ ਸਮੇਂ ਸਿੱਧੂ ਮੂਸੇਵਾਲਾ ਦਾ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਦੋਂ ਉਹ ਆਪਣੀ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਜਾ ਰਹੇ ਸਨ ।ਜਿਸ ਤੋਂ ਬਾਅਦ ਪੂਰੀ ਦੁਨੀਆ ‘ਚ ਵੱਸਦੇ ਸਿੱਧੂ ਮੂਸੇਵਾਲਾ ਦੇ ਫੈਨਸ ਨੇ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਦੁੱਖ ਜਤਾਇਆ ਸੀ ।ਇਸ ਵਾਰਦਾਤ ਨੂੰ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਸਿੱਧੂ ਦੇ ਮਾਪੇ ਹਾਲੇ ਤੱਕ ਪੁੱਤਰ ਨੂੰ ਇਨਸਾਫ ਦੇਣ ਦੀ ਉਡੀਕ ‘ਚ ਹਨ ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
