ਰਣਦੀਪ ਹੁੱਡਾ ਤੇ ਲਿਨ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ, ਮਨੀਪੁਰੀ ਰਿਵਾਜਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦਾ ਨਜ਼ਰ ਆਇਆ ਜੋੜਾ

ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਵਾ ਲਿਆ ਹੈ। ਰਣਦੀਪ ਅਤੇ ਲਿਨ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਜੋੜੇ ਦਾ ਵਿਆਹ ਮਨੀਪੁਰ ਦੇ ਖੂਬਸੂਰਤ ਸਥਾਨ ਇੰਫਾਲ 'ਚ ਧੂਮ-ਧਾਮ ਨਾਲ ਹੋਇਆ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੇ ਹੁਣ ਇਸ ਜੋੜੇ ਦੇ ਵਿਆਹ ਦੀ ਪਹਿਲੀ ਵੀਡੀਓ ਵੀ ਸਾਹਮਣੇ ਆ ਗਈ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  November 30th 2023 03:45 PM  |  Updated: November 30th 2023 03:45 PM

ਰਣਦੀਪ ਹੁੱਡਾ ਤੇ ਲਿਨ ਦੇ ਵਿਆਹ ਦੀ ਪਹਿਲੀ ਵੀਡੀਓ ਆਈ ਸਾਹਮਣੇ, ਮਨੀਪੁਰੀ ਰਿਵਾਜਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਉਂਦਾ ਨਜ਼ਰ ਆਇਆ ਜੋੜਾ

Randeep Hooda and Lin Laishram Wedding Video: ਅਦਾਕਾਰ ਰਣਦੀਪ ਹੁੱਡਾ (Randeep Hooda) ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਵਾ ਲਿਆ ਹੈ। ਰਣਦੀਪ ਅਤੇ ਲਿਨ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਇਸ ਜੋੜੇ ਦਾ ਵਿਆਹ ਮਨੀਪੁਰ ਦੇ ਖੂਬਸੂਰਤ ਸਥਾਨ ਇੰਫਾਲ 'ਚ ਧੂਮ-ਧਾਮ ਨਾਲ ਹੋਇਆ। ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੇ ਹੁਣ ਇਸ ਜੋੜੇ ਦੇ ਵਿਆਹ ਦੀ ਪਹਿਲੀ ਵੀਡੀਓ ਵੀ ਸਾਹਮਣੇ ਆ ਗਈ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਰਣਦੀਪ ਹੁੱਡਾ ਨੇ ਲਿਨ ਲੈਸ਼ਰਾਮ ਦੇ ਜੱਦੀ ਸ਼ਹਿਰ ਇੰਫਾਲ ਵਿੱਚ ਮਨੀਪੁਰੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਲਿਮ ਲਾੜੀ ਦੇ ਰੂਪ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਰਣਦੀਪ ਅਤੇ ਲਿਨ ਦੇ ਵਿਆਹ ਦੇ ਫੰਕਸ਼ਨ 28 ਨਵੰਬਰ ਤੋਂ ਸ਼ੁਰੂ ਹੋਏ ਸਨ। ਪ੍ਰਸ਼ੰਸਕ ਇਸ ਨਵੀਂ ਜੋੜੀ ਤੋਂ ਅੱਖਾਂ ਨਹੀਂ ਹਟਾ ਰਹੇ ਹਨ। ਇਸ ਦੌਰਾਨ ਜੋੜੇ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ਇਸ ਖਾਸ ਮੌਕੇ 'ਤੇ ਰਣਦੀਪ ਹੁੱਡਾ ਮਨੀਪੁਰ ਦੀ ਰਵਾਇਤੀ ਪਹਿਰਾਵੇ ਚਿੱਟੀ ਰੰਗ ਦਾ ਧੋਤੀ-ਕੁਰਤਾ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਿਰ 'ਤੇ ਸਿਹਰਾ ਸਜਿਆ ਹੋਇਆ ਹੈ, ਜਿਸ ਨੂੰ ਉੱਥੋਂ ਦੀ ਰਵਾਇਤੀ ਪੱਗੜੀ ਕਿਹਾ ਜਾਂਦਾ ਹੈ। ਲਾੜੀ, ਲਿਨ ਲੈਸ਼ਰਾਮ, ਨੇ ਇੱਕ ਮੈਹਰੂਨ ਰੰਗ ਦਾ ਰਵਾਇਤੀ ਦੁਲਹਨ ਪੋਟਲੋਈ ਪਹਿਰਾਵਾ ਪਾਇਆ ਹੋਇਆ ਹੈ। ਇਸ 'ਤੇ ਅਦਾਕਾਰਾ ਨੇ ਭਾਰੀ ਸੋਨੇ ਦੇ ਗਹਿਣੇ ਪਾਏ ਹੋਏ ਹਨ।

ਰਣਦੀਪ ਹੁੱਡਾ ਨੇ ਲਿਨ ਲੈਸ਼ਰਾਮ ਨਾਲ ਲਵ ਸਟੋਰੀ ਦਾ ਕੀਤਾ ਖੁਲਾਸਾ, ਕਿਹਾ, ਅਸੀਂ ਲੰਬੇ ਸਮੇਂ ਤੋਂ ਦੋਸਤ ਹਾਂ। ਇਹ ਸਾਡੀ ਦੋਸਤੀ ਹੈ ਜੋ ਪਿਆਰ ਵਿੱਚ ਬਦਲ ਗਈ। ਅਸੀਂ ਅਸਲ ਵਿੱਚ ਨਸੀਰੂਦੀਨ ਸ਼ਾਹ ਦੇ ਮੋਟਲੇ ਨਾਮਕ ਥੀਏਟਰ ਗਰੁੱਪ ਵਿੱਚ ਮਿਲੇ ਸੀ। ਉਹ ਮੇਰੀ ਸੀਨੀਅਰ ਸੀ, ਉੱਥੇ ਹੀ ਮੈਂ ਉਸ ਨੂੰ ਮਿਲਿਆ। ਅਸੀਂ ਦੋਸਤ ਸੀ ਅਤੇ ਇਹ ਇੱਕ ਸੁੰਦਰ ਯਾਤਰਾ ਹੋਣ ਜਾ ਰਹੀ ਹੈ।

 ਹੋਰ ਪੜ੍ਹੋ: ਸੈਮ ਬਹਾਦੁਰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ ਰੇਖਾ, ਕਾਂਜੀਵਰਮ ਸਾੜੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ  

ਇਸ ਜੋੜੇ ਦੇ ਵਿਆਹ 'ਚ ਕੋਈ ਵੀ ਫਿਲਮੀ ਸਿਤਾਰਾ ਸ਼ਾਮਲ ਨਹੀਂ ਹੋਇਆ। ਖਬਰ ਹੈ ਕਿ ਵਿਆਹ ਤੋਂ ਬਾਅਦ ਇਹ ਜੋੜਾ ਮੁੰਬਈ 'ਚ ਆਪਣੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਦੇਣ ਜਾ ਰਿਹਾ ਹੈ, ਜਿਸ 'ਚ ਕਈ ਸੈਲੇਬਸ ਸ਼ਿਰਕਤ ਕਰਨਗੇ। ਹਾਲਾਂਕਿ ਰਿਸੈਪਸ਼ਨ ਦੀ ਕੋਈ ਤਰੀਕ ਅਜੇ ਸਾਹਮਣੇ ਤੱਕ ਸਾਹਮਣੇ ਨਹੀਂ ਆਈ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network