‘ਅਰਜਨ ਵੈਲੀ’ ਫੇਮ ਭੁਪਿੰਦਰ ਬੱਬਲ ਨੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ ‘ਡਾਲਰ’, ਫੈਨਸ ਨੂੰ ਆ ਰਿਹਾ ਪਸੰਦ

‘ਐਨੀਮਲ’ ਫ਼ਿਲਮ ‘ਚ ਗੀਤ ‘ਅਰਜਨ ਵੈਲੀ’ ਦੇ ਨਾਲ ਮਸ਼ਹੂਰ ਹੋਏ ਭੁਪਿੰਦਰ ਬੱਬਲ ਨੇ ਸਿੱਧੂ ਮੂਸੇਵਾਲਾ ਦਾ ਡਾਲਰ ਗੀਤ ਗਾਇਆ ਹੈ । ਇਸ ਗੀਤ ਨੂੰ ਉਨ੍ਹਾਂ ਨੇ ਇੱਕ ਲਾਈਵ ਸ਼ੋਅ ਦੇ ਦੌਰਾਨ ਗਾਇਆ ਹੈ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

Written by  Shaminder   |  December 16th 2023 02:19 PM  |  Updated: December 16th 2023 02:22 PM

‘ਅਰਜਨ ਵੈਲੀ’ ਫੇਮ ਭੁਪਿੰਦਰ ਬੱਬਲ ਨੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ ‘ਡਾਲਰ’, ਫੈਨਸ ਨੂੰ ਆ ਰਿਹਾ ਪਸੰਦ

ਸਿੱਧੂ ਮੂਸੇਵਾਲਾ (Sidhu Moose wala)  ਬੇਸ਼ੱਕ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ। ਪਰ ਉਸ ਦੇ ਗੀਤ ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਕਈ ਗਾਇਕਾਂ ਨੇ ਸਟੇਜ ‘ਤੇ ਸਿੱਧੂ ਮੂਸੇਵਾਲਾ ਦੇ ਗੀਤ ਗਾਏ ਹਨ । ਹੁਣ ‘ਐਨੀਮਲ’ ਫ਼ਿਲਮ ‘ਚ ਗੀਤ ‘ਅਰਜਨ ਵੈਲੀ’ ਦੇ   ਨਾਲ ਮਸ਼ਹੂਰ ਹੋਏ ਭੁਪਿੰਦਰ ਬੱਬਲ ਨੇ ਸਿੱਧੂ ਮੂਸੇਵਾਲਾ ਦਾ ਡਾਲਰ ਗੀਤ ਗਾਇਆ ਹੈ । ਇਸ ਗੀਤ ਨੂੰ ਉਨ੍ਹਾਂ ਨੇ ਇੱਕ ਲਾਈਵ ਸ਼ੋਅ ਦੇ ਦੌਰਾਨ ਗਾਇਆ ਹੈ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਬ੍ਰਿਟ ਏਸ਼ੀਆ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।

 

ਹੋਰ ਪੜ੍ਹੋ :  ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ

ਫੈਨਸ ਨੇ ਵੀ ਦਿੱਤੇ ਰਿਐਕਸ਼ਨ 

ਭੁਪਿੰਦਰ ਬੱਬਲ ਦੇ ਵੱਲੋਂ ਗਾਏ ਇਸ ਗੀਤ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ । ਇੱਕ ਫੈਨ ਨੇ ਲਿਖਿਆ ‘ਉਹ ਪਹਿਲਾ ਗਾਇਕ ਹੈ ਜਿਸ ਨੇ ਸਿੱਧੂ ਮੂਸੇਵਾਲਾ ਦੇ ਗੀਤ ਦੇ ਨਾਲ ਇਨਸਾਫ਼ ਕੀਤਾ ਹੈ’। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਸਿੱਧੂ ਬੋਲਦਾ ਵੀਰੇ’। ਜਦੋਂਕਿ ਇੱਕ ਹੋਰ ਨੇ ਲਿਖਿਆ ‘ਲੈਜੇਂਡ ਲੈਜੇਂਡ ਨੂੰ ਪਛਾਣਦਾ ਹੈ’।

ਇਸ ਤੋਂ ਇਲਾਵਾ ਫੈਨਸ ਨੇ ਹੋਰ ਵੀ ਕਈ ਕਮੈਂਟਸ ਇਸ ਗੀਤ ‘ਤੇ ਕੀਤੇ ਹਨ ।ਦੱਸ ਦਈਏ ਕਿ ਭੁਪਿੰਦਰ ਬੱਬਲ ਪੰਜਾਬ ਦੇ ਪ੍ਰਸਿੱਧ ਲੋਕ ਗਾਇਕਾਂ ‘ਚੋਂ ਇੱਕ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਪਰ ਹੁਣ ‘ਅਰਜਨ ਵੈਲੀ’ ਗੀਤ ਦੇ ਨਾਲ ਦੁਨੀਆ ਭਰ ‘ਚ ਉਨ੍ਹਾਂ ਨੂੰ ਪਛਾਣ ਮਿਲੀ ਹੈ।  

 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network