ਬੱਬੂ ਮਾਨ ਨੇ ਪੋਸਟ ਸਾਂਝੀ ਕਰਕੇ ਦਿੱਤੀ ਚਿਤਾਵਨੀ, ਕਿਹਾ ਮੇਰੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ….

ਬੱਬੂ ਮਾਨ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਿਹਾ ‘ਸਤਿ ਸ਼੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਤਸਵੀਰ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਸੱਜਣ ਜਾਂ ਕੋਈ ਚੈਨਲ ਆਪਣੇ ਕੋਲੋਂ ਖ਼ਬਰ ਬਣਾ ਕੇ ਕਿਸੇ ਵੀਰ ਭੈਣ ਨੂੰ ਕਿਸੇ ਤਰ੍ਹਾਂ ਦਾ ਮੰਦਾ ਸ਼ਬਦ ਨਾ ਬੋਲੇ।

Reported by: PTC Punjabi Desk | Edited by: Shaminder  |  April 03rd 2023 02:29 PM |  Updated: April 03rd 2023 02:29 PM

ਬੱਬੂ ਮਾਨ ਨੇ ਪੋਸਟ ਸਾਂਝੀ ਕਰਕੇ ਦਿੱਤੀ ਚਿਤਾਵਨੀ, ਕਿਹਾ ਮੇਰੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ….

ਬੱਬੂ ਮਾਨ (Babbuu Maan)ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕਰਦੇ ਹੋਏ ਕੁਝ ਲੋਕਾਂ ਨੂੰ ਚਿਤਾਵਨੀ ਵੀ ਦਿੱਤੀ ਹੈ । 

ਹੋਰ ਪੜ੍ਹੋ : ਕੀ ਈਸ਼ਾ ਰਿਖੀ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ ਰੈਪਰ ਬਾਦਸ਼ਾਹ ? ਰੈਪਰ ਨੇ ਦੱਸੀ ਸੱਚਾਈ

ਪੋਸਟ ‘ਚ ਕੀ ਕਿਹਾ ਬੱਬੂ ਮਾਨ 

ਬੱਬੂ ਮਾਨ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਕਿਹਾ ‘ਸਤਿ ਸ਼੍ਰੀ ਅਕਾਲ ਜੀ, ਸਨਿਮਰ ਬੇਨਤੀ ਹੈ ਕਿ ਮੇਰੀ ਤਸਵੀਰ ਲਗਾ ਕੇ ਜਾਂ ਮੇਰਾ ਨਾਂ ਜੋੜ ਕੇ ਕੋਈ ਸੱਜਣ ਜਾਂ ਕੋਈ ਚੈਨਲ ਆਪਣੇ ਕੋਲੋਂ ਖ਼ਬਰ ਬਣਾ ਕੇ ਕਿਸੇ ਵੀਰ ਭੈਣ ਨੂੰ ਕਿਸੇ ਤਰ੍ਹਾਂ ਦਾ ਮੰਦਾ ਸ਼ਬਦ ਨਾ ਬੋਲੇ। ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਬੇਈਮਾਨ’।

ਬੱਬੂ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ 

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਬੱਬੂ ਮਾਨ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਹੌਲੀ ਹੌਲੀ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ।

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਮਿੱਤਰਾਂ ਦੀ ਛੱਤਰੀ ਸਣੇ ਕਈ ਹਿੱਟ ਗੀਤ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ ।  

- PTC PUNJABI


Popular Posts