ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ

ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ । ਉਹ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਬੀਤੇ ਕੁਝ ਸਮੇਂ ਦੌਰਾਨ ਅਨੇਕਾਂ ਹੀ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । ਜਿਸ ‘ਚ ਉਨ੍ਹਾਂ ਦੇ ਬੋਲਡ ਅੰਦਾਜ਼ ਨੂੰ ਲੈ ਕੇ ਖੂਬ ਚਰਚਾ ਹੋਈ ।

Reported by: PTC Punjabi Desk | Edited by: Shaminder  |  December 16th 2023 12:00 PM |  Updated: December 16th 2023 12:00 PM

ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਵੀਡੀਓ, ਫੈਨਸ ਨੂੰ ਪਸੰਦ ਆ ਰਹੀ ਮਾਂ ਧੀ ਦੀ ਜੋੜੀ

ਜੈਸਮੀਨ ਸੈਂਡਲਾਸ (Jasmine Sandlas)ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ । ਉਹ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਬੀਤੇ ਕੁਝ ਸਮੇਂ ਦੌਰਾਨ ਅਨੇਕਾਂ ਹੀ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ । ਜਿਸ ‘ਚ ਉਨ੍ਹਾਂ ਦੇ ਬੋਲਡ ਅੰਦਾਜ਼ ਨੂੰ ਲੈ ਕੇ ਖੂਬ ਚਰਚਾ ਹੋਈ ।ਗਾਇਕੀ ਦੇ ਖੇਤਰ ‘ਚ ਉਹ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।

ਹੋਰ ਪੜ੍ਹੋ :  ਗਾਇਕਾ ਹਰਸ਼ਦੀਪ ਕੌਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਹਮੇਸ਼ਾ ਦਸਤਾਰ ਬੰਨ ਕੇ ਕਿਉਂ ਪਰਫਾਰਮ ਕਰਦੀ ਹੈ ਗਾਇਕਾ 

ਗਾਇਕੀ ਦੇ ਖੇਤਰ ‘ਚ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ । ਉਹ ਅਕਸਰ ਆਪਣੇ ਪਰਿਵਾਰ ਦੇ ਨਾਲ ਵੀ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਗਾਇਕਾ ਨੇ ਇੱਕ ਵੀਡੀਓ ਆਪਣੀ ਮਾਂ ਦੇ ਨਾਲ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਆਪਣੀ ਮਾਂ ਦੇ ਨਾਲ ਪਿਆਰ ਜਤਾਉਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਦੀ ਬੈਕਗਰਾਊਂਡ ‘ਚ ਕੈਲਾਸ਼ ਖੇਰ ਦਾ ਗੀਤ ‘ਮੇਰੀ ਮਾਂ’ ਚੱਲ ਰਿਹਾ ਹੈ ।

ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ

ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੇ ਗੀਤ ‘ਅੱਖੀਆਂ ਕ੍ਰਿਮੀਨਲ ਨੇ’ ਨੂੰ ਲੈ ਕੇ ਚਰਚਾ ‘ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ‘ਝੁਮਕਾ’, ‘ਇੱਤਰ’, ‘ਮੇਰਾ ਐਕਸ’ ਨੂੰ ਦਰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । 

- PTC PUNJABI


Popular Posts