ਗਾਇਕ ਬੀ ਪਰਾਕ ਨੇ ਲਿਆ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੇ ਫਕੰਸ਼ਨ 'ਚ ਪਹੁੰਚੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ, ਵੀਡੀਓ ਹੋ ਰਹੀ ਵਾਇਰਲ
ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪਰਾਕ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਬੀ ਪਰਾਕ ਨੇ ਆਪਣੇ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਦਾ ਫੰਕਸ਼ਨ ਰੱਖਿਆ, ਜਿਸ 'ਚ ਏਕ ਜ਼ਰੀਆ ਫਾਂਊਡੇਸ਼ਨ ਦੇ ਮੁਖੀ ਅਨਮੋਲ ਕਵਾਤਾਰ ਵੀ ਪਹੁੰਚੇ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਗਾਇਕ ਬੀ ਪਰਾਕ ਨੇ ਲਿਆ ਨਵਾਂ ਘਰ, ਗ੍ਰਹਿ ਪ੍ਰਵੇਸ਼ ਦੇ ਫਕੰਸ਼ਨ 'ਚ ਪਹੁੰਚੇ ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ, ਵੀਡੀਓ ਹੋ ਰਹੀ ਵਾਇਰਲ
Anmol Kwatra and B Praak viral video : ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪਰਾਕ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਬੀ ਪਰਾਕ ਨੇ ਆਪਣੇ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਦਾ ਫੰਕਸ਼ਨ ਰੱਖਿਆ, ਜਿਸ 'ਚ ਏਕ ਜ਼ਰੀਆ ਫਾਂਊਡੇਸ਼ਨ ਦੇ ਮੁਖੀ ਅਨਮੋਲ ਕਵਾਤਾਰ ਵੀ ਪਹੁੰਚੇ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਵਾਇਰਲ ਹੋ ਰਹੀਆਂ ਇਹ ਵੀਡੀਓ ਇੱਕ ਸੋਸ਼ਲ ਮੀਡੀਆਪੇਜ਼ ਉੱਤੇ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਅਨਮੋਲ ਕਵਾਤਰਾ ਨੂੰ ਬੀ ਪਰਾਕ ਦੇ ਨਾਲ ਵੇਖ ਸਕਦੇ ਹੋ। ਇਸ ਦੇ ਨਾਲ-ਨਾਲ ਤੁਸੀਂ ਵੀਡੀਓ ਦੇ ਵਿੱਚ ਗਾਇਕ ਦੇ ਆਲੀਸ਼ਾਨ ਘਰ ਦੀ ਇੱਕ ਛੋਟੀ ਜਿਹੀ ਝਲਕ ਵੀ ਵੇਖ ਸਕਦੇ ਹੋ।
ਵੀਡੀਓ ਦੇ ਵਿੱਚ ਬੀ ਪਰਾਕ, ਮਸ਼ਹੂਰ ਸਮਾਜ ਸੇਵੀ ਅਨਮੋਲ ਕਵਾਤਰਾ ਦਾ ਆਪਣੇ ਘਰ ਦੇ ਵਿੱਚ 'ਚ ਬਣੇ ਮੰਦਰ ਦੇ ਦਰਸ਼ਨ ਕਰਵਾਉਂਦੇ ਹੋਏ ਵੀ ਨਜ਼ਰ ਆਏ। ਗਾਇਕ ਨੇ ਆਪਣੇ ਘਰ ਦੇ ਇਸ ਖੂਬਸੂਰਤ ਮੰਦਰ ਦੇ ਵਿੱਚ ਰਾਧਾ ਕ੍ਰਿਸ਼ਨ ਦੀ ਬੇਹੱਦ ਪਿਆਰੀ ਮੂਰਤੀ ਸਥਾਪਤ ਕੀਤੀ ਹੈ। ਇਸ ਦੇ ਨਾਲ ਹੀ ਘਰ ਨੂੰ ਚਿੱਟੇ ਰੰਗ ਦੀਆਂ ਚੀਜ਼ਾਂ ਤੇ ਖੂਬਸੂਰਤ ਇੰਟੀਰੀਅਰ ਨਾਲ ਸਜਾਇਆ ਗਿਆ ਹੈ। ਵੀਡੀਓ ਦੇ ਵਿੱਚ ਬੀ ਪਰਾਕ ਦੇ ਘਰ ਗ੍ਰਹਿ ਪ੍ਰਵੇਸ਼ ਦੇ ਦੌਰਾਨ ਹੋ ਰਹੇ ਧਾਰਮਿਕ ਸਮਾਗਮ ਦੀ ਵੀ ਝਲਕ ਵਿਖਾਈ ਦੇ ਰਹੀ ਹੈ।
ਅਨਮੋਲ ਕਵਾਤਾਰ ਤੇ ਬੀ ਪਰਾਕ ਦੇ ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਜਿੱਥੇ ਗਾਇਕ ਬੀ ਪਰਾਕ ਨੂੰ ਕਮੈਂਟ ਰਾਹੀਂ ਉਨ੍ਹਾਂ ਦੇ ਨਵੇਂ ਘਰ ਲਈ ਵਧਾਈ ਵੀ ਦੇ ਰਹੇ ਹਨ। ਦੱਸ ਦਈਏ ਕਿ ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਨੂੰ ਵੀ ਕਈ ਸੁਪਰਹਿੱਟ ਗੀਤ ਦਿੱਤੇ ਹਨ, ਉੱਥੇ ਹੀ ਦੂਜੇ ਪਾਸੇ ਅਨਮੋਲ ਕਵਾਤਰਾ ਨੇ ਮਾਡਲਿੰਗ ਛੱਡ ਸਮਾਜ ਸੇਵਾ ਨੂੰ ਅਪਣਾ ਲਿਆ ਹੈ। ਉਹ ਆਏ ਦਿਨ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
