ਨਵੀ ਭੰਗੂ ਨੇ 300 ਤੋਂ ਵੱਧ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਕੀਤਾ ਕੰਮ, ਕਦੇ ਕੰਮ ਨਾ ਮਿਲਣ ਕਾਰਨ ਇੰਡਸਟਰੀ ‘ਚ ਪੈਰ ਨਾ ਧਰਨ ਦੀ ਖਾਧੀ ਸੀ ਸਹੁੰ
ਨਵੀ ਭੰਗੂ (Navi Bhangu)ਇਨ੍ਹੀਂ ਦਿਨੀਂ ਕਈ ਪੰਜਾਬੀ ਵੈੱਬ ਸੀਰੀਜ਼ ਅਤੇ ਸੀਰੀਅਲਸ ‘ਚ ਨਜ਼ਰ ਆ ਰਹੇ ਹਨ । ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਆਪਣੀ ਜਗ੍ਹਾ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕਰਨਾ ਪਿਆ ਸੀ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ‘ਚ ਕੀਤੀ ਸੀ ।
ਹੋਰ ਪੜ੍ਹੋ : ਜੈਜ਼ੀ ਬੀ ਉਰਫ ਜਸਵਿੰਦਰ ਬੈਂਸ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਵੀ ਦੇ ਰਹੇ ਵਧਾਈ
ਘਰ ਦੇ ਹਾਲਾਤਾਂ ਕਾਰਨ ਪੜ੍ਹਾਈ ਪਈ ਸੀ ਛੱਡਣੀ
ਨਵੀ ਭੰਗੂ ਦੇ ਘਰ ਦੇ ਆਰਥਿਕ ਹਾਲਾਤ ਕੁਝ ਜ਼ਿਆਦਾ ਚੰਗੇ ਨਹੀਂ ਸਨ ।ਪਰਿਵਾਰ ‘ਚ ਤਿੰਨ ਭਰਾਵਾਂ ‘ਚ ਛੋਟੇ ਨਵੀ ਦਾ ਸੁਫ਼ਨਾ ਇੱਕ ਅਧਿਆਪਕ ਬਣਨ ਦਾ ਸੀ ਅਤੇ ਉਹ ਪੜ੍ਹਾਈ ‘ਚ ਵੀ ਕਾਫੀ ਹੁਸ਼ਿਆਰ ਸਨ । ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ। ਕਿਉਂਕਿ ਨਵੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਕਾਰਨ ਬਾਰਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡਣੀ ਪਈ ਸੀ ।
ਘਰ ‘ਚ ਆਰਥਿਕ ਮਦਦ ਲਈ ਕੰਮ ਕਰਨ ਬਾਰੇ ਸੋਚਿਆ
ਇਸ ਤੋਂ ਬਾਅਦ ਘਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਕੁਝ ਕੰਮ ਕਰਨ ਦੀ ਸੋਚੀ । ਉਹ ਕਈ ਮਿਊਜ਼ਿਕ ਡਾਇਰੈਕਟਰਾਂ ਨੂੰ ਮਿਲੇ ਪਰ ਸਿਵਾਏ ਭਰੋਸੇ ਅਤੇ ਦੁਤਕਾਰ ਦੇ ਕੁਝ ਵੀ ਹਾਸਿਲ ਨਹੀਂ ਹੋਇਆ । ਜਿਸ ਤੋਂ ਬਾਅਦ ਨਵੀ ਪੂਰੀ ਤਰ੍ਹਾਂ ਟੁੱਟ ਗਏ ਸਨ ਅਤੇ ਇਸ ਫੀਲਡ ‘ਚ ਦੁਬਾਰਾ ਕਦਮ ਨਾ ਧਰਨ ਦਾ ਫੈਸਲਾ ਕੀਤਾ ਸੀ ।
ਪਰ ਕਿਸੇ ਤਰ੍ਹਾਂ ਉਨ੍ਹਾਂ ਦੇ ਭਰਾ ਨੇ ਮਾਡਲਿੰਗ ਦੇ ਖੇਤਰ ‘ਚ ਹੀ ਨਵੀ ਨੂੰ ਕਿਮਸਤ ਅਜ਼ਮਾਉਣ ਲਈ ਪ੍ਰੇਰਿਆ ਅਤੇ ਇੱਕ ਸ਼ਖਸ ਨੇ ਉਨ੍ਹਾਂ ਨੂੰ ਬਤੌਰ ਮਾਡਲ ਗੀਤ ‘ਚ ਕੰਮ ਦੇਣ ਦਾ ਭਰੋਸਾ ਦਿੱਤਾ । ਜਿਸ ਤੋਂ ਬਾਅਦ ਨਵੀ ਭੰਗੂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਤਿੰਨ ਸੌ ਤੋਂ ਵੱਧ ਗੀਤਾਂ ‘ਚ ਨਜ਼ਰ ਆਏ ।
- PTC PUNJABI