ਕੀ ਈਸ਼ਾ ਰਿਖੀ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਹਨ ਰੈਪਰ ਬਾਦਸ਼ਾਹ ? ਰੈਪਰ ਨੇ ਦੱਸੀ ਸੱਚਾਈ
ਈਸ਼ਾ ਰਿਖੀ ਅਤੇ ਰੈਪਰ ਬਾਦਸ਼ਾਹ (Rapper Badshah) ਦੇ ਅਫੇਅਰ ਦੀਆਂ ਖ਼ਬਰਾਂ ਪਿਛਲੇ ਲੰਮੇ ਸਮੇਂ ਤੋਂ ਚਲੀਆ ਆ ਰਹੀਆਂ ਹਨ । ਖ਼ਬਰਾਂ ਇਹ ਵੀ ਹਨ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਬੀਤੇ ਦਿਨ ਇਹ ਵੀ ਖ਼ਬਰਾਂ ਸਾਹਮਣੇ ਆਈਆਂ ਕਿ ਜਲਦ ਹੀ ਇਹ ਜੋੜੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਪਰ ਬਾਦਸ਼ਾਹ ਨੇ ਇਨ੍ਹਾਂ ਖ਼ਬਰਾਂ ‘ਤੇ ਆਪਣੀ ਚੁੱਪ ਤੋੜਦੇ ਹੋਏ ਇਨ੍ਹਾਂ ਖਬਰਾਂ ਦੀ ਸੱਚਾਈ ਦੱਸੀ ਹੈ ।
ਬਾਦਸ਼ਾਹ ਨੇ ਇੰਸਟਾਗ੍ਰਾਮ ਸਟੋਰੀ ‘ਚ ਸਾਂਝਾ ਕੀਤਾ ਨੋਟ
ਰੈਪਰ ਬਾਦਸ਼ਾਹ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਖ਼ਾਸ ਨੋਟ ਸਾਂਝਾ ਕੀਤਾ ਹੈ । ਜਿਸ ‘ਚ ਉਸ ਨੇ ਇਨ੍ਹਾਂ ਖਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ‘ਪਿਆਰੇ ਮੀਡੀਆ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ, ਪਰ ਅਸਲ ‘ਚ ਇਹ ਬਹੁਤ ਬੁਰੀ ਗੱਲ ਹੈ ।
ਜੋ ਵੀ ਤੁਹਾਨੂੰ ਇਸ ਤਰ੍ਹਾਂ ਦੀਆਂ ਬਕਵਾਸ ਗੱਲਾਂ ਦੱਸ ਰਿਹਾ ਹੈ।ਤੁਹਾਨੂੰ ਇਸ ਦੇ ਨਾਲੋਂ ਵਧੀਆ ਮਸਾਲਾ ਲੱਭਣਾ ਚਾਹੀਦਾ ਹੈ । ਇਸ ਪੋਸਟ ਨੇ ਬਾਦਸ਼ਾਹ ਦੇ ਪ੍ਰਸ਼ੰਸਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ । ਕਿਉਂਕਿ ਇਸ ਪੋਸਟ ਨੂੰ ਪਾ ਕੇ ਬਾਦਸ਼ਾਹ ਨੇ ਵਿਆਹ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ ।
ਬਾਦਸ਼ਾਹ ਨੇ ਕੀਤਾ ਕਈ ਗੀਤਾਂ ‘ਚ ਰੈਪ
ਬਾਦਸ਼ਾਹ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਰੈਪ ਕਰ ਚੁੱਕੇ ਹਨ ਅਤੇ ਹੁਣ ਤੱਕ ਕਈ ਗੀਤਾਂ ‘ਚ ਨਜ਼ਰ ਆ ਚੁੱਕੇ ਹਨ । ਉਹ ਕਈ ਰਿਆਲਟੀ ਸ਼ੋਅਜ਼ ‘ਚ ਵੀ ਅਕਸਰ ਦਿਖਾਈ ਦਿੰਦੇ ਹਨ ।
ਕੌਣ ਹੈ ਈਸ਼ਾ ਰਿਖੀ
ਈਸ਼ਾ ਰਿਖੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਉਹ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਈਸ਼ਾ ਰਿਖੀ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਖ਼ੂਬਸੂਰਤੀ ਦੇ ਕਾਰਨ ਵੀ ਚਰਚਾ ‘ਚ ਰਹਿੰਦੀ ਹੈ ।
- PTC PUNJABI