Dev Kharoud: ਦੇਵ ਖਰੌੜ ਦੀ ਫ਼ਿਲਮ 'Blackia 2' ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਅਦਾਕਾਰ ਨੇ ਪੋਸਟ ਸਾਝੀ ਕਰ ਦਿੱਤੀ ਜਾਣਕਾਰੀ
ਦੇਵ ਖਰੌੜ ਨੇ ਆਪਣੇ ਕਰੀਅਰ 'ਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਜਲਦ ਹੀ ਅਦਾਕਾਰ ਆਪਣੀ ਨਵੀਂ ਫ਼ਿਲਮ ਬਲੈਕੀਆ 2 ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਧਰਮਿੰਦਰ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਅਦਾਕਾਰ ਨੇ ਆਪਣੀ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਨਵੀਂ ਅਪਡੇਟ ਸਾਂਝੀ ਕੀਤੀ ਹੈ।
Dev Kharoud: ਦੇਵ ਖਰੌੜ ਦੀ ਫ਼ਿਲਮ 'Blackia 2' ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਅਦਾਕਾਰ ਨੇ ਪੋਸਟ ਸਾਝੀ ਕਰ ਦਿੱਤੀ ਜਾਣਕਾਰੀ
Blackia 2 New release date: ਦੇਵ ਖਰੌੜ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਦੇਵ ਖਰੌੜ (Dev Kharoud) ਨੇ ਆਪਣੇ ਕਰੀਅਰ 'ਚ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਸ ਨੂੰ ਪੰਜਾਬੀ ਸਿਨੇਮਾ ਦਾ ਐਕਸ਼ਨ ਹੀਰੋ ਵੀ ਕਿਹਾ ਜਾਂਦਾ ਹੈ। ਫਿਲਹਾਲ ਦੇਵ ਖਰੌੜ ਸੁਰਖੀਆਂ 'ਚ ਆ ਗਏ ਹਨ। ਜਲਦ ਹੀ ਉਹ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਬਲੈਕੀਆ 2' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ।
ਹਾਲ ਹੀ ਵਿੱਚ ਗਾਇਕ ਨੇ ਆਪਣੀ ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਨਾਲ ਵੱਡੀ ਅਪਡੇਟ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਇਸ ਫ਼ਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਸੀ। ਹੁਣ ਮੁੜ ਇੱਕ ਵਾਰ ਫਿਰ ਤੋਂ ਇਸ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆ ਰਹੀ ਹੈ।
![]()
ਦੇਵ ਖਰੌੜ ਨੇ ਹਾਲ ਹੀ 'ਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਨਵੀਂ ਪੋਸਟ ਸ਼ੇਅਰ ਕਰਦਿਆ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਬਾਰੇ ਖੁਲਾਸਾ ਕੀਤਾ ਹੈ। ਅਦਾਕਾਰ ਨੇ ਫਿਲਮ ਤੋਂ ਆਪਣਾ ਪੋਸਟਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, 'BLACKIA 2 Releasing on 8th March 2024' ਯਾਨੀ ਕਿ ਹੁਣ ਇਹ ਫ਼ਿਲਮ ਸਾਲ 2023 ਨਹੀਂ ਸਗੋਂ ਅਗਲੇ ਸਾਲ 8 ਮਾਰਚ 2024 ਨੂੰ ਸਿਨੇਮਾਘਰਾ 'ਚ ਰਿਲੀਜ਼ ਹੋਵੇਗੀ।
'ਬਲੈਕੀਆ 2' ਦੀ ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਦੇਵ ਧਰਮਿੰਦਰ ਸਟਾਇਲ 'ਚ ਨਜ਼ਰ ਆਉਣ ਵਾਲੇ ਹਨ। ਜਿਵੇਂ ਧਰਮਿੰਦਰ 70 ਦੇ ਦਹਾਕਿਆਂ ਦੀਆਂ ਆਪਣੀਆਂ ਫਿਲਮਾਂ 'ਚ ਬੈਲਬੋਟਮ ਪੈਂਟ ਪਹਿਨੇ ਨਜ਼ਰ ਆਉਂਦੇ ਹੁੰਦੇ ਸੀ। ਉਨ੍ਹਾਂ ਦਾ ਇਹ ਸਟਾਇਲ ਕਾਫੀ ਮਸ਼ਹੂਰ ਹੁੰਦਾ ਸੀ। ਹੁਣ ਦੇਵ ਖਰੌੜ ਪਰਦੇ 'ਤੇ ਧਰਮਿੰਦਰ ਦੇ ਉਸੇ ਸਟਾਇਲ ਨੂੰ ਮੁੜ ਸੁਰਜੀਤ ਕਰਨ ਜਾ ਰਹੇ ਹਨ।
ਹੋਰ ਪੜ੍ਹੋ: National Nutrition Week: ਭਾਰ ਘਟਾਉਣ ਲਈ ਖਾਓ Rainbow Diet ਤੇ ਜਾਣੋ ਇਸ ਦੇ ਫਾਇਦੇ
ਦੱਸ ਦਈਏ ਕਿ ਪਿਛਲੇ ਮਹੀਨੇ ਯਾਨਿ ਜੁਲਾਈ 'ਚ ਦੇਵ ਦੀ ਫਿਲਮ 'ਬਲੈਕੀਆ 2' ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਹ ਫਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋ ਸਕਦੀ ਹੈ।ਵਰਕਫਰੰਟ ਦੀ ਗੱਲ ਕਰੀਏ ਤਾਂ ਦੇਵ ਖਰੌੜ ਆਖਰੀ ਵਾਰ ਐਮੀ ਵਿਰਕ ਦੇ ਨਾਲ ਫਿਲਮ 'ਮੌੜ' 'ਚ ਨਜ਼ਰ ਆਏ ਸੀ। ਫਿਲਮ 'ਚ ਦੇਵ ਦੀ ਐਕਟਿੰਗ ਦੀ ਖੂਬ ਤਾਰੀਫ ਹੋਈ ਸੀ।
/?utm_source=ig_embed&utm_campaign=loading" data-instgrm-version="14" style=" background:#FFF; border:0; border-radius:3px; box-shadow:0 0 1px 0 rgba(0,0,0,0.5),0 1px 10px 0 rgba(0,0,0,0.15); margin: 1px; max-width:540px; min-width:326px; padding:0; width:99.375%; width:-webkit-calc(100% - 2px); width:calc(100% - 2px);">
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
