ਕੈਨੇਡਾ ਤੋਂ ਵਾਪਸ ਆ ਕੇ ਦੀਪ ਢਿੱਲੋਂ ਨੇ ਮਾਤਾ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਰੱਬ ਸਭ ਨੂੰ ਰਾਜ਼ੀ ਰੱਖੇ’

ਦੀਪ ਢਿੱਲੋਂ ਬੀਤੇ ਦਿਨੀਂ ਕੈਨੇਡਾ ਤੋਂ ਹਮੇਸ਼ਾ ਲਈ ਪੰਜਾਬ ਪਰਤ ਆਏ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਪੰਜਾਬ ਵਾਪਸੀ ‘ਤੇ ਤਾਰੀਫ ਕਰ ਰਿਹਾ ਹੈ ।ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Written by  Shaminder   |  September 16th 2023 01:43 PM  |  Updated: September 16th 2023 01:54 PM

ਕੈਨੇਡਾ ਤੋਂ ਵਾਪਸ ਆ ਕੇ ਦੀਪ ਢਿੱਲੋਂ ਨੇ ਮਾਤਾ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਰੱਬ ਸਭ ਨੂੰ ਰਾਜ਼ੀ ਰੱਖੇ’

ਦੀਪ ਢਿੱਲੋਂ (Deep Dhillon) ਬੀਤੇ ਦਿਨੀਂ ਕੈਨੇਡਾ ਤੋਂ ਹਮੇਸ਼ਾ ਲਈ ਪੰਜਾਬ ਪਰਤ ਆਏ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਪੰਜਾਬ ਵਾਪਸੀ ‘ਤੇ ਤਾਰੀਫ ਕਰ ਰਿਹਾ ਹੈ ।ਉਨ੍ਹਾਂ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਹ ਮਾਂ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਹੈ ।

ਹੋਰ ਪੜ੍ਹੋ :  ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ ਰਵਿੰਦਰ ਗਰੇਵਾਲ ਤੇ ਦਰਸ਼ਨ ਔਲਖ ਨੇ ਦਿੱਤੀ ਵਧਾਈ

ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਰੱਬ ਸਭ ਨੂੰ ਰਾਜ਼ੀ ਰੱਖੇ’। ਸੋਸ਼ਲ ਮੀਡੀਆ ‘ਤੇ ਅਦਾਕਾਰ ਦੀ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਦੀਪ ਢਿੱਲੋਂ ਆਪਣੇ ਪਰਿਵਾਰ ਦੇ ਨਲ ਬੀਤੇ ਦਿਨੀਂ ਭਾਰਤ ਪਰਤ ਆਏ ਹਨ । 

ਗਾਇਕ ਨੇ ਕੈਨੇਡਾ ਵਾਲੇ ਘਰ ਨੂੰ ਵੇਚਣ ਦੀ ਪਾਈ ਸੀ ਪੋਸਟ

ਦੀਪ ਢਿੱਲੋਂ ਨੇ ਕੁਝ ਸਮਾਂ ਪਹਿਲਾਂ ਕੈਨੇਡਾ ਵਾਲੇ ਘਰ ਨੂੰ ਵੇਚਣ ਦੇ ਲਈ ਪੋਸਟ ਪਾਈ ਸੀ । ਜਿਸ ਤੋਂ ਬਾਅਦ ਗਾਇਕ ਨੇ ਕੈਨੇਡਾ ਨੂੰ ਹਮੇਸ਼ਾ ਲਈ ਛੱਡ ਦਿੱਤਾ ਹੈ । ਇਸ ਤੋਂ ਪਹਿਲਾਂ ਕੈਨੇਡਾ ‘ਚ ਹੀ ਉਨ੍ਹਾਂ ਦੀ ਕਾਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਨੁਕਸਾਨ ਪਹੁੰਚਾਇਆ ਸੀ । 

ਦੀਪ ਢਿੱਲੋਂ ਦਾ ਵਰਕ ਫ੍ਰੰਟ 

ਦੀਪ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਉਨ੍ਹਾਂ ਦੀ ਪਤਨੀ ਜੈਸਮੀਨ ਜੱਸੀ ਵੀ ਵਧੀਆ ਗਾਇਕਾ ਹੈ । ਦੋਵਾਂ ਨੇ ਇੱਕਠਿਆਂ ਕਈ ਗੀਤ ਗਾਏ ਹਨ। 

ਦੀਪ ਢਿੱਲੋਂ ਦੀ ਨਿੱਜੀ ਜ਼ਿੰਦਗੀ 

 ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਦੋਵਾਂ ਦੇ ਦੋ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ, ਗਾਇਕ ਜੋੜੀ ਆਪਣੇ ਬੱਚਿਆਂ ਦੇ ਨਾਲ ਵੀ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network