ਅਚਾਰ ਨਾਲ ਰੋਟੀ ਖਾਂਦੇ ਨਜ਼ਰ ਆਏ ਬੱਬੂ ਮਾਨ, ਆਸਟ੍ਰੇਲੀਆ ਟ੍ਰਿਪ ਦੌਰਾਨ ਦਿਖਿਆ ਗਾਇਕ ਦਾ ਦੇਸੀ ਅੰਦਾਜ਼
ਬੱਬੂ ਮਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਆਸਟ੍ਰੇਲੀਆ ਵਿਖੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਗਾਇਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ 'ਚ ਉਨ੍ਹਾਂ ਦਾ ਦੇਸੀ ਅੰਦਾਜ਼ ਨਜ਼ਰ ਆ ਰਿਹਾ ਹੈ।
ਅਚਾਰ ਨਾਲ ਰੋਟੀ ਖਾਂਦੇ ਨਜ਼ਰ ਆਏ ਬੱਬੂ ਮਾਨ, ਆਸਟ੍ਰੇਲੀਆ ਟ੍ਰਿਪ ਦੌਰਾਨ ਦਿਖਿਆ ਗਾਇਕ ਦਾ ਦੇਸੀ ਅੰਦਾਜ਼
Babbu Maan Viral Video : ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗਾਇਕ ਆਪਣੇ ਆਸਟ੍ਰੇਲੀਆ ਵਿਖੇ ਮਿਊਜ਼ਿਕਲ ਦੌਰੇ 'ਤੇ ਹਨ। ਇਸ ਦੌਰਾਨ ਗਾਇਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ 'ਚ ਉਨ੍ਹਾਂ ਦਾ ਦੇਸੀ ਅੰਦਾਜ਼ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਬੱਬੂ ਮਾਨ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਸ਼ਾਇਰੀ ਤੇ ਨਿੱਤ ਨਵੇਂ ਪ੍ਰੋਜੈਕਟਸ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਇਨ੍ਹੀਂ ਦਿਨੀਂ ਬੱਬੂ ਮਾਨ ਆਪਣੇ ਮਿਊਜ਼ਿਕਲ ਸ਼ੋਅ ਲਈ ਆਸਟ੍ਰੇਲੀਆ ਗਏ ਹਨ। ਇਸ ਦੌਰਾਨ ਗਾਇਕ ਦੀ ਇੱਕ ਵੀਡੀਓ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਗਈ ਹੈ। ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਚਾਹ ਪੀਂਦੇ ਹੋਏ ਨਜ਼ਰ ਆ ਰਹੇ ਹਨ, ਪਰ ਇੱਥੇ ਗਾਇਕ ਚਾਹ ਦੇ ਨਾਲ ਬਿਸਕੁਟ ਖਾਣ ਦੀ ਬਜਾਏ ਰੋਟੀ ਤੇ ਆਚਾਰ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਗਾਇਕ ਕਹਿੰਦੇ ਹਨ ਕਿ ਮੈਨੂੰ ਬਿਸਕੁਟ ਦਾ ਸੁਆਦ ਜਿਆਦਾ ਵਧੀਆ ਨਹੀਂ ਲੱਗਦਾ, ਸਗੋਂ ਚਾਹ ਨਾਲ ਰੋਟੀ ਤੇ ਅਚਾਰ ਦਾ ਖਾਣਾ ਬੈਸਟ ਹੁੰਦਾ ਹੈ।
ਹੋਰ ਪੜ੍ਹੋ : ਕਿਲੀ ਪੌਲ ਨੇ ਸਿੱਧੂ ਮੂਸੇਵਾਲਾ ਦੇ ਗੀਤ 'Regret' 'ਤੇ ਬਣਾਈ ਰੀਲ, ਸ਼ਰਧਾਂਜਲੀ ਦਿੰਦੇ ਹੋਏ ਆਖੀ ਇਹ ਗੱਲ
ਫੈਨਜ਼ ਬੱਬੂ ਮਾਨ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਗਾਇਕ ਦੀ ਸਾਦਗੀ ਦੀ ਤਰੀਫ ਕਰ ਰਹੇ ਹਨ ਕਿ ਗਾਇਕ ਵਿਦੇਸ਼ ਦੀ ਧਰਤੀ ਉੱਤੇ ਵੀ ਆਪਣੇ ਦੇਸੀ ਅੰਦਾਜ਼ ਨੂੰ ਨਹੀਂ ਭੁੱਲੇ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
