ਅਮਰ ਸਿੰਘ ਚਮਕੀਲਾ ਨੇ ਠੁਕਰਾ ਦਿੱਤਾ ਸੀ ਅਦਾਕਾਰਾ ਸ਼੍ਰੀ ਦੇਵੀ ਦਾ ਆਫਰ, ਜਾਣੋ ਪੂਰੀ ਕਹਾਣੀ
‘ਅਮਰ ਸਿੰਘ ਚਮਕੀਲਾ’ ਬੇਸ਼ੱਕ ਕਈ ਸਾਲ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ । ਪਰ ਆਪਣੇ ਗੀਤਾਂ ਦੇ ਕਾਰਨ ਉਹ ਹਮੇਸ਼ਾ ਦੇ ਲਈ ਅਮ ਰਹੋ ਗਿਆ ।
ਅਮਰ ਸਿੰਘ ਚਮਕੀਲਾ ਨੇ ਠੁਕਰਾ ਦਿੱਤਾ ਸੀ ਅਦਾਕਾਰਾ ਸ਼੍ਰੀ ਦੇਵੀ ਦਾ ਆਫਰ, ਜਾਣੋ ਪੂਰੀ ਕਹਾਣੀ
‘ਅਮਰ ਸਿੰਘ ਚਮਕੀਲਾ’ (Amar Singh Chamkila) ਦੀ ਜ਼ਿੰਦਗੀ ਦੇ ਨਾਲ ਸਬੰਧਤ ਬੀਤੇ ਦਿਨੀਂ ਫ਼ਿਲਮ ਰਿਲੀਜ਼ ਹੋਈ ਹੈ । ਜਿਸ ਤੋਂ ਬਾਅਦ ਗਾਇਕ ਦੀ ਜ਼ਿੰਦਗੀ ਦੇ ਨਾਲ ਸਬੰਧਤ ਕਈ ਕਿੱਸੇ ਵੀ ਸਾਹਮਣੇ ਆ ਰਹੇ ਹਨ । ਹੁਣ ਮਰਹੂਮ ਗਾਇਕ ਦੇ ਇੱਕ ਦੋਸਤ ਸਵਰਨ ਸਿੰਘ ਸੀਵੀਆ ਦੇ ਇੱਕ ਪੁਰਾਣੇ ਇੰਟਰਵਿਊ ਦਾ ਕਿੱਸਾ ਸਾਹਮਣੇ ਆਇਆ ਹੈ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਅਦਾਕਾਰਾ ਸ਼੍ਰੀਦੇਵੀ ਚਮਕੀਲੇ ਦੇ ਨਾਲ ਕੰਮ ਕਰਨਾ ਚਾਹੁੰਦੀ ਸੀ । ਪਰ ਚਮਕੀਲੇ ਨੇ ਇਹ ਆਫਰ ਠੁਕਰਾ ਦਿੱਤਾ ਸੀ ।

ਹੋਰ ਪੜ੍ਹੋ : ਗਾਇਕ ਸਿੱਪੀ ਗਿੱਲ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਵੇਂ ਇੱਕ ਹਾਦਸੇ ‘ਚ ਵਾਲ-ਵਾਲ ਬਚਿਆ ਸੀ ਗਾਇਕ
‘ਚਮਕੀਲੇ’ ਨੇ ਕਿਹਾ ਉਸ ਨੂੰ ਹਿੰਦੀ ਨਹੀਂ ਆਉਂਦੀ ਬੋਲਣੀ
ਸਵਰਨ ਸਿੰਘ ਸੀਵੀਆ ਮੁਤਾਬਕ ਸ਼੍ਰੀਦੇਵੀ ਵੀ ਚਮਕੀਲੇ ਦੀ ਵੱਡੀ ਫੈਨ ਸੀ ਅਤੇ ਉਸ ਨੇ ਕੰਮ ਕਰਨ ਦੀ ਪੇਸ਼ਕਸ਼ ਚਮਕੀਲੇ ਨੂੰ ਕੀਤੀ ਸੀ। ਪਰ ਚਮਕੀਲੇ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਹਿੰਦੀ ਬੋਲਣੀ ਨਹੀਂ ਆਉਂਦੀ ਅਤੇ ਇਸ ਤੋਂ ਬਾਅਦ ਸ਼੍ਰੀਦੇਵੀ ਨੇ ਚਮਕੀਲੇ ਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਦੇਣ ਦੀ ਪੇਸ਼ਕਸ਼ ਕੀਤੀ ।

ਚਮਕੀਲੇ ਨੇ ਕਿਹਾ ਕਿ ਉਸ ਦਾ ਇੱਕ ਮਹੀਨੇ ‘ਚ ਦਸ ਲੱਖ ਦਾ ਨੁਕਸਾਨ ਹੋਵੇਗਾ । ਸ਼੍ਰੀਦੇਵੀ ਉਸ ਦੇ ਨਾਲ ਪੰਜਾਬੀ ਫ਼ਿਲਮ ‘ਚ ਕੰਮ ਕਰਨ ਲਈ ਰਾਜ਼ੀ ਹੋ ਗਈ ਸੀ। ਪਰ ਇਹ ਫ਼ਿਲਮ ਕਦੇ ਵੀ ਬਣ ਨਾ ਸਕੀ ਅਤੇ ਸ਼੍ਰੀਦੇਵੀ ਦਾ ਚਮਕੀਲੇ ਦੇ ਨਾਲ ਕੰਮ ਕਰਨ ਦਾ ਸੁਫ਼ਨਾ ਵੀ ਅਧੂਰਾ ਰਹਿ ਗਿਆ ।
ਦੱਸ ਦਈਏ ਕਿ ਅੱਸੀ ਦੇ ਦਹਾਕੇ ‘ਚ ਅਮਰ ਸਿੰਘ ਚਮਕੀਲਾ ਦੀ ਤੂਤੀ ਬੋਲਦੀ ਸੀ ਅਤੇ ਉਸ ਦੇ ਸ਼ੋਅ ਸਾਰੇ ਸਾਲ ਲਈ ਬੁੱਕ ਹੁੰਦੇ ਸਨ । ਸਾਲ ‘ਚ ਤਿੰਨ ਸੌ ਪੈਂਹਠ ਦਿਨ ਹੁੰਦੇ ਹਨ ਅਤੇ ਚਮਕੀਲੇ ਦੇ ੩੬੬ ਦਿਨ ਬੁੱਕ ਹੁੰਦੇ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
