ਕਰਨ ਜੌਹਰ ਨੇ ਆਦਿਤਿਯਾ ਚੋਪੜਾ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ ਰਾਣੀ ਮੁਖਰਜੀ ਨਾਲ ਵਿਆਹ ਵੇਲੇ ਮੈਨੂੰ ਦਿੱਤੀ ਸੀ ਧਮਕੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ (Karan Johar ) ਆਪਣੇ ਸ਼ੋਅ 'ਕੌਫੀ ਵਿਦ ਕਰਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਸ਼ੋਅ ਦਾ ਅੱਠਵਾਂ ਸੀਜ਼ਨ ਜਾਰੀ ਹੈ। ਇਸ ਨਵੇਂ ਸੀਜ਼ਨ 'ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਸੰਨੀ ਦਿਓਲ, ਬੌਬੀ ਦਿਓਲ ਤੋਂ ਲੈ ਕੇ ਵਰੁਣ ਧਵਨ, ਸਿਧਾਰਥ ਮਲਹੋਤਰਾ ਤੱਕ ਨਜ਼ਰ ਆ ਚੁੱਕੇ ਹਨ। ਹਾਲ ਹੀ 'ਚ ਇਸ ਕਰਨ ਨੇ ਆਪਣੇ ਇਸ ਸ਼ੋਅ ਦੇ ਵਿੱਚ ਅਦਾਕਾਰਾ ਰਾਣੀ ਮੁਖਰਜੀ ਦੇ ਪਤੀ ਆਦਿਤਿਯਾ ਚੋਪੜਾ ਬਾਰੇ ਵੱਡਾ ਖੁਲਾਸਾ ਕੀਤਾ ਹੈ।

Written by  Pushp Raj   |  November 30th 2023 06:07 PM  |  Updated: November 30th 2023 06:25 PM

ਕਰਨ ਜੌਹਰ ਨੇ ਆਦਿਤਿਯਾ ਚੋਪੜਾ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ ਰਾਣੀ ਮੁਖਰਜੀ ਨਾਲ ਵਿਆਹ ਵੇਲੇ ਮੈਨੂੰ ਦਿੱਤੀ ਸੀ ਧਮਕੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Karan Johar talk about Aditya Chopra: ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ (Karan Johar ) ਆਪਣੇ  ਸ਼ੋਅ 'ਕੌਫੀ ਵਿਦ ਕਰਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ  ਸ਼ੋਅ ਦਾ ਅੱਠਵਾਂ ਸੀਜ਼ਨ ਜਾਰੀ ਹੈ। ਇਸ ਨਵੇਂ ਸੀਜ਼ਨ 'ਚ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਸੰਨੀ ਦਿਓਲ, ਬੌਬੀ ਦਿਓਲ ਤੋਂ ਲੈ ਕੇ ਵਰੁਣ ਧਵਨ, ਸਿਧਾਰਥ ਮਲਹੋਤਰਾ ਤੱਕ ਨਜ਼ਰ ਆ ਚੁੱਕੇ ਹਨ। ਹਾਲ ਹੀ 'ਚ ਇਸ ਕਰਨ ਨੇ ਆਪਣੇ ਇਸ ਸ਼ੋਅ ਦੇ ਵਿੱਚ ਅਦਾਕਾਰਾ ਰਾਣੀ ਮੁਖਰਜੀ ਦੇ ਪਤੀ ਆਦਿਤਿਯਾ ਚੋਪੜਾ ਬਾਰੇ ਵੱਡਾ ਖੁਲਾਸਾ ਕੀਤਾ ਹੈ। 

ਹਾਲ ਹੀ 'ਚ ਕੌਫੀ ਵਿਦ ਕਰਨ ਦੇ ਨਵੇਂ ਐਪੀਸੋਡ 'ਚ ਰਾਣੀ ਮੁਖਰਜੀ ਅਤੇ ਕਾਜੋਲ ਦੋਵੇਂ ਪਹਿਲੀ ਵਾਰ ਇੱਕਠੀਆਂ ਨਜ਼ਰ ਆਈਆਂ। 'ਕੁਛ ਕੁਛ ਹੋਤਾ ਹੈ' ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਪਹਿਲੀ ਵਾਰ ਇਕੱਠੇ ਦੇਖ ਕੇ ਬਹੁਤ ਦਰਸ਼ਕ ਕਾਫੀ ਖੁਸ਼ ਹੋਏ। ਇਸ ਨਵੇਂ ਐਪੀਸੋਡ 'ਚ ਦੋਹਾਂ ਨੇ ਕਾਫੀ ਖੁੱਲ੍ਹ ਕੇ ਗੱਲਬਾਤ ਵੀ ਕੀਤੀ। ਇਸੇ ਇੰਟਰਵਿਊ ਦੌਰਾਨ ਕਰਨ ਨੇ ਰਾਣੀ ਮੁਖਰਜੀ ਅਤੇ ਆਦਿਤਿਯਾ ਚੋਪੜਾ ਦੀ ਸੀਕ੍ਰੇਟ ਵੈਡਿੰਗ ਦੇ ਬਾਰੇ ਵੀ ਖੁਲਾਸਾ ਕੀਤਾ।

ਦੱਸ ਦਈਏ ਕਿ ਅਦਾਕਾਰਾ ਰਾਣੀ ਮੁਖਰਜੀ ਅਤੇ ਆਦਿਤਿਯਾ ਚੋਪੜਾ ਦਾ ਵਿਆਹ ਸਾਲ 2014 'ਚ ਹੋਇਆ ਸੀ ਪਰ ਕਰਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਵਿਆਹ ਦੀ ਰਸਮ ਕਾਫੀ ਸੀਕ੍ਰੇਟ ਸੀ। ਕਰਨ ਨੇ ਕਿਹਾ, ''ਆਦਿਤਿਯਾ ਦੁਨੀਆ 'ਚ ਮੇਰਾ ਸਭ ਤੋਂ ਚੰਗਾ ਦੋਸਤ ਹੈ, ਅਸੀਂ ਅਕਸਰ ਉਨ੍ਹਾਂ ਦੇ ਅਤੇ ਰਾਣੀ ਦੇ ਵਿਆਹ ਨੂੰ ਲੈ ਕੇ ਚਰਚਾ ਕਰਦੇ ਰਹੇ ਹਾਂ। ਇਹ ਇੱਕ ਡੈਸਟੀਨੇਸ਼ਨ ਵੈਡਿੰਗ ਸੀ। ਅੱਜ ਵੀ ਮੈਂ ਕਿਸੇ ਨੂੰ ਇਹ ਨਹੀਂ ਦੱਸ ਸਕਦਾ ਕਿ ਉਨ੍ਹਾਂ ਦਾ ਵਿਆਹ ਕਿੱਥੇ ਹੋਇਆ ਸੀ, ਕਿਉਂਕਿ ਇੰਨੇ ਸਾਲਾਂ ਬਾਅਦ ਵੀ ਆਦਿਤਿਯਾ ਮੇਰੇ 'ਤੇ ਚੀਕਦੇ ਹਨ। ਉਹ ਮੈਨੂੰ ਦੀਵਾਲੀ 'ਤੇ ਲਈਆਂ ਗਈਆਂ ਤਸਵੀਰਾਂ ਵੀ ਸ਼ੇਅਰ ਨਹੀਂ ਕਰਨ ਦਿੰਦਾ। ਜਦੋਂ ਉਸ ਨੇ ਮੈਨੂੰ ਆਪਣੇ ਵਿਆਹ ਬਾਰੇ ਦੱਸਿਆ ਤਾਂ ਉਸ ਦੇ ਨਾਲ-ਨਾਲ  ਮੈਨੂੰ ਸਖਤ ਚੇਤਾਵਨੀ ਦਿੱਤੀ। ਆਦਿਤਿਯਾ ਨੇ ਕਿਹਾ ਕਿ ਵਿਆਹ ਵਿੱਚ ਸਿਰਫ਼ 18 ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ ਅਤੇ ਤੁਸੀਂ ਹੀ ਇਸ ਬਾਰੇ ਬੋਲ ਸਕਦੇ ਹੋ, ਇਸ ਲਈ ਜੇਕਰ ਇਸ ਵਿਆਹ ਦੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਇਹ ਸਿਰਫ਼ ਤੁਹਾਡੇ ਵੱਲੋਂ ਹੀ ਆ ਸਕਦੀ ਹੈ। ਉਸ ਸਮੇਂ ਅਖ਼ਬਾਰਾਂ ਦੀ ਚੰਗੀ ਖਪਤ ਹੁੰਦੀ ਸੀ।

ਹੋਰ ਪੜ੍ਹੋ: ਰਣਦੀਪ ਹੁੱਡਾ ਤੇ ਲਿਨ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ, ਮਨੀਪੁਰੀ ਰਿਵਾਜਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦਾ ਨਜ਼ਰ ਆਇਆ ਜੋੜਾ 

ਕਰਨ ਨੇ ਅੱਗੇ ਕਿਹਾ, ''ਇਸ ਵਿਆਹ ਲਈ ਮੈਨੂੰ ਆਪਣੀ ਮਾਂ ਨਾਲ ਝੂਠ ਬੋਲਣਾ ਪਿਆ। ਸਾਡੀ ਫਿਲਮ '2 ਸਟੇਟਸ' ਅਪ੍ਰੈਲ 2014 'ਚ ਰਿਲੀਜ਼ ਹੋਣੀ ਸੀ। ਮੈਂ ਉਸ ਸਮੇਂ ਫਿਲਮ ਦੀ ਰਿਲੀਜ਼ 'ਤੇ ਵੀ ਨਹੀਂ ਜਾ ਸਕਿਆ ਸੀ। ਮੈਨੂੰ ਝੂਠ ਬੋਲ ਕੇ ਵਿਆਹ ਵਿੱਚ ਆਉਣਾ ਪਿਆ ਕਿ ਮੇਰਾ ਮਾਨਚੈਸਟਰ ਵਿੱਚ ਇੱਕ ਸਮਾਗਮ ਹੈ। ਮੈਂ ਇਨ੍ਹਾਂ ਗੱਲਾਂ ਨੂੰ ਕਦੇ ਨਹੀਂ ਭੁੱਲਾਂਗਾ।"

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network